ਸਿੱਖ ਨੌਜਵਾਨ ਨਾਲ ਪੁਲਿਸ ਦੀ ਧੱਕੇਸ਼ਾਹੀ, ਉਤਾਰੀ ਪੱਗ!

ਏਜੰਸੀ

ਖ਼ਬਰਾਂ, ਪੰਜਾਬ

ਬਟਾਲਾ ਪੁਲਿਸ 'ਤੇ ਫਿਰ ਸਵਾਲਾਂ ਦੇ ਘੇਰੇ 'ਚ

Sikh Boy Video Viral Punjab

ਗੁਰਦਾਸਪੁਰ: ਖਬਰ ਬਟਾਲਾ ਤੋਂ ਐ ਜਿੱਥੇ ਉਸ ਮੌਕੇ ਮਾਹੌਲ ਤਣਾਅ ਪੂਰਨ ਹੋ ਗਿਆ ਜਦੋਂ ਇੱਥੇ ਪੰਜਾਬ ਪੁਲਿਸ 'ਤੇ ਸਿੱਖ ਨੌਜਵਾਨ ਵੱਲੋਂ ਪੱਗ ਉਤਾਰਨ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਗਏ। ਜਾਣਕਾਰੀ ਮੁਤਾਬਿਕ ਪੁਲਿਸ ਨੇ ਨੌਜਵਾਨ ਨੂੰ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਉਸ ਤੇ ਇਲਜ਼ਾਮ ਲਗਾਇਆ ਗਿਆ ਕਿ ਉਸ ਨੇ ਲੜਕੀਆਂ ਨਾਲ ਬਦਸਲੂਕੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਜਿਸ ਦੌਰਾਨ ਨੌਜਵਾਨ ਨੇ ਪੱਗ ਉੇਤਾਰਨ ਤੇ ਕੁੱਟਮਾਰ ਦੇ ਦੋਸ਼ ਲਾਏ। ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਮਾਹੌਲ ਗਹਿਮਾ ਗਹਿਮੀ ਵਾਲਾ ਬਣਿਆ ਰਿਹਾ। ਜਿਸ ਦੀਆਂ ਵੀਡਓਸ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਚੁੱਕੀਆਂ ਹਨ। ਨੌਜਵਾਨ ਦਾ ਕਹਿਣਾ ਹੈ ਕਿ ਉਸ ਨੂੰ ਪੁਲਿਸ ਵੱਲੋਂ ਨਾਕੇ ਤੇ ਰੋਕਿਆ ਗਿਆ ਤੇ ਉਸ ਤੋਂ ਬਾਅਦ ਉਸ ਦੀ ਪੱਗ ਉਤਾਰ ਦਿੱਤੀ ਗਈ ਤੇ ਉਸ ਦੀ ਕੁੱਟਮਾਰ ਕੀਤੀ ਗਈ।

ਉਸ ਨੂੰ ਪੁਲਿਸ ਨੇ ਮੰਦੇ ਸ਼ਬਦਾਂ ਦੀ ਵੀ ਵਰਤੋਂ ਕੀਤੀ ਹੈ। ਪੁਲਿਸ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਕੁੜੀਆਂ ਨੂੰ ਛੇੜਿਆ ਹੈ ਤਾਂ ਉਸ ਨਾਲ ਅਜਿਹਾ ਵਰਤਾਓ ਕੀਤਾ ਗਿਆ ਪਰ ਸਿੱਖ ਨੌਜਵਾਨ ਦਾ ਕਹਿਣਾ ਹੈ ਕਿ ਇਹ ਇਲਜ਼ਾਮ ਝੂਠੇ ਹਨ ਤੇ ਉਹ ਕੁੜੀਆਂ ਵੀ ਪੇਸ਼ ਕੀਤੀਆਂ ਜਾਣ ਜਿਹਨਾਂ ਬਾਰੇ ਪੁਲਿਸ ਗੱਲ ਕਰ ਰਹੀ ਹੈ।

ਉਧਰ ਜਿਸ ਪੁਲਿਸ ਮੁਲਾਜ਼ਮ 'ਤੇ ਇਹ ਇਲਜ਼ਾਮ ਲੱਗੇ ਨੇ ਉਸ ਵੱਲੋਂ ਆਪਣੇ ਤੇ ਲੱਗੇ ਸਾਰੇ ਇਲਜ਼ਾਮ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਤੇ ਨੌਜਵਾਨ ਸਬੰਧੀ ਕੁੜੀਆਂ ਵੱਲੋਂ ਨੌਜਵਾਨ ਸਬੰਧੀ ਸ਼ਿਕਾਇਤ ਮਿਲਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਓਹ ਇਸ ਸਬੰਧੀ ਪੁਲਿਸ ਮੁਲਾਜ਼ਮ ਜਵਾਬ ਦੇਣ ਤੋਂ ਭਜਦੇ ਵੀ ਦਿਖੇ।

ਪੁਲਿਸ ਅਧਿਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਨੌਜਵਾਨ ਦੀ ਪੱਗ ਜਾਣ-ਬੁੱਝ ਕੇ ਨਹੀਂ ਉਤਾਰੀ ਸਗੋਂ ਇਹ ਗਲਤੀ ਨਾਲ ਉੱਤਰ ਗਈ ਸੀ। ਓਧਰ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਓਹ ਮੁਲਾਮਜ਼ਾਂ ਦਾ ਪੱਖ ਲੈਂਦਿਆ ਪੱਗ ਜਾਣ ਬੁੱਝ ਕੇ ਨਹੀਂ ਬਲਕਿ ਗਲਤੀ ਨਾਲ ਉਤਰਨ ਦੀ ਗੱਲ ਕਰਦੇ ਦਿਖੇ ਤੇ ਨਾਲ ਹੀ ਪੀੜ੍ਹਤ ਧਿਰ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਸਮਝੌਤਾ ਕਰਨ ਦੀ ਗੱਲ ਕਰਦੇ ਦਿਖੇ।

ਸੋ ਮਾਮਲਾ ਕੀ ਹੈ ਇਸ ਦਾ ਅਸਲ ਸੱਚ ਤਾਂ ਤਫ਼ਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ। ਪਰ ਇਸ ਮਾਮਲੇ ਨੇ ਇਕ ਵਾਰ ਫਿਰ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।