BSF ਨੇ ਪਿੰਡ ਰਾਜੋਕੇ ਦੇ ਖੇਤਾਂ 'ਚੋਂ ਬਰਾਮਦ ਕੀਤਾ ਟੁੱਟਿਆ ਹੋਇਆ ਡਰੋਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਵਿਚ ਤਲਾਸ਼ੀ ਮੁਹਿੰਮ ਜਾਰੀ 

Drone recovered by BSF

ਰਾਜੋਕੇ : ਬੀ.ਐਸ.ਐਫ਼. ਦੀ 103 ਬਟਾਲੀਅਨ ਦੇ ਜਵਾਨਾਂ ਵਲੋਂ ਪਿੰਡ ਰਾਜੋਕੇ ਦੇ ਖੇਤਾਂ ਵਿਚੋਂ ਡਰੋਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਗੁਰਮੁਖ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਰਾਜੋਕੇ ਦੇ ਖੇਤਾਂ ਵਿਚੋਂ ਟੁੱਟੀ ਹਾਲਤ ਵਿਚ ਇਕ ਡਰੋਨ ਮਿਲਿਆ, ਜੋ ਕਿ ਭਾਰਤ-ਪਾਕਿ ਸਰਹੱਦ ’ਤੇ ਪਿੰਡ ਰਾਜੋਕੇ ਪੀ.ਐਸ. ਖਾਲੜਾ ਨੇੜੇ ਜ਼ਮੀਨ ’ਤੇ ਕਿਸੇ ਤਕਨੀਕੀ ਨੁਕਸ ਕਾਰਨ ਡਿੱਗ ਗਿਆ ਸੀ।

ਇਹ ਵੀ ਪੜ੍ਹੋ:  ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਵਿਰੁਧ ਉਤਰੇ ਰੁਲਦੂ ਸਿੰਘ ਮਾਨਸਾ

ਬੀ.ਐਸ.ਐਫ਼. ਅਧਿਕਾਰੀਆਂ ਵਲੋਂ ਐਸ.ਐਨ.ਗੋਸਵਾਮੀ ਕਮਾਂਡੈਂਟ 103 ਬੀ.ਐਸ.ਐਫ਼. ਹੈੱਡਕੁਆਰਟਰ ਅਮਰਕੋਟ ਅਤੇ ਪੀ.ਐਸ ਖਾਲੜਾ ਪੁਲਿਸ ਦੀ ਅਗਵਾਈ ਹੇਠ ਪਿੰਡ ਰਾਜੋਕੇ ਪੀ.ਐਸ. ਖਾਲੜਾ ਵਿਖੇ ਸ਼ਾਮ 5.55 ਵਜੇ ਤੋਂ ਇਸ ਸਬੰਧੀ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।