ਦੁੱਧ ਲੈਣ ਜਾ ਰਹੀ ਔਰਤ 'ਤੇ ਟੁੱਟ ਪਿਆ ਕੁੱਤਿਆਂ ਦਾ ਝੁੰਡ, ਅੱਗੇ ਜੋ ਹੋਇਆ...ਦੇਖੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਪੰਜਾਬ

ਮਾਂ-ਧੀ ਦੋਵਾਂ ਤੇ ਕਾਫੀ ਜ਼ਖ਼ਮ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ...

Mother and her daughter

ਜਲੰਧਰ: ਕੰਗਨੀਵਾਲ ਵਿਚ ਮੰਗਲਵਾਰ ਨੂੰ ਪਿੰਡ ਦੀ ਔਰਤ ਅਪਣੀ ਇਕ ਸਾਲ ਦੀ ਬੱਚੀ ਨਾਲ ਦੁੱਧ ਲੈਣ ਜਾ ਰਹੀ ਸੀ ਕਿ ਰਾਸਤੇ ਵਿਚ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ। ਔਰਤ ਨੇ ਅਪਣੀ ਬੇਟੀ ਦਾ ਕਾਫੀ ਬਚਾਅ ਕੀਤਾ ਪਰ ਫਿਰ ਵੀ ਕੁੱਤਿਆਂ ਨੇ ਬੱਚਿਆਂ ਨੂੰ ਨੋਚ ਲਿਆ। ਇਸ ਹਮਲੇ ਵਿਚ ਔਰਤ ਖੁਦ ਵੀ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। 

ਜ਼ਖ਼ਮੀ ਔਰਤ ਦੇ ਪਤੀ ਮਦਨ ਲਾਲ ਨੇ ਦਸਿਆ ਕਿ ਉਸ ਦੀ ਪਤਨੀ ਕਮਲੇਸ਼ ਰਾਣੀ ਇਕ ਸਾਲ ਦੀ ਬੇਟੀ ਨਾਲ ਦੁੱਧ ਲੈਣ ਜਾ  ਰਹੀ ਸੀ। ਰਸਤੇ ਵਿਚ ਹੱਡਾਰੋੜੀ ਦੇ ਇਲਾਕੇ ਵਿਚ ਅੱਧੀ ਦਰਜਨ ਕੁੱਤਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਕਮਲੇਸ਼ ਨੇ ਅਪਣਾ ਅਤੇ ਬੇਟੀ ਦਾ ਬਚਾਅ ਕਰਦੇ ਹੋਏ ਸ਼ੋਰ ਮਚਾਇਆ ਤਾਂ ਪਿੰਡ ਵਾਲੇ ਇਕੱਠੇ ਹੋ ਗਏ। ਲੋਕਾਂ ਨੇ ਉਸ ਦੀ ਪਤਨੀ ਅਤੇ ਉਸ ਦੀ ਬੇਟੀ ਨੂੰ ਕੁੱਤਿਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।

ਮਾਂ-ਧੀ ਦੋਵਾਂ ਤੇ ਕਾਫੀ ਜ਼ਖ਼ਮ ਹੋ ਗਏ ਅਤੇ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਔਰਤ ਕਮਲੇਸ਼ ਦੀ ਸਿਹਤ ਵਿਚ ਅਜੇ ਜ਼ਿਆਦਾ ਬਦਲਾਅ ਨਹੀਂ ਆਇਆ। ਪਿੰਡ ਵਾਸੀ ਸੁਰਜੀਤ ਸਿੰਘ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ 3 ਫਰਵਰੀ ਨੂੰ ਇਕ ਹੀ ਦਿਨ ਤਿੰਨ ਬੱਚਿਆਂ ਨੂੰ ਇਹਨਾਂ ਕੁੱਤਿਆਂ ਨੇ ਅਪਣਾ ਨਿਸ਼ਾਨਾ ਬਣਾਇਆ ਸੀ। ਇਕ ਬੱਚੇ ਨੂੰ 150 ਟਾਂਕੇ ਲੱਗੇ  ਹਨ ਤੇ ਦੂਜੇ ਬੱਚੇ ਨੂੰ 15 ਟਾਂਕੇ ਲਗਾਏ ਗਏ ਹਨ।

ਇਕ ਔਰਤ ਨੂੰ ਵੀ ਕੱਟ ਲਿਆ ਸੀ। ਦੇਖਿਆ ਜਾਵੇ ਤਾਂ ਇਕ ਮਹੀਨੇ ਦੇ ਅੰਦਰ ਕੁੱਤਿਆਂ ਨੇ ਦਰਜ਼ਨ ਤੋਂ ਜ਼ਿਆਦਾ ਲੋਕਾਂ ਨੂੰ ਅਪਣਾ ਸ਼ਿਕਾਰ ਬਣਾਇਆ ਹੈ। ਪ੍ਰਸ਼ਾਸਨ ਤੋਂ ਮੰਗ ਹੈ ਕਿ ਪਿੰਡ ਵਿਚੋਂ ਹੱਡਾਰੋੜੀ ਨੂੰ ਹਟਾਇਆ ਜਾਵੇ ਜਾਂ ਕੁੱਤਿਆਂ ਦਾ ਹੱਲ ਕੀਤਾ। ਕੁਤਿਆਂ ਤੋਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਵੱਡੀ ਦਿੱਕਤ ਹੈ ਹਰ ਗੱਲੀ ਮੁਹੱਲੇ ਵਿਚ ਘੁੰਮ ਰਹੇ ਹਨ।

ਅਵਾਰਾ ਕੁੱਤੇ ਜਿਨਾਂ ਤੋਂ ਲੋਕ ਬਹੁਤ ਪਰੇਸ਼ਾਨ ਹਨ ਕਿਉਂਕਿ ਸਵੇਰੇ ਲੋਕ ਆਪਣਾ ਨਿੱਤ ਨੇਮ ਕਰਨ ਲਈ ਮੰਦਰ ਗੁਰਦੁਆਰੇ ਪਾਠ ਪੁੱਜਾ ਕਰਨ ਲਈ ਘਰੋ ਨਿਕਲਦੇ ਹਨ ਤਾਂ ਇਹ ਜਾਨਵਰ ਹੱਥ ਵਿਚ ਫੜੀਆਂ ਚੀਜਾਂ ਨੂੰ ਖੋਹਨ ਦੀ ਕੋਸ਼ਿਸ਼ ਕਰਦੇ ਹਨ ਕਈ ਬੱਚਿਆ ਨੂੰ ਇਨਾਂ ਕੁੱਤਿਆਂ ਨੇ ਵੱਡਿਆ ਕੱਟਿਆ ਵੀ ਹੈ। ਕਈ ਬਜ਼ੁਰਗ, ਅੋਰਤਾਂ, ਮਰਦਾਂ ਨੂੰ ਵੀ ਇਨਾਂ ਕੱਤਿਆਂ ਕਾਰਨ ਸਮੱਸਿਆ ਪੈਦਾ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।