5 ਜਵਾਨਾਂ ਦੀ ਸ਼ਹਾਦਤ 'ਤੇ ਕੈਪਟਨ ਦਾ ਬਿਆਨ, 'ਸਾਡਾ ਸਭ ਤੋਂ ਬੁਰਾ ਡਰ ਸੱਚ ਹੋ ਰਿਹਾ ਹੈ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹਨਾਂ ਹਾਲਾਤਾਂ ਨਾਲ ਫੈਸਲਾਕੁੰਨ ਅਤੇ ਮਜ਼ਬੂਤੀ ਨਾਲ ਨਜਿੱਠਣ ਦੀ ਲੋੜ ਹੈ।

Captain Amarinder Singh

ਚੰਡੀਗੜ੍ਹ: ਜੰਮੂ-ਕਸ਼ਮੀਰ ਦੇ ਪੁੰਛ ਵਿਚ ਅਤਿਵਾਦੀਆਂ ਨਾਲ ਮੁਠਭੇੜ ਵਿਚ ਭਾਰਤੀ ਫੌਜ ਦੇ 5 ਜਵਾਨਾਂ ਦੀ ਸ਼ਹਾਦਤ ’ਤੇ ਦੁੱਖ ਜ਼ਾਹਰ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਸਭ ਤੋਂ ਬੁਰੇ ਡਰ ਸੱਚ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਨਾਲ ਫੈਸਲਾਕੁੰਨ ਅਤੇ ਮਜ਼ਬੂਤੀ ਨਾਲ ਨਜਿੱਠਣ ਦੀ ਲੋੜ ਹੈ।

ਹੋਰ ਪੜ੍ਹੋ: ਕੇਂਦਰ ਨੂੰ ਨਾ ਕਿਸਾਨਾਂ ਦੀ ਪਰਵਾਹ ਹੈ, ਨਾ ਹੀ ਭਾਜਪਾ ਵਰਕਰਾਂ ਦੀ- ਰਾਹੁਲ ਗਾਂਧੀ

ਉਹਨਾਂ ਲਿਖਿਆ, ‘ਸਾਡਾ ਸਭ ਤੋਂ ਬੁਰਾ ਡਰ ਸੱਚ ਹੋ ਰਿਹਾ ਹੈ। ਪਾਕਿਸਤਾਨ ਸਮਰਥਕ ਤਾਲਿਬਾਨ ਵਲੋਂ ਅਫ਼ਗਾਨਿਸਤਾਨ 'ਤੇ ਕਬਜ਼ਾ ਕਰਨ ਨਾਲ ਕਸ਼ਮੀਰ ਵਿਚ ਅਤਿਵਾਦ ਵਧ ਰਿਹਾ ਹੈ। ਘੱਟ ਗਿਣਤੀਆਂ ਨੂੰ ਨਿਸ਼ਾਨ ਬਣਾਇਆ ਜਾ ਰਿਹਾ ਹੈ ਅਤੇ ਅੱਜ ਸਾਡੇ 5 ਸੈਨਿਕ ਮਾਰੇ ਗਏ। ਸਾਨੂੰ ਇਸ ਨਾਲ ਫੈਸਲਾਕੁੰਨ ਅਤੇ ਦ੍ਰਿੜਤਾ ਨਾਲ ਨਜਿੱਠਣ ਦੀ ਜ਼ਰੂਰਤ ਹੈ।

ਹੋਰ ਪੜ੍ਹੋ: ਬਿਜਲੀ ਸੰਕਟ ਲਈ ਚੰਨੀ ਅਤੇ ਮੋਦੀ ਸਰਕਾਰਾਂ ਬਰਾਬਰ ਜ਼ਿੰਮੇਵਾਰ : ਅਮਨ ਅਰੋੜਾ

ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਿਰੰਦਰ ਸਿੰਘ ਦਿੱਲੀ ਦੌਰੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮਿਲ ਕੇ ਇਸ ’ਤੇ ਚਿੰਤਾ ਜ਼ਾਹਰ ਕਰ ਚੁੱਕੇ ਹਨ।