"ਇਸ ਸਕੂਲ ਵਿਚ ਗਰੀਬ ਬੱਚੇ ਪੜ੍ਹਨਗੇ ਬਿਨਾ ਫ਼ੀਸ"

ਏਜੰਸੀ

ਖ਼ਬਰਾਂ, ਪੰਜਾਬ

ਕਾਗਜ਼ ਚੁਗਣ ਤੇ ਭੀਖ ਮੰਗਣ ਵਾਲੇ ਬੱਚੇ ਆਉਂਦੇ ਨੇ ਪੜ੍ਹਨ

Poor Sudents School

ਮਾਨਸਾ: ਮਾਨਸਾ ਵਿਚ ਅਜਿਹਾ ਸਕੂਲ ਦੇਖਣ ਨੂੰ ਮਿਲਿਆ ਜੋ ਸਿਰਫ਼ ਗ਼ਰੀਬ ਬੱਚਿਆਂ ਦਾ ਸਕੂਲ ਹੈ। ਝੁੱਗੀਆਂ ਝੋਪੜੀਆਂ ਦੇ ਵਿਚੋਂ ਆ ਕੇ ਬੱਚੇ ਇਥੇ ਵਿਦਿਆ ਹਾਸਿਲ ਕਰ ਰਹੇ ਹਨ। ਇਹ ਬੱਚੇ ਪਹਿਲਾਂ ਕਾਗਜ ਚੁਗਦੇ ਅਤੇ ਹੋਰ ਤਾਂ ਹੋਰ ਭੀਖ ਵੀ ਮੰਗਦੇ ਸਨ। ਬੀਰਬਲ ਧਾਲੀਵਾਲ ਨਾਮ ਦਾ ਵਿਅਕਤੀ ਇਸ ਸਕੂਲ ਨੂੰ ਚਲਾ ਰਿਹਾ ਹੈ ਜਿਸ ਦਾ ਮਕਸਦ ਸਿਰਫ਼ ਗ਼ਰੀਬ ਬੱਚਿਆਂ ਨੂੰ ਪ੍ਰੇਰਿਤ ਕਰ ਕੇ ਸਕੂਲ ਭੇਜਣਾ ਹੈ।

ਇਸ ਵਿਅਕਤੀ ਨੇ ਦੱਸਿਆ ਹੈ ਕਿ ਸ਼ਹਿਰ ਦੇ ਵਿੱਚ ਦਾਨੀ ਸੱਜਣਾਂ ਦਾ ਜਿਨ੍ਹਾਂ ਦਾ ਵੀ ਜਨਮ ਦਿਨ ਹੁੰਦਾ ਹੈ ਉਹ ਸਕੂਲ ਵਿਚ ਆ ਕੇ ਕਾਪੀਆਂ ਪੈਨ ਬੈਗ ਆਦਿ ਦੇ ਕੇ ਜਾਂਦੇ ਹਨ ਅਤੇ ਆਪਣਾ ਜਨਮ ਦਿਨ ਇਨ੍ਹਾਂ ਬੱਚਿਆਂ ਨਾਲ ਖੁਸ਼ੀ ਖੁਸ਼ੀ ਮਨਾਉਂਦੇ ਹਨ ਅਤੇ ਖਾਣ ਪੀਣ ਦੀਆਂ ਵਸਤਾਂ ਇਨ੍ਹਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਧਰ ਸਕੂਲ ਵਿਚ ਪੜ੍ਹਾਉਣ ਵਾਲੇ ਅਧਿਆਪਕ ਵੀ ਬਿਨਾ ਤਨਖ਼ਾਹ ਤੋਂ ਕੰਮ ਕਰਦੇ ਹਨ ਕਿਉਂਕਿ ਉਨ੍ਹਾਂ ਦਾ ਵੀ ਹੀ ਟੀਚਾ ਹੈ ਕਿ ਜੋ ਬੱਚੇ ਇੰਨੀ ਬੁਰੀ ਸਥਿਤੀ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਉਨ੍ਹਾਂ ਦੀ ਜ਼ਿੰਦਗੀ ਬਣ ਸਕੇ। ਗਰੀਬ ਬੱਚਿਆਂ ਦੇ ਮਾਂ ਪਿਓ ਨੇ ਵੀ ਦੱਸਿਆ ਕਿ ਸਕੂਲ ਵਿਚ ਜੇਕਰ ਉਨ੍ਹਾਂ ਦੇ ਬੱਚੇ ਪੜ੍ਹਨਗੇ ਤਾਂ ਉਨ੍ਹਾਂ ਨੂੰ ਇਸ ਕਦਰ ਦਿਹਾੜਿਆਂ ਮਜ਼ਦੂਰੀਆਂ ਨਹੀਂ ਕਰਨੀਆਂ ਪੈਣਗੀਆਂ। ਇਸ ਨਾਲ ਉਨ੍ਹਾਂ ਦਾ ਭਵਿੱਖ ਚੰਗਾ ਬਣ ਸਕੇਗਾ। ਇਸ ਸਕੂਲ ਨੂੰ ਚਲਾਉਣ ਦਾ ਜੋ ਟੀਚਾ ਮਿਥਿਆ ਗਿਆ ਹੈ। ਜੇ ਇਸ ਨੂੰ ਪ੍ਰਸ਼ਾਸ਼ਨ ਵਲੋਂ ਕੋਈ ਮਦਦ ਮਿਲੇ ਤਾਂ ਇਨ੍ਹਾਂ ਬੱਚਿਆਂ ਨੂੰ ਵੀ ਹੋਰ ਬੱਚਿਆਂ ਵਾਂਗ ਸਿਖਿਆ ਪ੍ਰਾਪਤ ਹੋਵੇਗੀ ਅਤੇ ਉਨ੍ਹਾਂ ਨੂੰ ਵੀ ਸਹੂਲਤਾਂ ਮਿਲ ਜਾਣਗੀਆਂ।

ਇਨ੍ਹਾਂ ਬੱਚਿਆਂ ਦਾ ਆਉਣ ਵਾਲਾ ਭਵਿੱਖ ਕਾਗਜ਼ ਚੁਗਣ ਦਾ ਨਾ ਹੋਵੇ ਸਗੋਂ ਚੰਗੀਆਂ ਨੌਕਰੀਆਂ ਕਰ ਕੇ ਇੱਕ ਚੰਗੀ ਜ਼ਿੰਦਗੀ ਬਣਾਉਣ ਦਾ ਹੋਵੇ। ਜੇ ਇਸ ਤਰ੍ਹਾਂ ਦੇ ਸਕੂਲ ਹਰ ਜਗ੍ਹਾ ਖੁੱਲ੍ਹ ਜਾਣ ਤਾਂ ਕੋਈ ਵੀ ਬੱਚਾ ਮਜ਼ਦੂਰੀ ਕਰਨ ਲਈ ਮਜਬੂਰ ਨਹੀਂ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।