ਰੋਸ ਧਰਨੇ ਦੇ 42 ਵੇਂ ਦਿਨ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਚ ਲਵਾਈ ਹਾਜਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

- ਮੋਦੀ ਸਰਕਾਰ ਦੀ ਹੈਂਕੜ ਭੰਨਣ ਲਈ ਦਿੱਲੀ ਮੋਰਚੇ ਦੀ ਵੱਡੀ ਤਿਆਰੀ ਕਰਨ ਦਾ ਸੱਦਾ ਦਿੱਤਾ

farmer protest

 ਸੰਗਰੂਰ :ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਸੀਜ਼ਨ ਸਿਖਰ ਤੇ ਹੋਣ ਦੇ ਬਾਵਜੂਦ ਅੱਜ ਵੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਿਸਾਨ ਮੋਰਚਾ ਆਪਾ ਖਹਿ ਰਿਹਾ ਤੇ ਵੱਡੀ ਪੱਧਰ ਤੇ ਬੀਬੀਆਂ ਨੇ ਮੋਰਚੇ ਵਿਚ ਹਾਜ਼ਰੀ ਲਵਾਈ । ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਕਾਦੀਆਂ ਦੇ ਜਿਲ੍ਹਾ ਪ੍ਰੈੱਸ ਸਕੱਤਰ ਤਰਨਜੀਤਪਾਲ ਸਿੰਘ ਸੰਧੂ,ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁੰਨਰਾਂ,ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ,ਬੀਕੇਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ,ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਆਗੂ ਹਰੀ ਸਿੰਘ ਚੱਠਾ,

ਦੇਸ਼  ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਨੇ ਦਿੱਤਾ। ਪੰਜਾਬ ਦੇ ਕਿਸਾਨਾਂ ਦੀ ਪਿੱਠ ਥਾਪੜਨ ਦੀ ਬਜਾਏ ਅੱਜ ਕੇਂਦਰ ਸਰਕਾਰ ਦੇ ਮੂੰਹ ਫੱਟ ਮੰਤਰੀ ਕਿਸਾਨਾਂ ਨੂੰ ਦਲਾਲ ਅਤੇ ਸ਼ਹਿਰੀ ਨਕਸਲੀ ਕਹਿ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਮਸਲਿਆਂ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਹੈਂਕੜਬਾਜ਼ ਨੀਤੀ ਰਾਹੀਂ ਸੰਘਰਸ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਨ । ਇਨ੍ਹਾਂ ਤੋਂ ਬਿਨਾਂ ਇਸਤਰੀ ਆਗੂ ਸੁਖਪਾਲ ਕੌਰ ਛਾਜਲੀ,ਊਧਮ ਸਿੰਘ ਸੰਤੋਖਪੁਰਾ

 

ਸੂਬਾਈ ਆਗੂ ਜਮਹੂਰੀ ਕਿਸਾਨ ਸਭਾ ਪੰਜਾਬ ਹਰਬੰਸ ਸਿੰਘ ਜਲਾਲ ਸੂਬਾਈ ਆਗੂ ਕੁਲਹਿੰਦ ਕਿਸਾਨ ਸਭਾ ਪੰਜਾਬ, ਦਰਸ਼ਨ ਸਿੰਘ ਕੁੰਨਰਾ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ ਵਰਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਕਾਦੀਆਂ ਸਰਬਜੀਤ ਸਿੰਘ ਵੜੈਚ ਜ਼ਿਲ੍ਹਾ ਆਗੂ ਸੀਟੂ ਸੁਖਦੇਵ ਸ਼ਰਮਾ ਸੂਬਾ ਸਕੱਤਰ  ਏਟਕ ਪੰਜਾਬ ਅਮਰੀਕ ਸਿੰਘ ਤੋਲਾਵਾਲ ਬਲਾਕ ਪ੍ਰਧਾਨ ਸੁਨਾਮ ਬੀਕੇਯੂ ਰਾਜੇਵਾਲ ਭਰਪੂਰ ਸਿੰਘ ਜ਼ਿਲ੍ਹਾ ਆਗੂ ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਪਿਆਰਾ ਸਿੰਘ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਨੇ ਲੋਕਾਂ ਨੂੰ  ਮੋਦੀ ਸਰਕਾਰ ਦੀ ਹੈਂਕੜ ਭੰਨਣ ਲਈ ਦਿੱਲੀ ਮੋਰਚੇ ਦੀ ਵੱਡੀ ਤਿਆਰੀ ਕਰਨ ਦਾ ਸੱਦਾ ਦਿੱਤਾ।