ਆਹ ਦੇਖਲੋ ! ਡਿਗਰੀਆਂ ਵਾਲਾ ਨੌਜਵਾਨ ਰੇਹੜੀ ਲਗਾ ਵੇਚ ਰਿਹਾ ਨਿੰਬੂ ਪਾਣੀ

ਏਜੰਸੀ

ਖ਼ਬਰਾਂ, ਪੰਜਾਬ

ਜੋਗਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਨੇ ਮਾਪਿਆਂ ਨੇ ਉਹਨਾਂ ਨੂੰ...

Jalalabad Government of Punjab Captain Amarinder Singh

ਜਲਾਲਾਬਾਦ: ਕੈਪਟਨ ਸਰਕਾਰ ਚੋਣਾਂ ਤੋਂ ਪਹਿਲਾਂ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰ ਕੇ ਅੱਜ ਸੱਤਾ ਦਾ ਅਨੰਦ ਮਾਣ ਰਹੀ ਹੈ। ਪਰ ਇਹ ਦਾਅਵੇ ਜਲਾਲਾਬਾਦ ਦੇ ਸੁਖੇਰਾ ਬੋਦਲਾ ਵਿਚ ਕਿਤੇ ਵੀ ਨਜ਼ਰ ਨਹੀਂ ਆ ਰਹੇ। ਇੱਥੋਂ ਦਾ ਇਕ ਨੌਜਵਾਨ ਜੋਗਿੰਦਰ ਸਿੰਘ ਜੋ ਕਿ ਉੱਚ ਪੱਧਰ ਦੀ ਪੜ੍ਹਾਈ ਕਰ ਕੇ ਵੀ ਸ਼ਕੰਜਵੀ ਦੀ ਰੇਹੜੀ ਲਗਾ ਕੇ ਅਪਣਾ ਗੁਜ਼ਾਰਾ ਕਰ ਰਿਹਾ ਹੈ।

ਜੋਗਿੰਦਰ ਸਿੰਘ ਨੇ ਦਸਿਆ ਕਿ ਉਹਨਾਂ ਨੇ ਮਾਪਿਆਂ ਨੇ ਉਹਨਾਂ ਨੂੰ ਮਜ਼ਦੂਰੀ ਕਰ ਕੇ ਉਹਨਾਂ ਨੂੰ ਪੜ੍ਹਾਇਆ ਹੈ ਪਰ ਹੁਣ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਉਹਨਾਂ ਨੇ ਮਜ਼ਬੂਰੀ ਵਿਚ ਇਹ ਕਦਮ ਚੁੱਕਿਆ ਹੈ। ਇਸ ਕੰਮ ਨਾਲ ਘਰ ਦਾ ਗੁਜ਼ਾਰਾ ਵੀ ਮਸਾਂ ਹੀ ਤੁਰਦਾ ਹੈ ਤੇ ਘਰ ਦੀ ਆਰਥਿਕ ਹਾਲਤ ਵੀ ਬਹੁਤ ਹੀ ਨਾਜ਼ੁਕ ਹੈ।

ਇਸ ਦੇ ਨਾਲ ਹੀ ਉਹਨਾਂ ਦਸਿਆ ਕਿ ਉਹਨਾਂ ਕੋਲ ਕੋਈ ਜ਼ਮੀਨ ਵੀ ਨਹੀਂ ਹੈ ਜਿੱਥੇ ਉਹ ਖੇਤੀ ਕਰ ਸਕਣ। ਉਹਨਾਂ ਦੇ ਪਰਿਵਾਰ ਵਿਚ ਉਹ 8 ਭੈਣ-ਭਰਾ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਕੀਤੀ ਸੀ ਜਿੱਥੇ ਕਿ ਉਹਨਾਂ ਨੂੰ ਸਿਰਫ 1500 ਤਨਖ਼ਾਹ ਦਿੱਤੀ ਜਾਂਦੀ ਸੀ।

ਉਸ ਨਾਲ ਵੀ ਕੋਈ ਗੁਜ਼ਾਰਾ ਨਹੀਂ ਹੁੰਦਾ ਸੀ। ਇਸ ਕੰਮ ਵਿਚੋਂ ਵੀ ਉਹਨਾਂ ਨੂੰ ਸਿਰਫ 300 ਤਕ ਹੀ ਦਿਹਾੜੀ ਪੈਂਦੀ ਹੈ। ਇਸ ਕਿੱਤੇ ਨੂੰ ਲੈ ਕੇ ਉਹਨਾਂ ਕਿਹਾ ਕਿ ਮਿਹਨਤ ਵਿਚ ਕੋਈ ਸ਼ਰਮ ਨਹੀਂ ਕਿਉਂ ਕਿ ਪੇਟ ਪਾਲਣ ਵਾਸਤੇ ਇਨਸਾਨ ਨੂੰ ਕਈ ਪਾਪੜ ਵੇਲਣੇ ਪੈਂਦੇ ਹਨ।

ਉਹਨਾਂ ਨੇ ਸਰਕਾਰ ਨੂੰ ਇਹੀ ਮੰਗ ਕੀਤੀ ਹੈ ਕਿ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਬਾਰੇ ਸੋਚੇ, ਤਾਂ ਜੋ ਕੋਈ ਵੀ ਪੰਜਾਬ ਦੀ ਜੂਨ ਸੁਧਰ ਸਕੇ। ਉੱਥੇ ਹੀ ਇਕ ਹੋਰ ਵਿਅਕਤੀ ਨੇ ਦਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਵੇ ਤਾਂ ਜੋ ਉਹਨਾਂ ਦੀ ਪੜ੍ਹਾਈ ਦਾ ਮੁੱਲ ਪੈ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।