ਮੋਰਿੰਡਾ 'ਚ ਟਿੱਪਰ ਨੇ ਜੁਗਾੜੂ ਰੇਹੜੀ ਨੂੰ ਮਾਰੀ ਟੱਕਰ, ਦੋ ਭਰਾਵਾਂ ਦੀ ਹੋਈ ਮੌਤ
ਪਰਿਵਾਰ ਵਿਚ ਪਿੱਛੇ ਇਕੱਲੇ ਰਹਿ ਗਏ ਬਜ਼ੁਰਗ ਮਾਪੇ
ਮੋਰਿੰਡਾ: ਮੋਰਿੰਡਾ ਨੇੜਲੇ ਪਿੰਡ ਸਰਹਾਣਾ ਨੇੜੇ ਇੱਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਜੁਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜੁਗਾੜੂ ਰੇਹੜੀ 'ਚ ਸਵਾਰ ਦੋ ਭਰਾਵਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਰੋਡ 'ਤੇ ਪਿੰਡ ਸਰਹਾਣਾ ਦੀ ਸ਼ਰਾਬ ਦੀ ਦੁਕਾਨ ਨੇੜੇ ਵਾਪਰੀ। ਇਸ ਵਿੱਚ ਸ੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਇੱਕ ਟਿੱਪਰ ਨੇ ਮੋਰਿੰਡਾ ਤੋਂ ਸ੍ਰੀ ਚਮਕੌਰ ਸਾਹਿਬ ਵੱਲ ਜਾ ਰਹੀ ਇੱਕ ਜੁਗਾੜੂ ਰੇਹੜੀ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ: ਪੁੱਤ ਨਾਲ ਦਵਾਈ ਲੈ ਕੇ ਵਾਪਸ ਆ ਰਹੀ ਮਾਂ ਨੂੰ ਕਾਰ ਨੇ ਮਾਰੀ ਟੱਕਰ, ਮੌਤ
ਮ੍ਰਿਤਕਾਂ ਦੀ ਪਹਿਚਾਣ ਬੰਟੀ (30) ਤੇ ਪਿੰਕੀ (29) ਪੁੱਤ ਸੇਵਾ ਰਾਮ ਵਜੋਂ ਹੋਈ ਹੈ। ਦੋਵੇਂ ਭਰਾ ਜਣੇ ਕਬਾੜ ਦਾ ਕੰਮ ਕਰਦੇ ਸਨ ਅਤੇ ਸ਼ਾਇਦ ਕੰਮ ਕਰਕੇ ਜਾ ਰਹੇ ਸਨ। ਇਸ ਟੱਕਰ ਦੌਰਾਨ ਟਿੱਪਰ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਵੀ ਟਕਰਾ ਗਿਆ। ਇਸ ਸਬੰਧੀ ਐਸ.ਐਚ.ਓ ਮੋਰਿੰਡਾ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਮੋਰਿੰਡਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੋਰਿੰਡਾ ਸ੍ਰੀ ਚਮਕੌਰ ਸਾਹਿਬ ਰੋਡ 'ਤੇ ਪਿੰਡ ਸਰਹਾਣਾ ਨੇੜੇ ਸੜਕ ਹਾਦਸਾ ਵਾਪਰ ਗਿਆ ਹੈ | ਉਸ ਨੇ ਦੱਸਿਆ ਕਿ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕਾਂਸਟੇਬਲ ਹਰਵਿੰਦਰ ਧਾਮੀ ਦੀ ਐਡਮਿੰਟਨ 'ਚ ਹਾਦਸੇ ਦੌਰਾਨ ਮੌਤ