ਚੱਢਾ ਸ਼ੂਗਰ ਮਿੱਲ ਨਾਲ ਬਣੇਗੀ ਦੀਵਾਰ : ਪੰਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ੀਰੇ ਦਾ ਵਹਾਅ ਕਾਹਨੂੰਵਾਨ ਨਾਲੇ ਵਿਚ ਹੀ ਰੋਕ ਦਿੱਤਾ ਜਾਵੇਗਾ

Wall crearion along Chadha Sugar Mill : Pannu

ਗੁਰਦਾਸਪੁਰ, 10 ਜੂਨ ( ਹੇਮੰਤ ਨੰਦਾ) : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕੇ.ਐਸ ਪੰਨੂ ਨੇ ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਦਾ ਦੌਰਾ ਕੀਤਾ। ਉਨ੍ਹਾਂ ਨੇ ਉਸ ਜਗ੍ਹਾ ਦਾ ਵੀ ਦੌਰਾ ਕੀਤਾ ਜਿੱਥੋਂ ਸ਼ੂਗਰ ਮਿਲ ਦੇ ਤੇਜਾਬੀ ਸ਼ੀਰੇ ਦਾ ਬਿਆਸ ਵਿੱਚ ਰਿਸਾਵ ਹੋਇਆ ਸੀ। ਇਸ ਮੌਕੇ ਉਨ੍ਹਾਂ ਨੇ ਪੀ.ਪੀ.ਸੀ.ਬੀ., ਜੰਗਲੀ ਜੀਵ ਵਿਭਾਗ ਦੇ ਮਾਹਿਰਾਂ ਨਾਲ ਜਲ ਜੰਗਲੀ ਜੀਵਨ ਕਾਇਆ-ਕਲਪ ਲਈ ਵਿਚਾਰ ਚਰਚਾ ਕੀਤੀ।