ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਨਾਈਜੀਰੀਅਨ ਨਾਗਰਿਕ ਨੂੰ 12 ਸਾਲ ਦੀ ਸਖ਼ਤ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ

Court sentences Nigerian national to 12 years in jail for drug smuggling

 

ਮੁਹਾਲੀ: ਸਥਾਨਕ ਅਦਾਲਤ ਨੇ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਇਕ ਨਾਈਜੀਰੀਅਨ ਨਾਗਰਿਕ ਨੂੰ 12 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਡੇਢ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਦੋਸ਼ੀ ਇਸ ਸਮੇਂ ਲਾਂਡਰਾਂ ਵਿਖੇ ਰਹਿ ਰਿਹਾ ਸੀ ਅਤੇ ਉਹ 2013 ਵਿਚ ਸਟੱਡੀ ਵੀਜ਼ੇ 'ਤੇ ਭਾਰਤ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਉਸ ਨੇ ਇਕ ਸਥਾਨਕ ਪ੍ਰਾਈਵੇਟ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ।

ਇਹ ਵੀ ਪੜ੍ਹੋ: ਟਵਿਟਰ CEO ਦੇ ਅਹੁਦੇ ਤੋਂ ਅਸਤੀਫ਼ਾ ਦੇਣਗੇ ਐਲੋਨ ਮਸਕ, ਮਹਿਲਾ ਨੂੰ ਚੁਣਿਆ ਕੰਪਨੀ ਦਾ ਨਵਾਂ CEO

ਪੁਲਿਸ ਨੇ 18 ਨਵੰਬਰ 2018 ਨੂੰ ਉਸ ਕੋਲੋਂ 470 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਉਸ ਨੂੰ ਉਸ ਵੇਲੇ ਫੜਿਆ ਗਿਆ ਸੀ, ਜਦ ਉਹ ਨਸ਼ਾ ਵੇਚਣ ਲਈ ਸੈਕਟਰ 91 ਵੱਲ ਜਾ ਰਿਹਾ ਸੀ। ਪੁਲਿਸ ਨੇ ਦਸਿਆ ਕਿ ਉਸ ਨੇ ਹੈਰੋਇਨ ਦਿੱਲੀ ਦੇ ਇਕ ਸਾਥੀ ਤੋਂ ਲਿਆਉਣ ਦੀ ਗੱਲ ਕਬੂਲੀ ਹੈ। ਪੁਲਿਸ ਅਨੁਸਾਰ ਉਹ ਲਾਂਡਰਾਂ, ਖਰੜ, ਚੰਡੀਗੜ੍ਹ ਅਤੇ ਇਥੋਂ ਤਕ ਕਿ ਲੁਧਿਆਣਾ ਅਤੇ ਫਿਰੋਜ਼ਪੁਰ ਤਕ ਵਿਦਿਆਰਥੀਆਂ ਨੂੰ ਨਸ਼ੇ ਵੇਚਦਾ ਸੀ। 20 ਨਵੰਬਰ ਨੂੰ ਐਸਟੀਐਫ ਨੇ ਉਸ ਦੇ ਕਿਰਾਏ ਦੇ ਫਲੈਟ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।