ਪ੍ਰਦੂਸ਼ਣ ਰੋਕਥਾਮ ਬੋਰਡ ਨਾਲ ਮਿਲ ਕੇ ਪੁਲਿਸ ਨੇ ਕੱਟੇ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਵਾਸੀਆਂ ਨੂੰ ਆਵਾਜ਼ ਪ੍ਰਦੂਸ਼ਣ ਰਹਿਤ ਅਤੇ ਸਵੱਛ ਵਾਤਾਵਰਣ 'ਚ ਸਾਹ ਲੈਣ ਲਈ ਅੱਜ ਪੰਜਾਬ ਪ੍ਰਦੂਸ਼ਣ ਬੋਰਡ ਅਤੇ ...

Police Cutting Challan

ਬਠਿੰਡਾ,  ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਵਾਸੀਆਂ ਨੂੰ ਆਵਾਜ਼ ਪ੍ਰਦੂਸ਼ਣ ਰਹਿਤ ਅਤੇ ਸਵੱਛ ਵਾਤਾਵਰਣ 'ਚ ਸਾਹ ਲੈਣ ਲਈ ਅੱਜ ਪੰਜਾਬ ਪ੍ਰਦੂਸ਼ਣ ਬੋਰਡ ਅਤੇ ਬਠਿੰਡਾ ਪੁਲਿਸ ਵਲੋਂ ਅੱਜ ਜ਼ਿਲ੍ਹੇ 'ਚ 36 ਥਾਵਾਂ 'ਤੇ ਨਾਕੇ ਲਗਾਕੇ ਵੱਖ-ਵੱਖ ਵਾਹਨਾਂ ਦੇ ਚਲਾਨ ਕੱਟੇ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਤਾਰਵਣ ਇੰਜੀਨੀਅਰ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਪੁਲਿਸ ਦੇ ਐਸ.ਪੀ. ਟ੍ਰੈਫ਼ਿਕ ਸ਼੍ਰੀ ਗੁਰਮੀਤ ਸਿੰਘ ਦੇ ਸਹਿਯੋਗ ਨਾਲ 8 ਚਲਾਨ ਪਟਾਕੇ ਪਾਉਣ ਵਾਲੇ

ਬੁਲਟ ਮੋਟਰ ਸਾਈਕਲਾਂ ਦੇ, 40 ਚਲਾਨ ਪ੍ਰੈਸ਼ਰ ਹਾਰਨ ਇਸਤੇਮਾਲ ਕਰਨ ਵਾਲਿਆਂ ਦੇ, 7 ਚਲਾਨ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦੇ ਅਤੇ 245 ਚਲਾਨ ਉਨ੍ਹਾਂ ਵਾਹਨਾਂ ਦੇ ਕੱਟੇ ਗਏ ਜਿਨ੍ਹਾਂ ਦੇ ਚਾਲਕਾਂ ਕੋਲ ਪ੍ਰਦੂਸ਼ਣ ਸਰਟੀਫ਼ਿਕੇਟ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਲੋਕਾਂ 'ਚ ਵਾਤਾਵਰਣ ਸਬੰਧੀ ਬਣਾਏ ਗਏ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਅਤੇ ਉਸ ਨੂੰ ਲਾਗੂ ਕਰਵਾਉਣਾ ਹੈ। ਆਉਣ ਵਾਲੇ ਸਮੇਂ 'ਚ ਵੀ ਇਹ ਮੁਹਿੰਮ ਜਾਰੀ ਰਹੇਗੀ।

ਉਨ੍ਹਾਂ ਦੱਸਿਆ ਕਿ ਪੁਲਿਸ ਨਾਲ ਇਹ ਨਾਕੇ ਬਠਿੰਡਾ 'ਚ ਸੰਤਪੁਰਾ ਰੋਡ, ਪਟਿਆਲਾ ਫਾਟਕ, ਬਾਲਮੀਕ ਚੌਂਕ, ਮੱਛੀ ਚੌਂਕ, ਭਾਈ ਘਨ੍ਹੱਈਆ ਚੌਂਕ, ਬੀਬੀ ਵਾਲਾ ਚੌਂਕ, ਮੁਲਤਾਨੀਆ ਰੋਡ ਨਜ਼ਦੀਕ ਡੀ.ਡੀ. ਮਿੱਤਲ ਟਾਵਰ ਅਤੇ  ਬਾਦਲ ਰੋਡ ਟੀ.ਪੁਆਇੰਟ ਵਿਖ ਲਗਾਏ ਗਏ ਸਨ। ਇਸੇ ਤਰ੍ਹਾਂ ਨਾਕੇ ਸਦਰ ਰਾਮਪੁਰਾ ਗਿੱਲ ਕਲਾਂ ਰੋਡ, ਸਦਰ ਰਾਮਪੁਰਾ ਅਕਲੀਆ ਰੋਡ, ਸਿਟੀ ਰਾਮਪੁਰਾ ਮੌੜ ਚੌਂਕ, ਦਿਆਲਪੁਰਾ ਵਿਖੇ ਕੇਸਰ ਸਿੰਘ ਵਾਲਾ ਮੋੜ, ਬੱਸ ਅੱਡਾ ਦਿਆਲਪੁਰਾ, ਆਲੀਕੇ, ਸੂਆ ਭਗਤਾ ਰੋਡ ਨਥਾਣਾ,

ਨਜ਼ਦੀਕ ਗੁਰਦੁਆਰਾ ਲਵੇਰੀਸਰ ਸਾਹਿਬ, ਹਾਈਟੈਕ ਗੋਨਿਆਣਾ, ਕਿੱਲੀ ਟੀ.ਪੁਆਇੰਟ ਨਹੀਆਂਵਾਲੀ, ਜੱਸੀ ਬਾਗ ਵਾਲੀ, ਸੂਆ ਨੰਦਗੜ੍ਹ, ਮੇਨ ਰੋਡ ਬਠਿੰਡਾ-ਮਾਨਸਾ ਲਿੰਕ ਸੜਕ ਭੂੰਦੜ, ਹਾਈਟੈਕ ਮੁਕਸਤਰ ਕੈਂਚੀਆਂ, ਬੱਸ ਅੱਡਾ ਬੱਲੂਆਣਾ, ਹਾਈਟੈਕ ਕੋਟਸ਼ਮੀਰ, ਖੰਡਾ ਚੌਂਕ ਤਲਵੰਡੀ ਸਾਬੋ, ਨਜ਼ਦੀਕ ਦਸ਼ਮੇਸ਼ ਸਕੂਲ ਤਲਵੰਡੀ ਸਾਬੋ, ਸਿੰਗੋ, ਬੱਸ ਅੱਡਾ ਰਾਮਾਂ, ਗਾਂਧੀ ਚੌਂਕ ਰਾਮਾਂ, ਨਾਰੰਗ ਚੌਂਕ ਰਾਮਾਂ, ਬੱਸ ਅੱਡਾ ਢੱਡਾ ਬਾਲਿਆਂਵਾਲੀ, ਰਾਮਨਗਰ ਕੈਂਚੀਆਂ ਮੌੜ, ਬੱਸ ਅੱਡਾ ਬਠਿੰਡਾ, ਲਿਬਰਟੀ ਚੌਂਕ ਬਠਿੰਡਾ ਅਤੇ ਹਨੂੰਮਾਨ ਚੌਂਕ ਬਠਿੰਡਾ ਵਿਖੇ ਵੀ ਲਗਾਏ ਗਏ।