ਚੀਨ ਦੀ ਨਦੀ ਵਿਚ ਦਿਸਿਆ 6 ਫੁੱਟ ਲੰਬਾ ਅਜੀਬੋ ਗਰੀਬ ਜੀਵ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਸ ਨੂੰ ਦੇਖ ਸਭ ਰਹਿ ਗਏ ਹੈਰਾਨ

Footage captures giant river monster in china

ਚੀਨ: ਚੀਨ ਦੇ ਸੋਸ਼ਲ ਮੀਡੀਆ ਤੇ ਇਕ ਵੀਡੀਉ ਖੂਬ ਜਨਤਕ ਹੋ ਰਹੀ ਹੈ। ਇਸ ਵੀਡੀਉ ਵਿਚ ਚੀਨ ਦੇ ਯਾਂਗਤਜੀ ਨਦੀ ਵਿਚ ਅਜੀਬ ਦਿਸਣ ਵਾਲਾ ਕਾਲੇ ਰੰਗ ਦਾ ਜੀਵ ਦਿਖਾਈ ਦੇ ਰਿਹਾ ਹੈ। ਇਸ ਵੀਡੀਉ ਦੇ 6 ਮਿਲੀਅਨ ਵਿਊਜ਼ ਹੋ ਚੁੱਕੇ ਹਨ। ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਇਸ ਨੂੰ ਪਾਣੀ ਦਾ ਰਾਕਸ਼ਸ ਕਿਹਾ ਜਾ ਰਿਹਾ ਹੈ। ਕੁੱਝ ਲੋਕਾਂ ਦਾ ਅਨੁਮਾਨ ਹੈ ਕਿ ਪ੍ਰਦੂਸ਼ਣ ਵਿਚ ਹੋ ਰਹੇ ਵਾਧੇ ਕਾਰਨ ਇਸ ਦਾ ਜਨਮ ਹੋਇਆ ਹੈ। ਕੁੱਝ ਲੋਕ ਇਸ ਨੂੰ ਪਾਣੀ ਦਾ ਭਿਆਨਕ ਜਾਨਵਰ ਕਹਿ ਰਹੇ ਹਨ।

ਚੀਨ ਦੀ ਯਾਂਗਤਜੀ ਨਦੀ ਵਿਚ ਇਕ ਅਜੀਬ ਕਿਸਮ ਦਾ ਜਾਨਵਰ ਨਜ਼ਰ ਆਇਆ ਹੈ। ਇਸ ਦੀ ਲੰਬਾਈ 65 ਫੁੱਟ ਦੱਸੀ ਜਾ ਰਹੀ ਹੈ। ਵਿਗਿਆਨੀਆਂ ਨੇ ਇਸ ਨੂੰ ਬਕਵਾਸ ਦਸਿਆ ਹੈ। ਉਹਨਾਂ ਕਿਹਾ ਕਿ ਇਹ ਪਾਣੀ ਵਿਚ ਪਾਇਆ ਜਾਣ ਵਾਲਾ ਵੱਡਾ ਸੱਪ ਹੋ ਸਕਦਾ ਹੈ। ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤਾਂ ਸਾਰੇ ਲੋਕ ਹੈਰਾਨ ਰਹਿ ਗਏ। ਇਕ ਰਿਪੋਰਟ ਮੁਤਾਬਕ ਜਦੋਂ ਇਸ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਇਕ ਟਿਊਬਿੰਗ ਦਾ ਲੰਬਾ ਟੁਕੜਾ ਸੀ।

65 ਫੁੱਟ ਵੱਡਾ ਏਅਰਬੈਗ ਜਿਸ ਨੂੰ ਇਕ ਸ਼ਿਪਯਾਰਡ ਨਾਲ ਛੱਡਿਆ ਗਿਆ ਸੀ। ਸ਼ਾਘਿਗਸਟ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਨੂੰ ਲੋਕ ਪਾਣੀ ਦਾ ਰਾਕਸ਼ਸ ਸਮਝ ਰਹੇ ਸਨ ਉਹ ਇਕ ਏਅਰਬੈਗ ਨਿਕਲਿਆ। ਇਸ ਏਅਰਬੈਗ ਨੂੰ ਜਲਦ ਹੀ ਡਿਸਪੋਜ ਕਰ ਦਿੱਤਾ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।