Bus Accident
ਬਠਿੰਡਾ: ਮੌੜ-ਬਠਿੰਡਾ ਰੋਡ 'ਤੇ ਪੀ.ਆਰ.ਟੀ.ਸੀ. ਦੀ ਬੱਸ ਪਲਟਣ ਨਾਲ ਦੋ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਬੱਸ ਮਾਨਸਾ ਤੋਂ ਬਠਿੰਡਾ ਜਾ ਰਹੀ ਸੀ ਅਤੇ ਪਿੰਡ ਕੌਟਫਤਾ ਨੇੜੇ ਬੇਕਾਬੂ ਹੋ ਕੇ ਪਲਟ ਗਈ।
ਇਹ ਵੀ ਪੜ੍ਹੋ : ਮੋਦੀ-ਅਡਾਨੀ ਘੋਟਾਲਾ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਘੋਟਾਲਾ- 'ਆਪ'
ਬੱਸ ਚਾਲਕ ਮੁਤਾਬਕ ਬੱਸ ਦੇ ਅੱਗੇ ਜਾ ਰਹੀ ਇੱਕ ਥਾਰ ਗੱਡੀ ਨੇ ਕੱਟ ਮਾਰ ਦਿੱਤਾ ਅਤੇ ਦੂਸਰੇ ਪਾਸੇ ਮੋਟਰਸਾਈਕਲ ਜਾ ਰਿਹਾ ਸੀ ਜਿਸ ਕਾਰਨ ਮੋਟਰਸਾਇਕਲ ਨੂੰ ਬਚਾਉਂਦੇ ਹੋਏ ਬੱਸ ਬੇਕਾਬੂ ਹੋ ਗਈ ਅਤੇ ਪਲਟ ਗਈ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕਰੀਬ ਦੋ ਦਰਜਨ ਸਵਾਰੀਆਂ ਜ਼ਖਮੀ ਹੋ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ NGT ਦੀ ਵੱਡੀ ਕਾਰਵਾਈ: 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ
ਜ਼ਖ਼ਮੀਆਂ ਨੂੰ ਬਠਿੰਡਾ ਅਤੇ ਮੌੜ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਇਥੇ ਡਾਕਟਰ ਖੁਸ਼ਦੀਪ ਨੇ ਦੱਸਿਆ 15 ਦੇ ਕਰੀਬ ਮਰੀਜ਼ ਆਏ ਹਨ ਸਬ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।