ਸਾਬਕਾ ਸਰਪੰਚ ਕਿਲੋ ਹੈਰੋਇਨ ਸਮੇਤ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀਆਂ ਨੇ ਬਣਾਇਆ ਸੀ ਸਰਪੰਚ,  ਪਹਿਲਾਂ ਵੀ 5 ਕਿਲੋਂ ਹੈਰੋਇਨ ਦੇ ਕੇਸ 'ਚ ਹੋਇਆ ਸੀ ਬਰੀ

Former Sarpanch arrested with heroin

ਪੱਟੀ : ਸਥਾਨਿਕ ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੀ ਚੌਕੀ ਘਰਿਆਲਾ ਦੀ ਪੁਲਿਸ ਪਾਰਟੀ ਵਲੋਂ ਅੱਜ ਸਵੇਰ ਸਮੇਂ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਕਰੀਬੀ ਸਾਥੀ ਸਾਬਕਾ ਸਰਪੰਚ ਸੁਖਰਾਜ ਸਿੰਘ ਦਾਸੂਵਾਲ ਨੂੰ 1 ਕਿਲੋ 10 ਗ੍ਰਾਂਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਹਰਜੀਤ ਸਿੰਘ ਐਸ.ਪੀ ਨਿੰਵੈਸਟੀਗੇਸ਼ਨ ਤਰਨ ਤਾਰਨ ਨੇ ਦਸਿਆ ਕਿ ਚੌਕੀ ਇਨਚਾਰਜ ਲਖਵਿੰਦਰ ਸਿੰਘ ਨੇ ਨਾਕਾ ਬੰਦੀ ਦੌਰਾਨ ਵਲਟੋਹਾ ਸਾਈਡ ਤੋਂ ਆ ਰਹੀ ਐਨਡੈਵਰ ਗੱਡੀ ਨੰ: ਪੀਬੀ 02 ਬੀ.ਐਨ.0004 ਨੂੰ ਰੋਕ ਕੇ ਉਸ ਵਿਚ ਸਵਾਰ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਸ਼ਨਾਖਤ ਸਾਰਜ ਸਿੰਘ ਪੁੱਤਰ ਤਾਰਾਂ ਸਿੰਘ ਵਾਸੀ ਦਾਸੂਵਾਲ ਵਜੋਂ ਹੋਈ ਅਤੇ ਤਲਾਸ਼ੀ ਲੈਣ 'ਤੇ ਉਸ ਕੋਲੋ ਇਕ ਕਿਲੋ ਦਸ ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਨੇ ਥਾਣਾ ਸਦਰ ਪੱਟੀ ਵਿਖੇ ਕੇਸ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਸਾਰਜ ਸਿੰਘ 2002 ਵਿਚ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੇ ਅਤਿ ਨਜ਼ਦੀਕੀਆਂ ਵਿਚੋਂ ਸੀ ਉਸ ਸਮੇਂ ਉਹ ਕਾਂਗਰਸ ਬਲਾਕ ਦਾ ਪ੍ਰਧਾਨ ਬਣਿਆ, ਇਸ ਤੋਂ ਬਾਅਦ ਉਹ ਪਿੰਡ ਦਾਸੂਵਾਲ ਦਾ ਸਰਪੰਚ ਬਣਿਆ, ਅਤੇ 2007-8 ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਨਣ 'ਤੇ ਯੂ-ਟਰਨ ਲੈਂਦਿਆਂ ਹੋਇਆ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨਾਲ ਜਾ ਰਲਿਆ ਅਤੇ ਦਸ ਸਾਲ ਵਲਟੋਹਾ ਦੇ ਕਰੀਬੀਆਂ ਵਿਚ ਰਿਹਾ ਅਤੇ ਅਕਾਲੀ ਦਲ ਵਲੋਂ ਵੀ ਉਸ ਨੂੰ ਪਿੰਡ ਦਾਸੂਵਾਲ ਦਾ ਸਰਪੰਚ ਬਣਾਇਆ ਗਿਆ। 

ਇਸੇ ਦੌਰਾਨ ਹੀ 13 ਅਪ੍ਰੈਲ 2015 ਵਿਚ ਥਾਣਾ ਵਲਟੋਹਾ ਨੇ 5 ਕਿਲੋ ਹੈਰੋਇਨ ਬਰਾਮਦੀ ਵਿਚ ਨਾਮਜਦ ਕੀਤਾ ਸੀ ਅਤੇ ਜੁਲਾਈ 2018 ਵਿਚ ਸੈਸ਼ਨ ਕੋਰਟ ਵਲੋਂ ਸਬੂਤਾ ਦੀ ਘਾਟ ਕਰ ਕੇ ਬਰੀ ਕਰ ਦਿਤਾ ਗਿਆ ਅਤੇ ਹੁਣ ਫਿਰ ਸਦਰ ਪੱਟੀ ਵਿਖੇ 1 ਕਿਲੋ ਦਸ ਗ੍ਰਾਂਮ ਹੈਰੋਇਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ।
ਕੈਪਸ਼ਨ ਪੋੱਟੀ ਅਜੀਤ 11-01: ਹੈਰੋਇਨ ਦੇ ਦੋਸ਼ 'ਚ ਕਾਬੂ ਕੀਤੇ ਗਏ ਸਾਰਜ ਸਿੰਘ ਅਦਾਲਤ ਪੱਟੀ ਵਿੱਚ ਪੇਸ਼ ਕਰਦੇ ਸਮੇਂ ਪੁਲ ਿਸਪਾਰਟੀ।