ਪੰਜਾਬੀਆਂ ਦੀ ਬਦਕਿਸਮਤੀ ਕਿ ਹੁਣ ਮਜੀਠੀਆ ਦੇ ਚਾਚੇ ਦੀ ਸਰਕਾਰ ਹੈ : ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਰਾਮਗੜੀਆਂ ਭਵਨ ਖੰਨਾ ਵਿਖੇ ਪੱਤਰਕਾਰਾਂ ਨਾਲ.....
ਖੰਨਾ, : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਰਾਮਗੜੀਆਂ ਭਵਨ ਖੰਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਮਜੀਠੀਆਂ ਤੋਂ ਮਾਫ਼ੀ ਮੰਗਣ ਦੇ ਅੱਜ ਵੀ ਖ਼ਿਲਾਫ਼ ਹਾਂ, ਪਰ ਪੰਜਾਬ ਇਕਾਈ ਅੱਜ ਵੀ ਮਜੀਠੀਆਂ ਖ਼ਿਲਾਫ਼ ਲੜ੍ਹਾਈ ਲੜ੍ਹ ਰਹੀ ਹੈ।
ਦੂਜੇ ਪਾਸੇ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਪੰਜਾਬ 'ਚ ਮਜੀਠੀਆਂ ਦੇ ਚਾਚੇ ਦੀ ਸਰਕਾਰ ਹੈ। ਉਨਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਚੋਣ ਸਮਝੌਤੇ ਦੇ ਖ਼ਿਲਾਫ਼ ਹਨ। ਕਾਂਗਰਸ ਨਾਲ ਕੋਈ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਕੀਤੀ ਜਾਵੇਗੀ। ਇਹ ਅਫ਼ਵਾਹਾਂ ਸਿਰਫ਼ ਵਿਰੋਧੀਆਂ ਨੇ ”ਆਪ” ਨੂੰ ਕਮਜੋਰ ਕਰਨ ਲਈ ਛੱਡੀਆਂ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੇ ਬਰਨਾਲਾ 'ਚ ਜੇਕਰ ਕਿਸੇ ਪਿੰਡ ਦੇ ਲੋਕ ਸਰਬਸੰਮਤੀ ਨਾਲ ਪੰਚਾਇਤ ਚੁਣਦੇ ਹਨ ਤਾਂ ਇਨਾਮ ਵੱਜੋਂ ਪੰਚਾਇਤ ਨੂੰ ਪੰਜ ਲੱਖ ਰੁਪਏ ਵਿਕਾਸ ਕਾਰਜ਼ਾਂ ਲਈ ਦਿੱਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਨ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਹੈ। ਉਨ੍ਹਾਂ ਐਮਪੀ ਹਰਸਿਮਰਤ ਕੌਰ ਦੇ ਚੇਲੈਜ ਨੂੰ ਮਨਜੂਰ ਕਰਦਿਆਂ ਕਿਹਾ ਕਿ ਪਰ ਉਹ ਮੇਰੇ ਖ਼ਿਲਾਫ ਸੰਗਰੂਰ ਤੋਂ ਚੋਣ ਲੜਨ।
ਸ਼ਾਹਕੋਟ ਦੀ ਹਾਰ ਬਾਰੇ ਪੁੱਛੇ ਸਵਾਲ ਦਾ ਸਵਾਬ ਦਿੰਦੇ ਹੋਏ ਮਾਨ ਨੇ ਕਿਹਾ ਕਿ ਬਹੁਤ ਸਾਰੀਆਂ ਚੋਣਾਂ ਵਿਚ ਭਾਜਪਾ ਤੇ ਅਕਾਲੀ ਦਲ ਵੀ ਹਾਰਿਆ ਹੈ ਤਾਂ ਫਿਰ ਉਨ੍ਹਾਂ ਨੂੰ ਅਜਿਹਾ ਕਿਉਂ ਨਹੀਂ ਪੁੱਛਿਆ ਜਾਦਾ। ਇਸ ਮੋਕੇ ਮਾਲਵਾ ਜੋਨ-2 ਪ੍ਰਧਾਨ ਗੁਰਦੀਪ ਸਿੰਘ ਸੇਖੋਂ, ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ, ਮਾਲਵਾ ਜੋਨ-2 ਦੇ ਮੀਤ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ,
ਖੰਨਾ ਪ੍ਰਧਾਨ ਅਨਿਲ ਦੱਤ ਫੱਲੀ, ਸਰਬੰਸ ਸਿੰਘ ਮਾਣਕੀ, ਗਗਨਦੀਪ ਸਿੰਘ ਚੀਮਾ, ਰਾਮ ਸਿੰਘ ਹੋਲ, ਮਲਕੀਤ ਸਿੰਘ ਮੀਤਾ, ਗੁਰਦਰਸ਼ਨ ਸਿੰਘ ਕੂਹਲੀ, ਸੁਖਜੀਤ ਸਿੰਘ ਕਿਸ਼ਨਗੜ੍ਹ, ਮਨਪ੍ਰੀਤ ਸਿੰਘ, ਜੋਤੀ ਰਸੂਲੜਾ, ਰਾਜੂ ਜੱਸਲ, ਸਤੀਸ਼ ਕੁਮਾਰ, ਭੁਪਿੰਦਰ ਸਿੰਘ ਸਰਾਂ, ਹਰਨੇਕ ਸਿੰਘ ਸੇਖੋਂ, ਪੂਰਨ ਚੰਦ, ਕੁਲਬੀਰ ਸਿੰਘ ਬਿੱਲਾ, ਸੁਰਜੀਤ ਸਿੰਘ ਮਹਿੰਦੀ, ਅਮਰਦੀਪ ਸਿੰਘ ਭੱਟੀਆਂ ਹਾਜ਼ਰ ਸਨ।