ਸੜਕ ਹਾਦਸੇ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਦੇ ਪਿੰਡ ਚੌਰਾ ਨਜ਼ਦੀਕ ਵਾਪਰੇ ਹਾਦਸੇ 'ਚ ਛੇਵੀਂ ਜਮਾਤ ਵਿਚ ਪੜ੍ਹਦੇ ਬੱਚੇ ਦੀ ਹੋਈ ਮੌਤ 

Daksh Sharma (file photo)

ਰਾਜਪੁਰਾ: ਪਟਿਆਲਾ-ਰਾਜਪੁਰਾ ਰੋਡ ਦੇ ਨਜ਼ਦੀਕ ਪਿੰਡ ਚੌਰਾ ਰੋਡ ਦੇ ਉੱਪਰ ਇੱਕ ਨਿੱਜੀ ਸਕੂਲ ਦੇ ਬੱਚੇ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਕਸ਼ ਸ਼ਰਮਾ ਵਜੋਂ ਹੋਈ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। 

ਜਾਣਕਾਰੀ ਅਨੁਸਾਰ ਦਕਸ਼ ਪਿੰਡ ਚੌਰਾ ਰੋਡ 'ਤੇ ਸਥਿਤ ਇੱਕ ਨਿੱਜੀ ਸਕੂਲ 'ਚ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਜਿਸ ਦੀ ਇਸ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਪਟਿਆਲਾ ਦੇ ਨਾਲ ਲੱਗਦੇ ਬਹਾਦਰਗੜ੍ਹ ਦਾ ਰਹਿਣ ਵਾਲਾ ਸੀ ਅਤੇ ਸਵੇਰੇ ਸਕੂਲ ਦੀ ਵੈਨ ਖਰਾਬ ਹੋਣ ਕਾਰਨ ਆਟੋ ਰਿਕਸ਼ਾ ਵਿੱਚ ਸਕੂਲ ਜਾ ਰਿਹਾ ਸੀ। 

ਇਹ ਵੀ ਪੜ੍ਹੋ: ਵਕੀਲ ਦੇ ਸਵਾਲ 'ਤੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੂੰ ਆਇਆ ਗੁੱਸਾ! ਕਿਹਾ - ਮੇਰੇ ਨਾਲ ਚਲਾਕੀ ਨਾ ਖੇਡੋ 

ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿੱਚ ਸਕੂਲ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਸੜਕ ਦੀ ਖ਼ਸਤਾ ਹਾਲਤ ਹੋਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਜ਼ਖ਼ਮੀ ਹੋਏ ਇਸ ਬੱਚੇ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। 

ਜਾਣਕਾਰੀ ਅਨੁਸਾਰ ਬੱਚਾ ਛੇਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਉਸ ਦਾ ਪਿਤਾ ਸੰਦੀਪ ਸ਼ਰਮਾ ਬਹਾਦਰਗੜ੍ਹ ਸਕੋਡ ਫੈਕਟਰੀ ਵਿੱਚ ਕੰਮ ਕਰਦਾ ਹੈ। ਬੱਚੇ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਸਕੂਲ ਪ੍ਰਿੰਸੀਪਲ ਫਾਦਰ ਜੈਮਸ ਨੇ ਦੱਸਿਆ ਕਿ ਇਹ ਸੜਕ ਹਾਦਸਾ ਸੜਕ ਖਰਾਬ ਹੋਣ ਦੇ ਕਾਰਨ ਹੋਇਆ ਜਿਸ ਦੇ ਵਿਚ ਬੱਚੇ ਦੀ ਮੌਤ ਹੋ ਗਈ।  ਸਕੂਲ ਮੈਨੇਜਮੈਂਟ ਵੱਲੋਂ ਇਸ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।