16 ਸਾਲਾ ਬੱਚੇ ’ਤੇ ਗਰਮ ਸਰੀਏ ਤੇ ਚਿਮਟੇ ਨਾਲ ਤਸ਼ੱਦਦ ਕਰਦਾ ਸੀ ਡੇਰਾ ਸੰਚਾਲਕ, ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਦੇ ਭਗਤਾ ਭਾਈ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।

Kunal Sharma

ਬਠਿੰਡਾ: ਪੰਜਾਬ ਦੇ ਜ਼ਿਲ੍ਹਾ ਬਠਿੰਡਾ (Bathinda)  ਦੇ ਭਗਤਾ ਭਾਈ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਦਿੱਲੀ (Delhi) ਦੇ ਰਹਿਣ ਵਾਲੇ 16 ਸਾਲਾ ਬੱਚੇ ਨੇ ਇਕ ਡੇਰਾ ਸੰਚਾਲਕ ’ਤੇ ਗੰਭੀਰ ਆਰੋਪ ਲਗਾਏ ਹਨ। ਮਿਲੀ ਜਾਣਕਾਰੀ ਅਨੁਸਾਰ ਡੇਰਾ ਸੰਚਾਲਕ 16 ਸਾਲਾ ਬੱਚੇ ’ਤੇ ਗਰਮ ਸਰੀਏ ਅਤੇ ਚਿਮਟੇ ਨਾਲ ਤਸ਼ੱਦਦ (Torture) ਕਰਦਾ ਸੀ।

ਹੋਰ ਪੜ੍ਹੋ: ਖੇਡਾਂ ’ਚ ਮੱਲਾਂ ਮਾਰਨ ਵਾਲੀ ਅੰਤਰਰਾਸ਼ਟਰੀ ਖਿਡਾਰਨ ਹਰਦੀਪ ਕੌਰ ਖੇਤਾਂ 'ਚ ਮਜ਼ਦੂਰੀ ਕਰਨ ਲਈ ਮਜਬੂਰ

ਇਹ ਬੱਚਾ ਹਿੰਮਤ ਕਰਕੇ ਡੇਰੇ ’ਚੋਂ ਭੱਜਣ ਵਿਚ ਸਫਲ ਹੋ ਗਿਆ। ਆਰੋਪੀ ਦਾ ਨਾਂਅ ਜਗਰਾਜ ਸਿੰਘ ਉਰਫ਼ ਰਾਜੂ ਹੈ ਜੋ ਪਿੰਡ ਗੁਰੂਸਰ ਵਿਚ ਇਕ ਡੇਰੇ ਦਾ ਸੰਚਾਲਕ ਹੈ। ਪੀੜਤ ਬੱਚੇ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਹੈ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ (Police) ਨੇ ਡੇਰਾ ਸੰਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੋਰ ਪੜ੍ਹੋ: ਪਾਰਟੀ ਮੈਨੂੰ ਨਕਾਰਾ ਸਮਝੇਗੀ ਤਾਂ ਪਾਰਟੀ ਛੱਡ ਸਕਦਾ ਹਾਂ ਪਰ BJP 'ਚ ਸ਼ਾਮਲ ਨਹੀਂ ਹੋਵਾਂਗਾ: ਸਿੱਬਲ

ਥਾਣਾ ਮੁਖੀ ਹਰਬੰਸ ਸਿੰਘ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕੁਨਾਲ ਸ਼ਰਮਾ ਨੇ ਦੱਸਿਆ ਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਪਰ ਪੰਜ ਸਾਲ ਪਹਿਲਾਂ ਘਰੋਂ ਭੱਜ ਆਇਆ ਸੀ। ਉਹ ਪੰਜਾਬ ਆ ਕੇ ਅੰਮ੍ਰਿਤਸਰ (Amritsar) ਵਿਖੇ ਰਹਿਣ ਲੱਗਿਆ। ਉੱਥੇ ਉਸ ਦੀ ਮੁਲਾਕਾਤ ਆਰੋਪੀ ਰਾਜੂ ਨਾਲ ਹੋਈ, ਜੋ ਉਸ ਨੂੰ ਅਪਣੇ ਨਾਲ ਡੇਰੇ ਵਿਚ ਲੈ ਗਿਆ।  ਕੁਨਾਲ ਸ਼ਰਮਾ ਨੇ ਦੱਸਿਆ ਕਿ ਉਸ ਨੇ ਬਹੁਤ ਮੁਸ਼ਕਿਲ ਨਾਲ ਅਪਣੀ ਜਾਨ ਬਚਾਈ ਹੈ।  

ਇਹ ਵੀ ਪੜ੍ਹੋ:  ਪੰਜਾਬ ਦੇ ਨੌਜਵਾਨ ਦਾ ਗੈਂਗਸਟਰ ਬਣਨਾ 20-25 ਸਾਲ ਤੋਂ ਹੀ ਸ਼ੁਰੂ ਹੋਇਆ ਹੈ .......

ਕੜਾਕੇ ਦੀ ਧੁੱਪ ਵਿਚ ਨੰਗੇ ਪੈਰ ਭੱਜ ਰਹੇ ਕੁਨਾਲ ਨੂੰ ਗੁਰਲਾਲ ਸਿੰਘ ਨਾਂਅ ਦੇ ਇਕ ਵਿਅਕਤੀ ਨੇ ਦੇਖਿਆ ਤਾਂ ਉਸ ਨੇ ਸਾਰੀ ਆਪਬੀਤੀ ਦੱਸੀ। ਗੁਰਲਾਲ ਸਿੰਘ ਨੇ ਅਪਣੇ ਕੁਝ ਦੋਸਤਾਂ ਦੀ ਮਦਦ ਨਾਲ ਦਿੱਲੀ ਦੀ ਇਕ ਸੰਸਥਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਕੁਨਾਲ ਦੇ ਘਰ ਦਾ ਪਤਾ ਲਗਾਇਆ। ਜਲਦੀ ਹੀ 16 ਸਾਲਾ ਬੱਚੇ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।