''ਜੇ ਕੱਲ੍ਹ ਤਕ ਨਵਤੇਜ ਨੂੰ ਰਿਹਾਅ ਨਾ ਕੀਤਾ ਤਾਂ ਪੂਰਾ ਪੰਜਾਬ ਇਕੱਠਾ ਕਰ ਦਿਆਂਗੇ''

ਏਜੰਸੀ

ਖ਼ਬਰਾਂ, ਪੰਜਾਬ

ਇਹ ਵਿਵਾਦ ਪੁਲਿਸ ਦੇ ਹਸਪਤਾਲ ਵਿਚ ਦਾਖਲ ਇਕ ਮੁਜ਼ਰਮ...

Rajpura Released Tomorrow Navtej Singh Punjab India

ਰਾਜਪੁਰਾ: ਨਵਤੇਜ ਸਿੰਘ ਗੁੱਗੂ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਚੈਰੀਟੇਬਲ ਬਣਾ ਕੇ ਲੋਕਾਂ ਦਾ ਮੁਫ਼ਤ ਇਲਾਜ ਕਰਦਾ ਹੈ ਉਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵਤੇਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚਲ ਰਿਹਾ ਸੀ।

ਇਹ ਵਿਵਾਦ ਪੁਲਿਸ ਦੇ ਹਸਪਤਾਲ ਵਿਚ ਦਾਖਲ ਇਕ ਮੁਜ਼ਰਮ ਨੂੰ ਫੜਨ ਲਈ ਪੁਲਿਸ ਆਉਣ ਤੇ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਨਿਕਲਣ ਤੇ ਮਾਮਲਾ ਹੋਰ ਭਖ ਗਿਆ। ਪੁਲਿਸ ਵੱਲੋਂ ਪਹਿਲੇ ਦਿਨ ਹੋਈ ਧੱਕਾ-ਮੁੱਕੀ ਤੋਂ ਬਾਅਦ ਨਵਤੇਜ ਸਿੰਘ ਗੁੱਗੂ ਅਤੇ ਹਸਪਤਾਲ ਦੇ ਹੋਰ ਸਟਾਫ਼ ਮੈਂਬਰਾਂ ਤੇ ਵੱਖ-ਵੱਖ ਥਾਵਾਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

ਇਸ ਤੇ ਹੁਣ ਇਕ ਸਿੱਖ ਬਰਜਿੰਦਰ ਸਿੰਘ ਪਰਵਾਨਾ ਟੀਮ ਦਮਦਮੀ ਟਕਸਾਲ ਜੱਥਾ ਰਾਜਪੁਰਾ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਇਕ ਵੱਡੀ ਨਿਸ਼ਾਨੀ ਦੇ ਦਿੱਤੀ ਹੈ ਕਿ ਉਹਨਾਂ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ। ਉਹ ਅਪਣੇ ਵੱਲੋਂ ਐਲਾਨ ਕਰਦੇ ਹਨ ਕਿ ਜੇ ਕੱਲ੍ਹ ਤਕ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਦੇਰੀ ਦੇ ਨਵਤੇਜ ਸਿੰਘ ਗੁੱਗੂ ਨੂੰ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਦੋ ਦਿਨਾਂ ਦੇ ਵਿਚ-ਵਿਚ ਪੂਰਾ ਪੰਜਾਬ ਤੁਹਾਨੂੰ ਉਸ ਹਸਪਤਾਲ ਵਿਚ ਇਕੱਠਾ ਕਰ ਕੇ ਵਿਖਾ ਦੇਵਾਂਗੇ ਕਿ ਇਕ ਨਵਤੇਜ ਸਿੰਘ ਗੁੱਗੂ ਨੂੰ ਨਹੀਂ ਸਗੋਂ ਲੱਖਾਂ ਹੀ ਨਵਤੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਓ।

ਉਹ ਐਸਐਸਪੀ, ਐਮਐਲਏ, ਐਮਪੀ, ਤੇ ਉਸ ਹਲਕੇ ਦੇ ਹੋਰ ਆਹੁਦੇਦਾਰਾਂ ਨੂੰ ਉਹ ਬੇਨਤੀ ਕਰਦੇ ਹਨ ਕਿ ਪੰਜਾਬ ਦਾ ਮਾਹੌਲ ਤੁਸੀਂ ਖਰਾਬ ਕਰਵਾ ਰਹੇ ਹੋ। ਪੰਜਾਬ ਦਾ ਮਾਹੌਲ ਸਮੇਂ ਦੀਆਂ ਸਰਕਾਰਾਂ, ਪ੍ਰਸ਼ਾਸਨ ਖਰਾਬ ਕਰ ਰਿਹਾ ਹੈ। ਜੇ ਉਸ ਨੂੰ ਜਲਦ ਰਿਹਾਅ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਵਿਖਾਉਣਗੇ ਕਿ ਨਵਤੇਜ ਸਿੰਘ ਗੁੱਗੂ ਨੂੰ ਰਿਹਾਅ ਕਿਵੇਂ ਕਰਵਾਉਣਾ ਹੈ।

ਜਿੱਥੇ ਉਹਨਾਂ ਨੇ ਐਸਐਸਪੀ ਨੂੰ ਕਿਹਾ ਕਿ ਉਹਨਾਂ ਨੂੰ ਜਿੱਥੇ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਉਹ ਤੁਹਾਨੂੰ ਗੈਂਗਸਟਰਾਂ ਦਾ ਅੱਡਾ ਨਜ਼ਰ ਆਉਂਦਾ ਹੈ ਤੇ ਜਿੱਥੇ ਨਸ਼ੇ ਵਿਕਦੇ ਹਨ ਉਹ ਤੁਹਾਨੂੰ ਨਜ਼ਰ ਨਹੀਂ ਆਉਂਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।