ਅਕਾਲੀ ਦਲ ਨੇ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਪੰਚਾਇਤ ਸਮਿਤੀ ਚੋਣਾਂ ਦੇ ਬਾਈਕਾਟ ਦਾ ਐਲਾਨ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ,  ਗੁਰਦਾਸਪੁਰ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ............

The Akali Dal announced the boycott of the Panchayat Samiti elections of three assembly constituencies

ਗੁਰਦਾਸਪੁਰ : ਸ਼੍ਰੋਮਣੀ ਅਕਾਲੀ ਦਲ,  ਗੁਰਦਾਸਪੁਰ ਵੱਲੋਂ ਤਿੰਨ ਵਿਧਾਨ ਸਭਾ ਹਲਕਿਆਂ ਦੀਆਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸ. ਬੱਬੇਹਾਲੀ ਨੇ ਅੱਜ ਅਪਣੇ ਦਫ਼ਤਰ ਵਿਖੇ ਬੁਲਾਈ ਭਰਵੀਂ ਪ੍ਰੈਸ ਕਾਰਨਫਰੰਸ ਵਿਚ ਕਿਹਾ ਕਿ 19 ਸਤੰਬਰ ਨੂੰ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਦੋਰਾਨ ਅੱਜ ਸ਼ਰੇਆਮ ਲੋਕ ਤੰਤਰਿਕ ਪ੍ਰਣਾਲੀ ਦੀਆਂ ਧੱਜੀਆਂ ਉਂਡਾਉਂਦਿਆਂ ਚੋਣਾਂ ਦੌਰਾਨ ਆਪਣੀ ਹਾਰ ਨੂੰ ਪ੍ਰਤੱਖ ਦੇਖ ਕੇ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਹਨ। 

ਇਸ ਸਬੰਧੀ ਸ੍ਰੀ ਬੱਬੇਹਾਲੀ ਨੇ ਉਦਾਹਰਨ ਦਿੰਦਿਆਂ ਕਿ ਬਲਾਕ ਸੰਮਤੀ ਦੇ ਸਾਰੇ 25 ਜ਼ੋਨਾਂ ਤੋਂ ਅਕਾਲੀ ਉਮੀਦਵਾਰਾਂ ਵਲੋਂ ਦਲ ਦੇ ਕਾਨੂੰਨੀ ਸਲਾਹਕਾਰਾਂ ਤੋਂ ਕਾਗਜ਼ ਭਰਵਾਏ ਸਨ ਅਤੇ 25 ਹੀ ਕਵਰਿੰਗ ਉਮੀਦਵਾਰਾਂ ਨੇ ਵੀ ਕਾਗਜ਼ ਦਾਖਲ ਕੀਤੇ ਸਨ ਜਦਕਿ ਕਾਂਗਰਸੀ ਵਿਧਾਇਕ ਸ੍ਰੀ ਪਾਹੜਾ ਨੇ ਕਿਹਾ ਸੀ ਅਕਾਲੀ ਦਲ ਨੂੰ ਤਾਂ ਚੋਣਾਂ 'ਚ ਖੜਨ ਲਈ ਉਮੀਦਵਾਰ ਹੀ ਨਹੀਂ ਮਿਲ ਰਹੇ। ਪ੍ਰੈੱਸ ਕਾਨਫ਼ਰੰਸ ਸਮੇਂ ਸ੍ਰੀ ਬੱਬੇਹਾਲੀ ਤੋ ਇਲਾਵਾ ਬਟਾਲਾ ਹਲਕੇ ਦੇ ਵਿਧਾਇਕ ਸ੍ਰੀ ਲਖਬੀਰ ਸਿੰਘ ਲੋਧੀਨੰਗਲ, ਕਾਦੀਆਂ ਹਲਕੇ ਤੋ ਜਥੇਦਾਰ ਸੇਖਵਾਂ ਦੇ ਸਪੁੱਤਰ ਸ੍ਰੀ ਜਗਰੂਪ ਸਿੰਘ ਸੇਖਵਾਂ ਤੋਂ ਇਲਾਵਾ

ਐਡਵੋਕੇਟ ਸ੍ਰੀ ਅਮਨਜੋਤ ਸਿੰਘ ਸਮੇਤ ਹੋਰ ਵੀ ਕਈ ਆਗੂ ਪੁੱਜੇ ਹੋਏ ਸਨ। ਇਹੋ ਹਾਲ ਗੁਰਦਾਸਪੁਰ ਦੇ ਬਾਕੀ ਦੋ ਹੋਰ ਹਲਕਿਆਂ ਦਾ ਹੈ। ਇਕ ਸਵਾਲ ਦੇ ਜਵਾਬ ਵਿਚ ਸ੍ਰੀ ਬੱਬੇਹਾਲੀ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਜ਼ਿਲ੍ਹਾ ਪ੍ਰਧਾਨ ਹਲਕੇ ਸਾਰੇ ਅਕਾਲੀ ਆਗੂਆਂ ਨਾਲ ਗੰਭੀਰ ਵਿਚਾਰਾਂ ਕਰਕੇ ਤਿੰਨ ਬਲਾਕ ਸਮੰਤੀਆਂ ਅਤੇ ਇਨ੍ਹਾਂ ਬਲਾਕਾਂ ਦੇ ਜ਼ਿਲ੍ਹਾ ਪ੍ਰ੍ਰੀਸ਼ਦ ਦੇ ਜੋਨਾਂ ਦਾ ਵੀ ਚੋਣ ਬਾਈਕਾਟ ਕਰ ਦਿਤਾ ਗਿਆ ਹੈ। ਜਿਹੜੇ ਬਲਾਕਾਂ ਦੀ ਚੋਣ ਦਾ ਅਕਾਲੀ ਦਲ ਨੇ ਬਾਈਕਾਟ ਕੀਤਾ ਉਨ੍ਹਾਂ ਵਿਚ ਬਲਾਕ ਗੁਰਦਾਸਪੁਰ, ਕਾਦੀਆਂ ਅਤੇ ਡੇਰਾ ਬਾਬਾ ਨਾਨਕ ਦਾ ਹੈ। ਇਸ ਜ਼ਿਲ੍ਹੇ ਅਧੀਨ ਪੈਂਦੇ  ਬਟਾਲਾ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਬਲਾਕ ਸ਼ਾਮਲ ਹਨ

ਕਿਉਂਕਿ ਇਨ੍ਹਾਂ ਬਲਾਕਾਂ ਵਿਚ ਵੀ ਨਾਮਜ਼ਦਗੀ ਕਾਗਜ਼ ਰੱਦ ਤਾਂ ਕਰਵਾਏ ਗਏ ਹਨ, ਪਰ ਇਸ ਦੇ ਬਾਵਜੂਦ ਬਹੁਗਿਣਤੀ ਉਮੀਦਵਾਰਾਂ ਦੇ ਕਾਗ਼ਜ਼ ਦਰੁੱਸਤ ਹਨ। ਬਾਈਕਾਟ ਕਾਰਨ ਅਪਣੇ ਹਲਕਿਆਂ ਤੋਂ ਵਿਹਲੇ ਹੋਣ ਕਾਰਨ ਚੋਣਾਂ ਲੜਨ ਵਾਲੀਆਂ ਬਾਕੀ ਸੰਮਤੀਆਂ ਦੀ ਚੋਣ ਮੁਹਿੰਮ ਚਲਉਣਗੇ ਅਤੇ ਉਕਤ ਸਾਰੇ ਤਿੰਨ ਬਲਾਕਾਂ ਤੋਂ ਅਕਾਲੀ ਉਮੀਦਵਾਰਾਂ ਵਲੋਂ ਸਬੰਧਤ ਬਲਾਕਾਂ ਦੀ ਚੋਣਾਂ ਵਿਚ ਅਕਾਲੀ ਜਿੱਤਾਂ ਦਰਜ ਕਰਨਗੇ ਅਤੇ ਇਨ੍ਹਾਂ ਸੰਮਤੀਆਂ ਤੋ ਅਕਾਲੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਨਗੇ।  

ਸ. ਬੱਬੇਹਾਲੀ ਨੇ ਕਿਹਾ ਕੇ ਬੀਤੇ ਕੱਲ ਨਾਮਜ਼ਦੀਆਂ ਦੀ ਜਾਂਚ ਪੜਤਾਲ ਦੌਰਾਨ ਦੋਵਾਂ ਧਿਰਾਂ ਦੇ ਆਗੂਆਂ ਅਤੇ ਵਰਕਰਾਂ ਦਰਮਿਆਨ ਮਾਮੂਲੀ ਚੋਟਾਂ ਆਈਆਂ ਹਨ। ਕਾਂਗਰਸ  ਨੇ ਉਸ ਸਮੇਂ ਵੀ ਲੋਕਤੰਤਰ ਦਾ ਬੁਰੀ ਤਰਾਂ ਘਾਣ ਕਰ ਕੇ ਉਲਟਾ ਸਾਡੇ 14 ਅਕਾਲੀ ਆਗੂਆਂ ਅਤੇ ਵਰਕਰਾਂ ਵਿਰੁਧ ਭਾਰਤੀ ਦੰਡਾਵਾਲੀ ਦੀਆਂ ਧਾਰਾਵਾਂ 353,186, 332 ਅਤੇ 48/49 ਅਧੀਨ ਸਿਟੀ ਥਾਣਾ ਗੁਰਦਾਸਪੁਰ ਅੰਦਰ ਕੇਸ ਵੀ ਦਰਜ ਕਰ ਲਿਆ ਗਿਆ ਹੈ।