ਪੰਜ ਦਰਿਆਵਾਂ ਦੀ ਧਰਤੀ ‘ਤੇ ਪਿੰਡ ਤਲਵਾੜਾ ‘ਚ ਖਰਦੀਣਾ ਪੈ ਰਿਹੈ ‘ਪਾਣੀ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸੇ ਵੀ ਥਾ ‘ਤੇ ਰਹਿਣ ਲਈ ਲੋੜੀਂਦੀਆਂ ਸਹੂਲਤਾਂ ਦਾ ਹੋਣਾ ਬਹੁਤ ਜਰੂਰੀ ਹੈ। ਤਾਂ ਉਥੇ ਹੀ ਜਿਊਂਦੇ ਰਹਿਣ ਲਈ ਸਭ ਤੋਂ ਜਰੂਰੀ....

Water

ਲੁਧਿਆਣਾ (ਪੀਟੀਆਈ) : ਕਿਸੇ ਵੀ ਥਾ ‘ਤੇ ਰਹਿਣ ਲਈ ਲੋੜੀਂਦੀਆਂ ਸਹੂਲਤਾਂ ਦਾ ਹੋਣਾ ਬਹੁਤ ਜਰੂਰੀ ਹੈ। ਤਾਂ ਉਥੇ ਹੀ ਜਿਊਂਦੇ ਰਹਿਣ ਲਈ ਸਭ ਤੋਂ ਜਰੂਰੀ ਹੈ ਪੀਣ ਵਾਲਾ ਪਾਣੀ। ਪਰ ਜੇ ਗੱਲ ਕਰੀਏ ਪੰਜਾਬ ਦੀ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ, ਜੇ ਉਥੇ ਹੀ ਪਾਣੀ ਦੀ ਥੁੜ੍ਹ ਪੈਣ ਲੱਗ ਜਾਵੇ ਤਾਂ ਬਹੁਤ ਹੈਰਾਨੀ ਦੀ ਗੱਲ ਹੈ। ਅਸੀਂ ਇਕ ਅਜਿਹੀ ਪਿੰਡ ਦੀ ਗੱਲ ਕਰ ਰਹੇ ਹਾਂ ਜਿਥੇ ਪਹਿਲਾਂ ਪਾਣੀ ਖਰੀਦ ਕੀ ਲਿਆਂਦਾ ਜਾਂਦਾ ਸੀ। ਉਸ ਤੋਂ ਬਾਅਦ ਘਰਾਂ ‘ਚ ਚੁਲ੍ਹੇ ਜਲਦੇ ਸੀ। ਜਿਲ੍ਹਾ ਲੁਧਿਆਣਾ ਦੇ ਹਮੜਾ ਰੋਡ ‘ਤੇ ਸਥਿਤ ਪਿੰਡ ‘ਤਲਵਾੜਾ’ ਪਹੁੰਚੀ।

ਜਿਥੇ ਸੂਬੇ ਵਿਚ ਵਿਕਾਸ ਦੀ ਸੱਚੀ ਸਤਵੀਰ ਦਿਖਾਈ ਦਿੰਦੀ ਹੈ। ਪਿੰਡ ਦੇ ਲੋਕਾਂ ਨੂੰ ਰੋਜ਼ਾਨਾ ਅਪਣਾ ਗੁਜ਼ਾਰਾ ਕਰਨ ਲਈ 190 ਰੁਪਏ ਕੀਮਤ ਦੇ ਕੇ 20 ਲੀਟਰ ਪਾਣੀ ਖਰੀਦਣਾ ਪੈ ਰਿਹਾ ਹੈ। ਕਿਉਂਕਿ ਪਿੰਡ ‘ਚ ਸਰਕਾਰ ਦੁਆਰਾ ਪਾਣੀ ਦੀਆਂ ਟੁੱਟੀਆਂ ਲਗਾਈਆਂ ਗਈਆਂ ਹਨ। ਪਰ ਇਨ੍ਹਾਂ ਟੁੱਟੀਆਂ ‘ਚ ਪਾਣੀ ਅਪਣੀ ਮੰਰਜੀ ਦੇ ਹਿਸਾਬ ਨਾਲ ਆਉਂਦਾ ਜਾਂਦਾ ਹੈ। ਪਾਣੀ ਦੇ ਪਾਇਪਾਂ ਦਾ ਥਾਂ-ਥਾਂ ਤੋਂ ਟੁੱਟੇ ਹੋਣ ਦੇ ਕਾਰਨ ਟੁੱਟੀਆਂ ਵਿਚ ਪਾਣੀ ਵੀ ਗੰਦਾ ਆਉਂਦਾ ਹੈ। ਜਿਸ ਦੇ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਬਿਨ੍ਹਾ ਪਾਣੀ ਮਿਲਣ ਤੇ ਲੋਕਾਂ ਨੂੰ ਹਰ ਮਹੀਨੇ ਬਿਲ ਭਰਨਾ ਪੈਂਦਾ ਹੈ।

ਉਥੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਪਿੰਡ ਵਿਚ ਹੀ ਬਣੀ ਇਕ ਸਰਕਾਰੀ ਟੈਂਕੀ ਤੋਂ ਖਰੀਦ ਕੇ  ਗੁਜਾਰਾ ਕਰਨਾ ਪੈਂਦਾ ਹੈ। ਉਥੇ ਪਿੰਡ ਦੀ ਦੂਜੀ ਸਭ ਤੋਂ ਵੱਡੀ ਸਮੱਸਿਆ ਹੈ ਵੱਡਾ ਨਾਂਲਾ, ਕਿਉਂਕਿ ਲੁਧਿਆਣਾ ਦੀ ਇੰਡਸਟ੍ਰੀ ਦਾ ਬੋਝ ਢੋਣ ਵਾਲਾ ਵੱਡਾ ਨਾਂਲਾ ਪਿੰਡ ਨੂੰ ਅੱਗੇ ਵੱਧਣ ਨਹੀਂ ਦਿੰਦਾ। ਨਾਂਲੇ ਦੇ ਨਜ਼ਦੀਕ ਬਾਉਂਡਰੀ ਨ ਹੋਣ ਦੇ ਕਾਰਨ ਪਿੰਡ ਦੇ ਦੋ ਮਾਸੂਮ ਬੱਚਿਆਂ ਦੀ ਡੁੱਬਣ ਨਾਲ ਮੌਤ ਵੀ ਹੋ ਗਈ ਸੀ। ਇਸ ਤੋਂ ਇਲਾਵਾ ਪਿੰਡ ਵਿਚ ਸਫਾਈ ਦੀ ਵੀ ਬਹੁਤ ਸਮੱਸਿਆ ਹੈ। ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਪਰ ਇਹ ਕੰਮ ਵਿਚ ਹੀ ਠੱਪ ਹੋ ਗਿਆ ਅਤੇ ਅੰਧੂਰਾ ਛੱਡ ਗਿਆ।

ਜਿਸ ਦੇ ਚਲਦੇ ਪਿੰਡ ਦੀਆਂ ਗਲੀਆਂ ਦੀ ਹਾਲਤ ਵੀ ਖ਼ਸਤਾ ਹੋ ਚੁੱਕੀ ਹੈ। ਇਨ੍ਹਾ ਹੀ ਨਹੀਂ ਬਾਰਿਸ਼ ਦੇ ਦਿਨਾਂ ਵਿਚ ਪਿੰਡ ਦੇ ਲੋਕਾਂ ਦੀ ਚੈਨ ਦੀ ਨੀਂਦ ਉਡ ਜਾਂਦੀ ਹੈ। ਕਿਉਂਕਿ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ੍ਹ ਜਾਂਦਾ ਹੈ। ਪਿੰਡ ਵਿਚ ਸਿਹਤ ਸੁਵਿਧਾਵਾਂ ਤਾਂ ਦੂਰ ਦੀ ਗੱਲ ਹੈ ਇਥੇ ਬੱਚਿਆਂ ਦਾ ਭਵਿਖ ਉਜਾਗਰ ਕਰਨ ਵਾਲੇ ਸਕੂਲ ਦੀ ਵਿਵਸਥਾ ਹੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ ਹੈ। ਪਿੰਡ ਵਿਚ ਮੌਜੂਦਾ ਇਕੱਲਾ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਲਈ ਬੁਨਿਆਦੀ ਚੀਜਾਂ ਵੀ ਮੌਜੂਦ ਨਹੀਂ ਹਨ। ਉਥੇ ਪੰਜਵੀਂ ਤੋਂ ਬਾਅਦ ਪਿੰਡ ਦੇ ਬੱਚਿਆਂ ਨੂੰ ਅਗੇ ਦੀ ਪੜ੍ਹਾਈ ਲਈ ਦੂਜੇ ਪਿੰਡ ਜਾਣਾ ਪੈਂਦਾ ਹੈ।

ਅਜਿਹੇ ਪਿੰਡ ਦੀ ਸਫਾਈ ਤੋਂ ਲੈ ਕੇ ਸਿਹਤ ਵਿਵਸਥਾ ਲੋਕਾਂ ਨੂੰ ਇਕ ਨਰਕ ਵਰਗਾ ਜਿਵਨ ਜਿਊਣ ਲਈ ਮਜਬੂਰ ਕਰਦਾ ਹੈ। ਅਤੇ ਸਰਕਾਰ ਤੋਂ ਸਵਾਲ ਵੀ ਕਰ ਰਿਹਾ ਹੈ ਕਿ ਵਿਕਾਸ ਦੀ ਨੀਤੀ ਕਦੋਂ ਤਕ ਪੰਜਾਬ ਦੇ ਇਹਨਾਂ ਪਿੰਡਾਂ ਦੀ ਹਾਲਤ ਨੂੰ ਸੁਧਾਰੇਗੀ।