ਨਵਤੇਜ ਗੁੱਗੂ ਮਾਮਲੇ ਦੀ ਅਸਲ ਸਚਾਈ ਆਈ ਸਾਮਣੇ, ਪੁਲਿਸ ਨੇ ਕਿਉਂ ਕੀਤਾ ਨਵਤੇਜ ਗੁੱਗੂ ਨੂੰ ਗ੍ਰਿਫਤਾਰ
ਉਹਨਾਂ ਕਿਹਾ ਕਿ ਬੰਦਾ ਆਇਆ ਜ਼ਰੂਰ ਸੀ ਪਰ ਹੁਣ ਉਹ...
ਬਟਾਲਾ: ਨਵਤੇਜ ਸਿੰਘ ਗੁੱਗੂ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਚੈਰੀਟੇਬਲ ਬਣਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਦਾ ਹੈ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚਲ ਰਿਹਾ ਸੀ। ਇਸ ਤੇ ਹੁਣ ਸੱਚਾਈ ਸਾਹਮਣੇ ਆਈ ਹੈ।
ਉਹਨਾਂ ਦਸਿਆ ਕਿ ਨਵਤੇਜ ਸਿੰਘ ਗੁੱਗੂ ਉਹ ਜੁਝਾਰੂ ਯੋਧਾ ਹਨ ਜਿਹਨਾਂ ਨੇ ਅਜੀਤ ਸਿੰਘ ਪੁਲੇ ਦਾ ਜੇਲ੍ਹ ਵਿਚ ਸੋਧਾ ਲਗਾਇਆ ਸੀ। ਹੁਣ ਨਵਤੇਜ ਸਿੰਘ ਅਤੇ ਉਹਨਾਂ ਦੇ 19 ਸਾਥੀਆਂ ਤੇ ਪਰਚਾ ਕਰ ਦਿੱਤਾ ਗਿਆ ਹੈ। ਪਰਚਾ ਇਸ ਲਈ ਹੋਇਆ ਕਿਉਂ ਕਿ ਨਵਤੇਜ ਸਿੰਘ ਦੇ ਹਸਪਤਾਲ ਵਿਚ ਅੱਜ ਤੋਂ ਕਰੀਬ 9 ਤੋਂ 10 ਦਿਨ ਪਹਿਲਾਂ ਮਰੀਜ਼ ਆਉਂਦਾ ਹੈ , ਉਸ ਦੇ ਦੱਸਣ ਮੁਤਾਬਕ ਕਿ ਉਸ ਦਾ ਐਕਸੀਡੈਂਟ ਹੋਇਆ ਸੀ।
ਇਸ ਬਾਰੇ ਵੀ ਪੱਕੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਉਹ ਪੁਲਿਸ ਦਾ ਭਗੌੜਾ ਸੀ ਜਾਂ ਨਹੀਂ। ਉਸ ਦਾ ਇਲਾਜ ਕਰ ਦਿੱਤਾ ਗਿਆ ਪਰ ਜਦੋਂ ਗੁੱਗੂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਮਰੀਜ਼ ਨੂੰ ਕਿਹਾ ਕਿ ਜੇ ਪੰਜਾਬ ਪੁਲਿਸ ਦਾ ਮਸਲਾ ਹੈ ਤਾਂ ਉਹ ਉੱਥੋਂ ਚਲਿਆ ਜਾਵੇ। ਉਸ ਤੋਂ ਬਾਅਦ ਉੱਥੇ ਪੁਲਿਸ ਆਉਂਦੀ ਹੈ ਬਟਾਲੇ ਸਿਟੀ ਥਾਣੇ ਦਾ ਐਸਐਚਓ ਆਉਂਦਾ ਹੈ। ਐਸਐਚਓ ਨਵਤੇਜ ਸਿੰਘ ਨਾਲ ਗੱਲਬਾਤ ਕਰਦਾ ਹੈ ਕਿ ਇੱਥੇ ਇਕ ਰਾਜਸਥਾਨ ਦਾ ਬੰਦਾ ਆਇਆ ਹੈ ਉਸ ਨੂੰ ਮਿਲਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਬੰਦਾ ਆਇਆ ਜ਼ਰੂਰ ਸੀ ਪਰ ਹੁਣ ਉਹ ਉੱਥੋਂ ਚਲਿਆ ਗਿਆ ਹੈ। ਉਹਨਾਂ ਨੂੰ ਨਹੀਂ ਪਤਾ ਕਿ ਉਸ ਦਾ ਕੀ ਮਸਲਾ ਹੈ, ਉਹ ਉਹਨਾਂ ਕੋਲ ਮਰੀਜ਼ ਬਣ ਕੇ ਆਇਆ ਸੀ ਤੇ ਉਹਨਾਂ ਨੇ ਉਸ ਦਾ ਇਲਾਜ ਕਰ ਕੇ ਉਸ ਨੂੰ ਇੱਥੋਂ ਭੇਜ ਦਿੱਤਾ ਹੈ। ਪਰ ਫਿਰ ਉੱਥੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚਦੀ ਹੈ ਤੇ ਮੰਦੇ ਸ਼ਬਦ ਬੋਲਦੀ ਹੈ। ਉੱਥੇ ਜਿਹੜੇ ਲੋਕ ਇਲਾਜ ਕਰਵਾਉਣ ਆਏ ਸੀ ਉਹਨਾਂ ਨੇ ਜਦੋਂ ਸਿਟੀ ਥਾਣੇ ਦੇ ਐਸਐਚਓ ਦੀ ਮੰਦੀ ਸ਼ਬਦਾਵਲੀ ਸੁਣੀ ਤਾਂ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈ।
ਲੋਕ ਨਵਤੇਜ ਗੁੱਗੂ ਦੀ ਇਜ਼ਤ ਕਰਦੇ ਹਨ ਕਿਉਂ ਕਿ ਉਹ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਪੁਲਿਸ ਤੋਂ ਡਰਦੇ ਵੱਡੇ ਵੱਡੇ ਡਾਕਟਰ ਵੀ ਘਰ ਵਿਚ ਬੈਠ ਗਏ ਤੇ ਪੁਲਿਸ ਨੇ ਉਹਨਾਂ ਨੂੰ ਘਰ ਜਾ ਕੇ ਧਮਕਾਇਆ ਕਿ ਉਹ ਗੁੱਗੂ ਦੇ ਹਸਪਤਾਲ ਨਹੀਂ ਜਾਣਗੇ। ਹੁਣ ਉਹ ਇਕੱਲੇ ਹੀ ਕਿੰਨੇ ਮਰੀਜ਼ਾਂ ਦੀ ਦੇਖ-ਰੇਖ ਕਰ ਰਹੇ ਸਨ। ਜਦੋਂ ਪੁਲਿਸ ਬਤਮੀਜ਼ੀ ਕਰ ਰਹੀ ਸੀ ਤਾਂ ਲੋਕਾਂ ਨੇ ਸੋਟਿਆਂ, ਡਾਂਗਾਂ ਨਾਲ ਪੁਲਿਸ ਤੇ ਵਾਰ ਕਰ ਦਿੱਤਾ ਤੇ ਪੁਲਿਸ ਦੀ ਗੱਡੀ ਟੁੱਟ ਗਈ।
ਐਸਐਚਓ ਵੱਲੋਂ ਗੁੱਗੂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਉਹ ਉਸ ਤੇ ਅਜਿਹਾ ਪਰਚਾ ਪਾਉਣਗੇ ਕਿ ਉਹ ਸਾਰੀ ਜ਼ਿੰਦਗੀ ਜੇਲ੍ਹ ਵਿਚ ਸੜੇਗਾ। ਇਸ ਤੋਂ ਬਾਅਦ ਸਾਰੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਕਿ ਇੱਥੇ ਕੋਰੋਨਾ ਦੇ ਦੋ ਮਰੀਜ਼ ਨਿਕਲੇ ਹਨ। ਉਹਨਾਂ ਨੇ ਕੋਰੋਨਾ ਦੀ ਆੜ ਵਿਚ ਹਸਪਤਾਲ ਨੂੰ ਘੇਰਾ ਪਾ ਲਿਆ ਪਰ ਅਸਲ ਵਿਚ ਦੁੱਖ ਉਹਨਾਂ ਨੂੰ ਇਸ ਗੱਲ ਦਾ ਸੀ ਕਿ ਗੁੱਗੂ ਨੇ ਪੁਲਿਸ ਪ੍ਰਸ਼ਾਸਨ ਦੀਆਂ ਸਾਰੀਆਂ ਹਰਕਤਾਂ ਕੈਮਰੇ ਵਿਚ ਕੈਦ ਕਰ ਲਈਆਂ ਸਨ ਤੇ ਲੋਕਾਂ ਨੂੰ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਦਿੱਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।