ਚੰਡੀਗੜ੍ਹ ਦੇ Elante Mall ‘ਚ ਬੰਬ ਹੋਣ ਦੀ ਅਫ਼ਵਾਹ ਨੇ ਲੋਕਾਂ ਨੂੰ ਪਾਈਆਂ ਭਾਜੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਦੇ Elante Mall ‘ਚ ਸੋਮਵਾਰ ਨੂੰ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ...

Elante Mall

ਚੰਡੀਗੜ੍ਹ: ਚੰਡੀਗੜ੍ਹ ਦੇ Elante Mall ‘ਚ ਸੋਮਵਾਰ ਨੂੰ ਬੰਬ ਰੱਖੇ ਜਾਣ ਦੀ ਸੂਚਨਾ ਤੋਂ ਬਾਅਦ ਹਾਹਾਕਾਰ ਮੱਚ ਗਈ। ਅਧਿਕਾਰੀਆਂ ਨੇ ਜਲਦਬਾਜ਼ੀ ‘ਚ ਖਚਾਖਚ ਭਰੇ Elante Mall ਖਾਲੀ ਕਰਵਾਇਆ।

ਚੰਡੀਗੜ੍ਹ ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਹੈ। ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਬੰਬ ਰੱਖਣ ਦੀ ਗੱਲ ਮਹਿਜ਼ ਅਫਵਾਹ ਸੀ। ਮਾਲ ‘ਚ ਕੁੱਲ 500 ਵਿਅਕਤੀ ਸੀ।

ਸਥਾਨਕ ਸੂਤਰਾ ਮੁਤਾਬਕ, ਮਾਲ ‘ਚ ਬੰਬ ਰੱਖੇ ਜਾਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਮਾਲ ਨੂੰ ਜਲਦ ਖਾਲੀ ਕਰਵਾਇਆ ਗਿਆ। ਸਾਰੇ ਵਿਅਕਤੀਆਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।