ਦੋ ਦਿਨ ਪਹਿਲਾਂ ਲਾਪਤਾ ਹੋਏ ਤਿੰਨ ਨੌਜੁਆਨਾਂ ’ਚੋਂ ਦੋ ਦੀਆਂ ਮਿਲੀਆਂ ਲਾਸ਼ਾਂ, ਰਾਓ ਨਦੀ ਵਿਚੋਂ ਮਿਲੀ ਸਵਿਫਟ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੀਜੇ ਨੌਜੁਆਨ ਦੀ ਭਾਲ ਜਾਰੀ

File Photo

 

ਚੰਡੀਗੜ੍ਹ: ਦੋ ਦਿਨ ਪਹਿਲਾਂ ਲਾਪਤਾ ਹੋਏ ਤਿੰਨ ਨੌਜੁਆਨਾਂ ’ਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਮ੍ਰਿਤਕ ਨੌਜੁਆਨ ਖਰੜ ਦੇ ਰਹਿਣ ਵਾਲੇ ਸਨ ਜਦਕਿ ਇਕ ਹੋਰ ਨੌਜੁਆਨ ਲਾਪਤਾ ਦਸਿਆ ਜਾ ਰਿਹਾ ਹੈ। ਨੌਜੁਆਨਾਂ ਦੀ ਸਵਿਫਟ ਕਾਰ ਚੰਡੀਗੜ੍ਹ ਨੇੜੇ ਰਾਓ ਨਦੀ ਵਿਚੋਂ ਮਿਲੀ ਹੈ।

ਇਹ ਵੀ ਪੜ੍ਹੋ: ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਨੇ ਕਈ ਮੈਡਲ ਜਿੱਤ ਚਮਕਾਇਆ ਭਾਰਤ ਦਾ ਨਾਂਅ  

ਦਸਿਆ ਜਾ ਰਿਹਾ ਹੈ ਕਿ ਨੌਜੁਆਨਾਂ ਦੀ ਕਾਰ ਮਲੋਆ ਪਿੰਡ ਤੋਂ ਚੰਡੀਗੜ੍ਹ ਦੇ ਪਿੰਡ ਤੋਗਾ ਨੂੰ ਜਾਣ ਵਾਲੀ ਰਾਓ ਨਦੀ ਵਿਚ ਵਹਿ ਗਈ। ਮ੍ਰਿਤਕਾਂ ਦੀ ਪਛਾਣ ਹਰਪ੍ਰੀਤ ਸਿੰਘ (36) ਵਾਸੀ ਭਾਗੋਮਾਜਰਾ ਅਤੇ ਹਰਮੀਤ ਸਿੰਘ (45) ਵਾਸੀ ਖਰੜ ਵਜੋਂ ਹੋਈ ਹੈ। ਲਾਪਤਾ ਨੌਜੁਆਨ ਗੁਰਪ੍ਰੀਤ ਸਿੰਘ (25) ਹਿਮਾਚਲ ਪ੍ਰਦੇਸ਼ ਦੇ ਊਨਾ ਨਾਲ ਸਬੰਧਤ ਦਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਿੱਖ ਕਾਰੋਬਾਰੀ ਵਲੋਂ ਪ੍ਰਚੰਡ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ’ਚ ਮਦਦ ਦੇ ਬਿਆਨ ਮਗਰੋਂ ਗੁਆਂਢੀ ਦੇਸ਼ ’ਚ ਸਿਆਸੀ ਭੂਚਾਲ

ਪਿੰਡ ਭਾਗੋ ਮਾਜਰਾ ਦੇ ਵਸਨੀਕ ਅਮਰਜੀਤ ਸਿੰਘ ਨੇ ਐਤਵਾਰ ਨੂੰ ਪੁਲਿਸ ਨੂੰ ਇਤਲਾਹ ਦਿਤੀ ਸੀ ਕਿ ਉਸ ਦੇ ਚਾਚੇ ਦਾ ਲੜਕਾ ਹਰਪ੍ਰੀਤ ਸਿੰਘ ਅਪਣੇ ਦੋਸਤ ਰਿੰਪੀ ਦੀ ਕਾਰ ਵਿਚ ਮੁੱਲਾਂਪੁਰ ਅਪਣੇ ਨਾਨਕੇ ਗਿਆ ਸੀ ਪਰ ਸ਼ਾਮ ਕਰੀਬ 6 ਵਜੇ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ: ਡੇਰਿਆਂ 'ਚ ਫਸੇ ਪਰਿਵਾਰਾਂ ਨੂੰ ਸੁਰੱਖਿਅਤ ਕੱਢਣ ਲਈ ਖ਼ੁਦ ਪਹੁੰਚੇ ਚੇਤਨ ਸਿੰਘ ਜੌੜਾਮਾਜਰਾ

ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਹਰਮੀਤ ਸਿੰਘ ਦਾ ਇਕ ਲੜਕਾ ਵੀ ਹੈ, ਜੋ ਕਿ ਇਸ ਸਮੇਂ ਵਿਦੇਸ਼ ਵਿਚ ਪੜ੍ਹਾਈ ਕਰ ਰਿਹਾ ਹੈ। ਹਰਪ੍ਰੀਤ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਹੈ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪ੍ਰਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਪੁਲਿਸ ਦਾ ਕਹਿਣਾ ਹੈ ਕਿ 8 ਜੁਲਾਈ ਨੂੰ ਪੁਲਿਸ ਸਟੇਸ਼ਨ ਮਲੋਆ ਵਿਖੇ ਨੌਜੁਆਨਾਂ ਦੇ ਗੁੰਮ ਹੋਣ ਸਬੰਧੀ ਰਿਪੋਰਟ ਦਰਜ ਕੀਤੀ ਹੈ। ਉਨ੍ਹਾਂ ਦਸਿਆ ਕਿ ਫਿਲਹਾਲ ਤੀਜੇ ਨੌਜੁਆਨ ਦੀ ਭਾਲ ਜਾਰੀ ਹੈ।