13 ਫ਼ਰਵਰੀ ਤੋਂ ਲੈ ਕੇ 15 ਫ਼ਰਵਰੀ ਤੱਕ ਸਰਕਾਰੀ ਦਫ਼ਤਰ ਰਹਿਣਗੇ ਬੰਦ, ਜਾਣੋਂ ਕੀ ਹੈ ਕਾਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੇਕਰ ਤੁਸੀਂ ਅਪਣਾ ਕੋਈ ਸਰਕਾਰੀ ਕੰਮ ਨਿਬੇੜਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਹੀ ਤੁਹਾਡੇ ਕੋਲ ਹੈ ਕਿਉਂਕਿ 13 ਫ਼ਰਵਰੀ ਤੋਂ ਲੈ ਕੇ 15 ਫ਼ਰਵਰੀ ਤੱਕ ਸੂਬੇ ਦੇ ਸਾਰੇ...

Govt Office

ਚੰਡੀਗੜ੍ਹ : ਜੇਕਰ ਤੁਸੀਂ ਅਪਣਾ ਕੋਈ ਸਰਕਾਰੀ ਕੰਮ ਨਿਬੇੜਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਹੀ ਤੁਹਾਡੇ ਕੋਲ ਹੈ ਕਿਉਂਕਿ 13 ਫ਼ਰਵਰੀ ਤੋਂ ਲੈ ਕੇ 15 ਫ਼ਰਵਰੀ ਤੱਕ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਬਾਅਦ 16 ਨੂੰ ਸ਼ਨੀਵਾਰ ਅਤੇ 17 ਨੂੰ ਐਤਵਾਰ ਦੀ ਛੁੱਟੀ ਹੈ, ਜਿਸ ਕਾਰਨ ਸਾਰੇ ਸਰਕਾਰੀ ਕੰਮ ਅੱਜ ਤੋਂ ਬਾਅਦ ਸੋਮਵਾਰ ਯਾਨੀ 18 ਫ਼ਰਵਰੀ ਨੂੰ ਹੀ ਹੋਣਗੇ।

ਦੱਸ ਦਈਏ ਕਿ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ‘ਤੇ ਜਾ ਰਹੇ ਹਨ। ਕਰਮਚਾਰੀ ਪੰਜਾਬ ਸਰਕਾਰ ਤੋਂ ਨਾਰਾਜ਼ ਹਨ ਕਿਉਂਕਿ ਕਾਂਗਰਸ ਨੇ ਚੋਣ ਮੈਨੀਫੈਸਟੋ ਵਿਚ ਜੋ ਵਾਅਦੇ ਕੀਤਾ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ।

ਕਰਮਚਾਰੀਆਂ ਦੀਆਂ ਮੰਗਾਂ 22 ਮਹੀਨਿਆਂ ਦਾ ਡੀ.ਏ ਕਿਸ਼ਤ ਭਰਨਾ, 6ਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਪੂਰੀ ਕਰਨਾ ਅਤੇ ਹੋਰ ਵਧੇਰੇ ਮੰਗਾਂ ਸ਼ਾਮਲ ਹਨ, ਜਿਸ ਕਾਰਨ ਉਹ ਹੜਤਾਲ ਕਰਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ।