ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 170, ਮੁਹਾਲੀ ‘ਚ ਗਿਣਤੀ 53
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ...
ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 170 ਹੋ ਚੁੱਕੀ ਹੈ ਅਤੇ ਕੁੱਲ ਮੌਤਾਂ 12 ਹੋ ਗਈਆਂ ਹਨ। ਹੁਣ ਇਸ ਦੇ ਨਾਲ ਹੀ ਮੁਹਾਲੀ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 53 ਹੋ ਗਈ ਹੈ। ਪੰਜਾਬ ਦੇ ਨਾਲ ਨਾਲ ਇਸ ਵਾਇਰਸ ਦਾ ਫੈਲਾਅ ਪੂਰੀ ਦੁਨੀਆਂ ਵਿਚ ਹੋ ਚੁੱਕਾ ਹੈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 17 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ। ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਕੋਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਹੈ।
ਐਸਏਐਸ ਨਗਰ ਵਿਚ 53, ਪਠਾਨਕੋਟ ਵਿਚ 16, ਮਾਨਸਾ ਵਿਚ 11, ਮੋਗਾ ਵਿਚ 4, ਅੰਮ੍ਰਿਤਸਰ ਵਿਚ 11, ਨਵਾਂਸ਼ਹਿਰ (ਐਸਬੀਐਸ ਨਗਰ) ਵਿਚ 19, ਹੁਸ਼ਿਆਰਪੁਰ ਵਿਚ 7, ਜਲੰਧਰ ਵਿਚ 15, ਲੁਧਿਆਣਾ ਵਿਚ 10, ਰੋਪੜ ਵਿਚ 3, ਫਤਿਹਗੜ੍ਹ ਸਾਹਿਬ ਵਿਚ 2, ਪਟਿਆਲਾ ਵਿਚ 2, ਫਰੀਦਕੋਟ ਵਿਚ 2, ਬਰਨਾਲਾ ਵਿਚ 2, ਕਪੂਰਥਲਾ ਵਿਚ 1, ਮੁਕਤਸਰ ਸਾਹਿਬਵਿਚ 1 ਅਤੇ ਸੰਗਰੂਰ ਵਿਚ 2 ਹੈ।
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਵੱਧ ਕੇ 8,356 ਹੋ ਗਏ ਹਨ। ਇਸ ਦੇ ਨਾਲ ਹੀ ਇਸ ਖਤਰਨਾਕ ਵਾਇਰਸ ਨਾਲ ਹੁਣ ਤੱਕ 273 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 10 ਅਪ੍ਰੈਲ ਤੱਕ ਦੇਸ਼ ਭਰ ਦੇ 364 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਕੋਰੋਨਾ ਸਿਰਫ ਚਾਰ ਦਿਨਾਂ ਵਿੱਚ 80 ਨਵੇਂ ਜ਼ਿਲ੍ਹਿਆਂ ਵਿੱਚ ਫੈਲ ਗਿਆ ਹੈ।
ਇਸ ਤੋਂ ਪਹਿਲਾਂ 6 ਅਪ੍ਰੈਲ ਤੱਕ ਭਾਰਤ ਦੇ 284 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਸਨ। ਦੇਸ਼ ਵਿੱਚ 718 ਜ਼ਿਲ੍ਹੇ ਹਨ। ਜਾਣਕਾਰੀ ਦੇ ਅਨੁਸਾਰ 2 ਅਪ੍ਰੈਲ ਤੱਕ ਦੇਸ਼ ਦੇ 211 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ।
ਇਸ ਦੇ ਨਾਲ ਹੀ 29 ਮਾਰਚ ਤੱਕ ਕੋਰੋਨਾ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 160 ਸੀ ਅਤੇ 22 ਮਾਰਚ ਤੱਕ ਦੇਸ਼ ਦੇ ਸਿਰਫ 75 ਜ਼ਿਲ੍ਹਿਆਂ ਵਿੱਚ ਕੋਰੋਨ ਵਾਇਰਸ ਦੇ ਕੇਸ ਦਰਜ ਹੋਏ ਸਨ। ਇਸ ਨੂੰ ਵੇਖਦਿਆਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਸ ਗਤੀ ਨਾਲ ਕੋਰਨਾ ਵਾਇਰਸ ਵੱਧ ਰਿਹਾ ਹੈ। ਕੋਰੋਨ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ 24 ਮਾਰਚ ਨੂੰ ਪੂਰੇ ਦੇਸ਼ ਵਿਚ ਲਾਕਡਾਊਨ ਲਾਗੂ ਕੀਤਾ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।