ਫ਼ਰੀਦਕੋਟ ’ਚ ਆਮ ਆਦਮੀ ਪਾਰਟੀ ਦੇ ਸਰਪੰਚ ’ਤੇ ਫ਼ਾਇਰਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੰਭੀਰ ਹਾਲਤ ’ਚ ਫ਼ਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਕਰਵਾਇਆ ਦਾਖ਼ਲ 

Firing on Aam Aadmi Party Sarpanch in Faridkot

ਫ਼ਰੀਦਕੋਟ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਫਰੀਦਕੋਟ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ’ਤੇ ਫਾਇਰਿੰਗ ਹੋਈ ਹੈ। ਜਿਸ ਵਿਚ ਸਰਪੰਚ ਗੰਭੀਰ ਜ਼ਖ਼ਮੀ ਹੋ ਗਿਆ ਹੈ, ਸਰਪੰਚ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਜੀਜੀਐਸ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੀੜਤ ਸਰਪੰਚ ਦੀ ਪਹਿਚਾਣ ਜਸਵੰਤ ਸਿੰਘ ਸੋਢੀ ਵਾਸੀ ਪਿੰਡ ਪਹਿਲੂਵਾਲਾ ਵਜੋਂ ਹੋਈ। ਦਸ ਦਈਏ ਕਿ ਪਿੰਡ ਦੇ ਹੀ ਇਕ ਸ਼ਖਸ ਨੇ ਘਰ ਦੇ ਬਾਹਰ ਬੁਲਾ ਕੇ ਸਰਪੰਚ ’ਤੇ 4 ਤੋਂ 5 ਰਾਉਂਡ ਫਾਇਰ ਕੀਤੇ ਹਨ ਤੇ  ਸਰਪੰਚ ਦੇ ਪੇਟ ਵਿਚ ਇਕ ਗੋਲੀ ਲੱਗਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਹੈ।