ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਰਕਾਰ ਨੇ ਚੁੱਕਿਆ ਵੱਡਾ ਕਦਮ
ਆਤਮ ਨਿਰਭਰ ਬਣਾਉਣ ਲਈ 38 ਲੜਕੀਆਂ ਨੂੰ ਦਿੱਤੇ ਈ-ਰਿਕਸ਼ਾ
ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਅੱਜ ਔਰਤਾਂ ਦੇ ਪੱਖ ਵਿਚ ਬਹੁਤ ਵੱਡਾ ਕਦਮ ਚੁੱਕਿਆ ਗਿਆ ਜਿਸ ਤਹਿਤ 38 ਵਿਧਵਾ ਤੇ ਅੰਗਹੀਣ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਂਣ ਲਈ ਸਰਕਾਰ ਨੇ ਈ-ਰਿਕਸ਼ਾ ਵੰਡੇ ਹਨ ਜਿਸ ਨਾਲ ਇਹ ਮਹਿਲਾਵਾਂ ਆਪਣੇ ਘਰ ਦਾ ਗੁਜਾਰਾ ਵਧੀਆ ਢੰਗ ਨਾਲ ਚਲਾ ਸਕਣਗੀਆਂ।
ਉਧਰ ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੌੜਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਚਲਦਿਆਂ 50 ਲੱਖ ਦੀ ਲਾਗਤ ਨਾਲ ਇਸ ਪ੍ਰੋਜੈਕਟ ਨੂੰ ਤਿਆਰ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਔਰਤਾਂ ਨੂੰ ਆਤਮ ਨਿਰਭਰ ਬਣਾਉਂਣ ਲਈ ਇਸ ਪ੍ਰੋਜੈਕਟ ਨੂੰ ਬਣਾਇਆ ਗਿਆ ਹੈ। ਇਸ ਦੇ ਤਹਿਤ ਇਹ ਮਹਿਲਾਵਾਂ 700-800 ਰੁਪਏ ਪ੍ਰਤੀ ਦਿਨ ਕਮਾ ਸਕਣਗੀਆਂ।
ਸੁੰਦਰ ਸ਼ਾਮ ਅਰੋੜਾ ਦਾ ਕਹਿਣਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ ਦਾ ਪ੍ਰੋਜੈਕਟ ਸੀ ਤੇ ਉਹਨਾਂ ਦੀ ਹਿੰਮਤ ਸਦਕਾ ਹੀ ਇਹ ਸੰਭਵ ਹੋਇਆ ਹੈ। ਅੱਜ 38 ਲੜਕੀਆਂ ਨੂੰ ਈ-ਰਿਕਸ਼ਾ ਦਿੱਤੇ ਗਏ ਹਨ ਜਿਹਨਾਂ ਵਿਚ 90 ਪ੍ਰਤੀਸ਼ਤ ਔਰਤਾਂ ਤਲਾਕਸ਼ੁਦਾ, ਵਿਧਵਾ ਤੇ ਅੰਗਹੀਣ ਹਨ। ਇਸ ਦਾ ਮਕਸਦ ਇਕੋ ਹੀ ਸੀ ਕਿ ਇਹਨਾਂ ਨੂੰ ਆਤਮ-ਨਿਰਭਰ ਕੀਤਾ ਜਾਵੇ।
ਇਸ ਨਾਲ ਹੋਰਨਾਂ ਔਰਤਾਂ ਅਤੇ ਬੱਚੀਆਂ ਵਿਚ ਜਾਗਰਤਾ ਆਵੇਗੀ ਕਿ ਉਹਨਾਂ ਨੂੰ ਕਿਸੇ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਅਪਣੇ ਹੌਂਸਲੇ ਤੇ ਉਹ ਅਪਣੀ ਸੰਭਾਲ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਡਿਪਟੀ-ਕਮਿਸ਼ਨਰ ਵੱਲੋਂ ਇਹ ਵੀ ਇੰਤਜ਼ਾਮ ਕੀਤੇ ਗਏ ਹਨ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਲਈ ਉਹਨਾਂ ਨੇ ਇਕ ਐਪ ਤਿਆਰ ਕਰਨਾ ਹੈ ਜਿਸ ਵਿਚ ਉਹਨਾਂ ਔਰਤਾਂ ਦਾ ਸਾਰਾ ਪਤਾ ਲਿਖਿਆ ਜਾਵੇਗਾ ਕਿ ਉਹ ਕਿੱਥੇ ਰਿਕਸ਼ਾ ਚਲਾ ਰਹੀਆਂ ਹਨ।
ਜਿਹੜੀਆਂ ਔਰਤਾਂ ਅਤੇ ਬੱਚੀਆਂ ਘਰਾਂ ਵਿਚ ਅਪਣੇ ਆਪ ਨੂੰ ਬੋਝ ਸਮਝਦੀਆਂ ਸਨ ਉਹਨਾਂ ਵਿਚ ਹਿੰਮਤ ਪੈਦਾ ਹੋਵੇਗੀ ਤੇ ਉਹ ਵੀ ਇਸ ਵਿਚ ਅਪਣਾ ਯੋਗਦਾਨ ਦੇਣਗੀਆਂ। ਉੱਧਰ ਈ-ਰਿਕਸ਼ਾ ਪ੍ਰਾਪਤ ਕਰਨ ਵਾਲੀਆਂ ਮਹਿਲਾਂ ‘ਚ ਹੁਣ ਖੁਸੀ ਦਾ ਮਹੌਲ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਬੇਸਹਾਰਾ ਔਰਤਾਂ ਲਈ ਚੁੱਕੇ ਕਦਮ ਦੀ ਸ਼ਲਾਘਾ ਕੀਤੀ ਹੈ। ਔਰਤਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਨੂੰ ਅਪਣੇ ਪੈਰਾਂ ਤੇ ਖੜੇ ਕਰ ਦਿੱਤਾ ਹੈ।
ਉਹ ਵੀ ਹੁਣ ਅਪਣੇ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾ ਸਕਦੀਆਂ ਹਨ। ਦੱਸ ਦੱਈਏ ਕਿ ਪੰਜਾਬ ‘ਚ ਵੱਧ ਰਹੀ ਬੇਰੁਜਗਾਰੀ ‘ਚ ਸਰਕਾਰ ਵੱਲੋਂ ਚੁੱਕਿਆ ਇਹ ਕਦਮ ਕਾਫੀ ਸ਼ਲਾਘਾਯੋਗ ਹੈ। ਇਸ ਤਰ੍ਹਾਂ ਸਰਕਾਰ ਨੂੰ ਹੋਰ ਪ੍ਰੋਜੈਕਟ ਲਿਆਉਂਣ ਦੀ ਲੋੜ ਹੈ ਤਾਂ ਜੋ ਸੂਬੇ ਚੋਂ ਬੇਰੁਜ਼ਗਾਰੀ ਨੂੰ ਖਤਮ ਕੀਤਾ ਜਾ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।