ਪੀਜੀਆਈ ਦੇ ਡਾਕਟਰਾਂ ਨੇ 7 ਘੰਟੇ ਦੇ ਸਫਲ ਅਪਰੇਸ਼ਨ ਤੋਂ ਬਾਅਦ ਜੋੜਿਆ ਏਐਸਆਈ ਹਰਜੀਤ ਸਿੰਘ ਦਾ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਅਤੇ ਪੰਜਾਬ ਪੁਲਿਸ ਨੇ ਕੀਤਾ ਡਾਕਟਰਾਂ ਦਾ ਧੰਨਵਾਦ

Photo

ਚੰਡੀਗੜ੍ਹ: ਅੱਜ ਸਵੇਰੇ ਨਿਹੰਗ ਸਿੰਘਾਂ ਦੇ ਹਮਲੇ ਦਾ ਸ਼ਿਕਾਰ ਹੋਏ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਮੁਕੰਮਲ ਹੋ ਗਈ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕੀਤੀ ਗਈ ਹੈ। 12 ਅਪ੍ਰੈਲ ਨੂੰ 7.45 ਵਜੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਜਗਤ ਰਾਮ ਨੂੰ ਫੋਨ ਕੀਤਾ ਗਿਆ ਇਸ ਤੋਂ ਬਾਅਦ ਪੀਜੀਆਈ ਦੇ ਡਾਇਰੈਕਟਰ ਨੇ ਐਡਵਾਂਸ ਟਰੋਮਾ ਸੈਂਟਰ ਵਿਚ ਐਮਰਜੈਂਸੀ ਟੀਮ ਨੂੰ ਐਕਟਿਵ ਕੀਤਾ।

ਸੀਨੀਅਰ ਰੈਜ਼ੀਡੈਂਟ: ਡਾ: ਸੂਰਜ ਨਾਇਰ; ਡਾ. ਮਯੰਕ; ਡਾ: ਚੰਦਰ ਅਤੇ ਡਾ ਸ਼ੁਬੇਂਦੂ ਸ਼ਾਮਿਲ ਸਨ। ਐਨੇਸਥੀਸੀਆ ਟੀਮ ਸਲਾਹਕਾਰ: ਡਾ: ਅੰਕੁਰ ਸੀਨੀਅਰ ਰੈਜ਼ੀਡੈਂਟ: ਡਾ. ਅਭਿਸ਼ੇਕ ਅਤੇ ਡਾ: ਪੂਰਨਿਮਾ, ਨਰਸਿੰਗ ਟੀਮ S/N ਅਰਵਿੰਦ, S/N ਸਨੇਹਾ ਅਤੇ S/N  ਅਰਸ਼ ਸਨ। 50 ਸਾਲ ਦੇ ਮਰੀਜ ਦਾ ਖੱਬੇ ਹੱਥ ਦਾ ਅਪਰੇਸ਼ਨ ਸਵੇਰੇ 10 ਵਜੇ ਸ਼ੁਰੂ ਕੀਤਾ ਗਿਆ। ਇਸ ਦੌਰਾਨ ਮਰੀਜ ਦੇ ਹੱਥ ਨੂੰ ਜੋੜਿਆ ਗਿਆ ਅਤੇ ਇਹ ਅਪਰੇਸ਼ਨ 7.5 ਘੰਟੇ ਤੱਕ ਚੱਲਿਆ।

ਸਾਨੂੰ ਹਾਲੇ ਵੀ ਅਗਲੇ 5 ਦਿਨਾਂ ਲਈ ਇੰਤਜ਼ਾਰ ਕਰਨਾ ਪਵੇਗਾ ਅਤੇ ਵੇਖਣਾ ਪਵੇਗਾ। ਡਾਇਰੈਕਟਰ ਪੀਜੀਆਈ ਅਤੇ ਉਹਨਾਂ ਦੀ ਟੀਮ ਦਾ ਦਿਲੋਂ ਧੰਨਵਾਦ ਜੋ ਸਾਰਾ ਦਿਨ ਖੜ੍ਹੇ ਰਹੇ। ਪੰਜਾਬ ਪੁਲਿਸ ਉਨ੍ਹਾਂ ਨੂੰ ਸਲਾਮ ਕਰਦੀ ਹੈ। " ਦੱਸ ਦਈਏ ਕਿ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਏਐਸਆਈ ਹਰਜੀਤ ਸਿੰਘ ਦੇ ਸਫਲ ਅਪਰੇਸ਼ਨ ਲਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ।