WWW ਦੇ 30 ਸਾਲ ਹੋਏ ਪੂਰੇ, ਜਾਣੋਂ ਇਸਦੇ ਇਤਿਹਾਸ ਬਾਰੇ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Www ਦਾ ਪੂਰਾ ਨਾਮ World Wide Web ਹੈ। www ਦੀ ਸਿਰਜਣਾ Tim Berners Lee ਨੇ 1989 ਵਿਚ ਕੀਤੀ ਸੀ। ਇਹ ਆਮ ਲੋਕਾਂ ਲਈ 6 ਅਗਸਤ 1991 ਨੂੰ...

World Wide Web

ਚੰਡੀਗੜ੍ਹ : Www ਦਾ ਪੂਰਾ ਨਾਮ World Wide Web ਹੈ। www ਦੀ ਸਿਰਜਣਾ Tim Berners Lee ਨੇ 1989 ਵਿਚ ਕੀਤੀ ਸੀ। ਇਹ ਆਮ ਲੋਕਾਂ ਲਈ 6 ਅਗਸਤ 1991 ਨੂੰ ਸ਼ੁਰੂ ਕੀਤਾ ਗਿਆ ਸੀ। ਕੁਝ ਲੋਕ www  ਨੂੰ ਹੀ ਇੰਟਰਨੈਟ ਸਮਝ ਲੈਂਦੇ ਹਨ ਪਰ ਅਜਿਹਾ ਨਹੀਂ ਹੈ। ਦੱਸ ਦਈਏ ਕਿ www  ਅਤੇ ਇੰਟਰਨੈਟ ਦੋਨੋਂ ਵੱਖਰੇ-ਵੱਖਰੇ ਹਨ। www ਸਿਰਫ਼ ਇੰਟਰਨੈਟ ਉਤੇ ਮੌਜੂਦ ਪੰਨਿਆਂ ਦੇ ਲਈ ਹੈ ਜਦਕਿ ਇੰਟਰਨੈਟ ਇਸ ਤੋਂ ਇਲਾਵਾ ਵੀ ਬਹੁਤ ਵੱਡਾ ਹੈ।

ਆਸਾਨ ਸ਼ਬਦਾਂ ‘ਚ ਕਿਹਾ ਜਾਵੇ ਤਾਂ ਇੰਟਰਨੈਟ ਤੋਂ ਬਿਨ੍ਹਾ www ਕੁਝ ਵੀ ਨਹੀ ਹੈ ਬਲਕਿ www ਦੇ ਬਿਨ੍ਹਾਂ ਇੰਟਰਨੈਟ ਬਹੁਤ ਕੁਝ ਹੈ। Bernrs Lee ਨੂੰ W3C  ਦੇ ਡਾਇਰੈਕਟਰ ਸੀ। W3 ਦੇ ਡਿਵੈਲਪਮੈਂਟ ਨੂੰ Berners Lee ਹੀ ਮੋਨੀਟਰ ਕਰਦੇ ਸੀ। ਇਨ੍ਹਾਂ ਨੇ Hypertext ਨੂੰ ਵੀ ਡਿਵੈਲਪ ਕੀਤਾ ਸੀ। ਲੀ ਨੇ Web ਦੇ ਜ਼ਰੀਏ ਗੱਲਬਾਤ ਕਰਨ ਦੀ ਤਕਨੀਕ ਨੂੰ ਬਣਾਇਆ ਸੀ। ਵੈਬ ਪੇਜ਼ ਨੂੰ ਆਪਸ ਵਿਚ ਲਿੰਕ ਕਰਨ ਦੀ ਤਕਨੀਕ ਦੀ ਕਾਂਡ ਕੱਢੀ ਸੀ।

Hypertest ਦੇ ਸੰਕਲਪ ਨਾਲ ਲੀ ਨੇ ਇੰਟਰਨੈਟ ਦਾ ਨਜ਼ਰੀਆ ਹੀ ਬਦਲ ਦਿੱਤਾ, 1989 ਵਿਚ ਬਰਨਰ ਲੀ ਨੇ www ਸਰਵਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਸਰਵਰ ਦਾ ਨਾਮ Httpd ਰੱਖਿਆ ਗਿਆ। ਸ਼ੁਰੂਆਤ ਵਿਚ www ਕੁਝ ਇਸ ਤਰ੍ਹਾਂ ਸੀ WYSIWYG Hypertest Browser/editer  ਜਿਹੜਾ ਕਿ ਅਗਲੇ ਪੜਾਅ ਵਾਤਾਵਰਣ ਵਿਚ ਚਲਿਆ ਜਾਂਦਾ ਹੈ।