ਸਿੰਧ ਵਿਚ ਹਿੰਦੂ ਕੀਰਤਨੀਆਂ ਦੇ ਬੱਚੇ ਹੋ ਰਹੇ ਨੇ ਕੇਸਧਾਰੀ ਅਤੇ ਉਸਰ ਰਹੇ ਨੇ ਗੁਰਦਵਾਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਜਾ ਕੇ ਇਸ ਵਾਰ ਇਕ ਯਾਦਗਾਰ ਗੁਫ਼ਤਗੂ ਸਿੰਧ ਪ੍ਰਾਂਤ ਤੋਂ ਆਏ ਹਿੰਦੂ ਕੀਰਤਨੀਆਂ ਨਾਲ ਹੋਈ।

ਸਿੰਧ ਵਿਚ ਹਿੰਦੂ ਕੀਰਤਨੀਆਂ ਦੇ ਬੱਚੇ ਹੋ ਰਹੇ ਨੇ ਕੇਸਧਾਰੀ ਅਤੇ ਉਸਰ ਰਹੇ ਨੇ ਗੁਰਦਵਾਰੇ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਜਾ ਕੇ ਇਸ ਵਾਰ ਇਕ ਯਾਦਗਾਰ ਗੁਫ਼ਤਗੂ ਸਿੰਧ ਪ੍ਰਾਂਤ ਤੋਂ ਆਏ ਹਿੰਦੂ ਕੀਰਤਨੀਆਂ ਨਾਲ ਹੋਈ। ਨਾਨਕ ਰਾਮ ਅਰੋੜਾ ਨਾਮੀ ਸਿੰਧ ਤੋਂ ਆਏ ਕੀਰਤਨੀਏ ਨੇ ਸਿੰਧ ਵਿਚ ਸਿੱਖੀ ਦੇ ਹਾਲਾਤ ਬੜੇ ਸਾਜ਼ਗਾਰ ਬਿਆਨ ਕੀਤੇ ਹਨ।
'ਸਪੋਕਸਮੈਨ ਟੀਵੀ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਬੱਚੇ ਜਨਮ ਤੋਂ ਹੀ ਕੇਸਾਧਾਰੀ ਸਿੱਖ ਹਨ। ਉਨ੍ਹਾਂ ਇਹ ਵੀ ਦਸਿਆ ਕਿ ਅਗਲੀ ਪੀੜ੍ਹੀ 'ਚ ਕੇਸਧਾਰੀ ਹੋਣ ਦਾ ਰੁਝਾਨ ਸਿੰਧ ਵਿਚ ਕਾਫੀ ਵਧ ਰਿਹਾ ਹੈ।

ਨਾਨਕ ਰਾਮ ਅਰੋੜਾ ਖੁਦ ਉਥੇ ਇਕ ਦੁਕਾਨਦਾਰ ਹਨ ਤੇ ਉਨ੍ਹਾਂ ਦੇ ਜਥੇ ਦੇ ਦੂਜੇ ਮੈਂਬਰ ਵੀ ਆਪੋ-ਅਪਣੇ ਨਿੱਕੇ ਮੋਟੇ ਕਾਰੋਬਾਰ ਕਰਦੇ ਹਨ। ਉਨ੍ਹਾਂ ਦਸਿਆ ਕਿ ਸਿੰਧ ਪ੍ਰਾਂਤ ਵਿਚ ਕਈ ਨਵੇਂ ਗੁਰਦਵਾਰਿਆਂ ਦੀ ਉਸਾਰੀ ਹੋ ਚੁੱਕੀ ਹੈ ਤੇ ਹੁਣ ਵੀ ਜਾਰੀ ਹੈ। ਉਨ੍ਹਾਂ ਦਸਿਆ ਕਿ ਉਥੇ ਹਿੰਦੂ ਸਿੰਧੀਆ ਵਿਚ ਕੀਰਤਨ ਦੀ ਪਰੰਪਰਾ ਸਦੀਆਂ ਤੋਂ ਚਲਦੀ ਆ ਰਹੀ ਹੈ ਤੇ ਬਚਪਨ ਤੋਂ ਹੀ ਬੱਚਿਆਂ ਨੂੰ ਕੀਰਤਨ ਵਲ ਲਾ ਦਿਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਉਹ ਅਕਸਰ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਆ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਨੇ ਤੇ ਇਥੇ ਦੂਰ ਦੁਰਾਡਿਉਂ ਵਿਦੇਸ਼ ਤੋਂ ਆਈ ਸੰਗਤ ਸਦਕਾ ਉਹ ਦੁਬਈ ਮਲੇਸ਼ੀਆ ਅਤੇ ਕਈ ਹੋਰ ਮੁਲਕਾਂ ਵਿਚ ਜਾ ਕੇ ਕੀਰਤਨ ਦੀ ਸੇਵਾ ਕਰ ਚੁੱਕੇ ਹਨ। 

ਉਨ੍ਹਾਂ ਦਸਿਆ ਕਿ ਉਹ ਕੁਝ ਦਿਨਾਂ ਬਾਅਦ ਭਾਰਤ ਦੌਰੇ ਦੇ ਉਤੇ ਆ ਰਹੇ ਹਨ ਤੇ ਹੇਮਕੁੰਟ ਸਾਹਿਬ ਵਿਖੇ ਜਾ ਕੇ ਕੀਰਤਨ ਦੀ ਸੇਵਾ ਨਿਭਾਉਣਗੇ।
 ਉਨ੍ਹਾਂ ਕਿਹਾ ਕਿ ਹਿੰਦੂ ਜਾਂ ਕੋਈ ਵੀ ਹੋਰ ਤਰ੍ਹਾਂ ਸੰਬੋਧਨ ਦੀ ਬਜਾਏ ਉਨ੍ਹਾਂ ਨੂੰ ਨਾਨਕ ਨਾਮ ਲੇਵਾ ਸੰਗਤ ਕਿਹਾ ਜਾਣ 'ਤੇ ਵੱਧ ਖ਼ਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਿੰਧ ਵਿਚਲੇ ਗੁਰਦਵਾਰਿਆਂ ਵਿਚ ਅਕਸਰ ਵੱਡੇ ਵੱਡੇ ਕੀਰਤਨ ਸਮਾਗਮ ਹੁੰਦੇ ਹਨ ਜਿਨ੍ਹਾਂ ਵਿਚ ਭਾਰਤ ਦੇ ਕਈ ਵੱਡੇ ਵੱਡੇ ਜਥੇ ਅਕਸਰ ਆ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਸਥਾਨਕ ਲੋਕਾਂ ਦਾ ਉਨ੍ਹਾਂ ਪ੍ਰਤੀ ਰਵੱਈਆ ਬੜਾ ਚੰਗਾ ਹੈ ਤੇ ਸਿੱਖ ਕੌਮ ਇਥੇ ਕਿਸੇ ਤਰ੍ਹਾਂ ਵੀ ਭੈ ਭੀਤ ਜਾਂ ਕਿਸੇ ਹੋਰ ਦਬਾਅ ਵਿਚ ਨਹੀਂ ਹੈ। ਉਨ੍ਹਾਂ ਦਸਿਆ ਕਿ ਉਹ ਕੁਝ ਦਿਨਾਂ ਬਾਅਦ ਭਾਰਤ ਦੌਰੇ ਦੇ ਉਤੇ ਆ ਰਹੇ ਹਨ ਤੇ ਹੇਮਕੁੰਟ ਸਾਹਿਬ ਵਿਖੇ ਜਾ ਕੇ ਕੀਰਤਨ ਦੀ ਸੇਵਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਹਿੰਦੂ ਜਾਂ ਕੋਈ ਵੀ ਹੋਰ ਤਰ੍ਹਾਂ ਸੰਬੋਧਨ ਦੀ ਬਜਾਏ ਉਨ੍ਹਾਂ ਨੂੰ ਨਾਨਕ ਨਾਮ ਲੇਵਾ ਸੰਗਤ ਕਿਹਾ ਜਾਣ 'ਤੇ ਵੱਧ ਖ਼ੁਸ਼ੀ ਮਿਲਦੀ ਹੈ।

ਉਨ੍ਹਾਂ ਕਿਹਾ ਕਿ ਸਿੰਧ ਵਿਚਲੇ ਗੁਰਦਵਾਰਿਆਂ ਵਿਚ ਅਕਸਰ ਵੱਡੇ ਵੱਡੇ ਕੀਰਤਨ ਸਮਾਗਮ ਹੁੰਦੇ ਹਨ ਜਿਨ੍ਹਾਂ ਵਿਚ ਭਾਰਤ ਦੇ ਕਈ ਵੱਡੇ ਵੱਡੇ ਜਥੇ ਅਕਸਰ ਆ ਕੇ ਕੀਰਤਨ ਦੀ ਸੇਵਾ ਨਿਭਾਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਅਤੇ ਸਥਾਨਕ ਲੋਕਾਂ ਦਾ ਉਨ੍ਹਾਂ ਪ੍ਰਤੀ ਰਵੱਈਆ ਬੜਾ ਚੰਗਾ ਹੈ ਤੇ ਸਿੱਖ ਕੌਮ ਇਥੇ ਕਿਸੇ ਤਰ੍ਹਾਂ ਵੀ ਭੈ ਭੀਤ ਜਾਂ ਕਿਸੇ ਹੋਰ ਦਬਾਅ ਵਿਚ ਨਹੀਂ ਹੈ।