ਖ਼ੂਨ ਦੇ ਰਿਸ਼ਤੇ ਹੋਏ ਤਾਰ ਤਾਰ, ਜ਼ਮੀਨੀ ਵਿਵਾਦ ਦੇ ਚਲਦਿਆਂ ਸਕੇ ਭਰਾਵਾਂ ਨੇ ਭੈਣਾਂ ਨੂੰ ਮਾਰੀਆਂ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਛੋਟੀ ਭੈਣ ਦੇ ਗਲੇ ਵਿਚ ਇਕ ਗੋਲੀ ਲੱਗੀ ਜਦਕਿ ਦੂਜੀ ਵੱਡੀ ਦੇ ਦਿਲ ਦੇ ਨਜ਼ਦੀਕ।

Brothers shot sisters

 

ਪਟਿਆਲਾ: ਪਟਿਆਲਾ ਵਿੱਚ ਖੂਨ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਜ਼ਮੀਨੀ ਵਿਵਾਦ ਕਾਰਨ ਸਕੇ ਭਰਾਵਾਂ ਵੱਲੋਂ ਸਕੀਆਂ ਭੈਣਾਂ ਨੂੰ ਘਰ ਵਿੱਚ ਵੜ੍ਹ ਕੇ ਗੋਲੀਆਂ ਮਾਰੀਆਂ ਗਈਆਂ।

ਇਹ ਵੀ ਪੜ੍ਹੋ: ਸੰਪਾਦਕੀ: ਤਾਲਿਬਾਨ ਸਰਕਾਰ ਦੀ ਨਵੀਂ ਕਿਸਮ ਕਾਫ਼ੀ ਭਿਆਨਕ ਹੈ

ਜਾਣਕਾਰੀ ਅਨੁਸਾਰ ਪਿਤਾ ਵਲੋਂ ਅਪਣੇ ਦੋ ਪੁੱਤਰਾਂ ਨੂੰ 25-25 ਕਿਲੇ ਜ਼ਮੀਨ ਦਿਤੀ ਗਈ ਅਤੇ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਦਾ ਦਰਜਾ ਦਿੰਦੇ ਹੋਏ ਉਨ੍ਹਾਂ ਦੇ ਨਾਮ ਵੀ ਚਾਰ-ਚਾਰ ਕਿਲੇ ਜ਼ਮੀਨ ਲਗਵਾਈ ਗਈ ਜੋ ਕਿ ਬਾਅਦ ਵਿਚ ਇਨ੍ਹਾਂ ਲੜਕੀਆਂ ਦੇ ਪੁੱਤਰਾਂ ਦੇ ਨਾਮ ਚੜ੍ਹ ਗਈ, ਜਿਸ ਦਾ ਕਬਜਾ ਪਹਿਲਾਂ ਭਰਾਵਾਂ ਕੋਲ ਸੀ ਹੁਣ ਭਾਣਜਿਆਂ ਕੋਲ ਚਲਾ ਗਿਆ ਜੋ ਕਲਯੁੱਗ ਦੇ ਕੰਸ ਮਾਮਿਆਂ ਤੋਂ ਬਰਦਾਸ਼ਤ ਨਹੀਂ ਹੋਇਆ।

ਇਹ ਵੀ ਪੜ੍ਹੋ: ਹੁਣ ਕੈਦੀ ਜੇਲ੍ਹ ਅੰਦਰ ਲੱਗੇ ਪੀ.ਸੀ.ਓ ਤੋਂ ਮੁੱਖ ਦਫਤਰ ‘ਤੇ ਵਿਸੇਸ਼ ਨੰਬਰ ਉਪਰ ਕਰ ਸਕਣਗੇ ਸ਼ਿਕਾਇਤ 

ਕਈ ਵਾਰ ਝਗੜਾ ਹੋਇਆ ਕਿ ਸਾਡੀ ਜ਼ਮੀਨ ਸਾਨੂੰ ਵਾਪਸ ਕਰੋ, ਕਿਉਂਕਿ ਪਿੰਡ ਮਾਲੋ ਮਾਜਰਾ ਪਟਿਆਲਾ ਸ਼ਹਿਰ ਦੇ ਵਿਚ ਹੀ ਆ ਚੁੱਕਾ ਹੈ ਅਤੇ ਇਥੋਂ ਦੀਆਂ ਜ਼ਮੀਨਾਂ ਦੀ ਕੀਮਤ ਅਸਮਾਨ ਛੂਹਣ ਲੱਗੀਆਂ ਹਨ ਪਰ ਮਾਮਲਾ ਕਿਸੇ ਕਿਨਾਰੇ ਨਾ ਲੱਗਾ ਅਤੇ ਬੀਤੀ ਰਾਤ ਭਾਣਜਿਆਂ ਦੇ ਦੋ ਸਕੇ ਮਾਮੇ ਇੰਨੇ ਕੁ ਗੁੱਸੇ ਵਿੱਚ ਆ ਗਏ ਕਿ ਜਬਰਨ ਅਪਣੀਆਂ ਸਕੀਆਂ ਭੈਣਾਂ ਤੇ ਸਹੁਰੇ ਘਰ ਵੜ ਗਏ ਅਤੇ ਸੁੱਤੀਆਂ ਪਈਆਂ ਭੈਣਾਂ ’ਤੇ ਤਾਬੜ ਤੋੜ ਫਾਇਰਿੰਗ ਕਰ ਦਿਤੀ। ਛੋਟੀ ਭੈਣ ਦੇ ਗਲੇ ਵਿਚ ਇਕ ਗੋਲੀ ਲੱਗੀ ਜਦਕਿ ਦੂਜੀ ਵੱਡੀ ਦੇ ਦਿਲ ਦੇ ਨਜ਼ਦੀਕ।

ਇਹ ਵੀ ਪੜ੍ਹੋ: Rakesh Tikait ਨੇ PM Modi 'ਤੇ ਸਾਧਿਆ ਨਿਸ਼ਾਨਾ, 'ਸਰਕਾਰ ਨੂੰ ਝੂਠ ਬੋਲਣ ਲਈ ਦੇਵਾਂਗੇ ਗੋਲਡ ਮੈਡਲ'

ਦੋਵੇਂ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਬਹਰਹਾਲ ਇਕ ਲੜਕੀ ਦੀ ਹਾਲਤ ਗੰਭੀਰ ਹੈ ਅਤੇ ਦੂਜੀ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦਸਿਆ ਕਿ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਸਬੂਤ ਇਕੱਠੇ ਕਰ ਲਏ ਹਨ ਅਤੇ ਥਾਣਾ ਪਸਿਆਣਾ ਵਿਚ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿਤੀ ਹੈ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹੀ ਮੌਕੇ ਤੋਂ ਫਰਾਰ ਹਨ। ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।