ਅਮਰੀਕਾ ’ਚ ਹੋਈ ਗੋਲੀਬਾਰੀ ਦੌਰਾਨ 21 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰੀਬ ਢਾਈ ਸਾਲ ਪਹਿਲਾਂ ਕੁਲਦੀਪ ਸਿੰਘ ਅਮਰੀਕਾ ਗਿਆ ਤੇ ਪਿਛਲੇ ਦੋ ਮਹੀਨਿਆਂ ਤੋਂ ਰਾਈਡ ਸ਼ੇਅਰਿੰਗ ਕੰਪਨੀ ਦੀ ਕੈਬ ਚਲਾ ਰਿਹਾ ਸੀ।

Punjabi youth killed in Firing

ਟਾਂਡਾ ਉੜਮੁੜ (ਪ੍ਰਥਮ ਪੁਰੀ): ਅਮਰੀਕਾ ਦੇ ਨਿਊਯਾਰਕ (America, New York) ਸ਼ਹਿਰ ’ਚ ਹਰਲੇਮ ਵਿਖੇ ਹੋਈ ਗੋਲੀਬਾਰੀ (Firing) ਦੌਰਾਨ ਪੰਜਾਬੀ ਮੂਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਉਮਰ 21 ਸਾਲ ਪੁੱਤਰ ਬਹਾਦਰ ਸਿੰਘ ਵਾਸੀ ਬੈਂਸ ਅਵਾਣ ਉੜਮੁੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ (Hushiarpur) ਹਾਲ ਵਾਸੀ 117 ਸਟਰੀਟ ਰਿਚਮੰਡ ਹਿੱਲ ਨਿਊਯਾਰਕ ਅਮਰੀਕਾ ਵਜੋਂ ਹੋਈ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਹਾਦਸਾ, ਟਰੱਕ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਮਾਂ-ਪੁੱਤ ਦੀ ਮੌਤ

ਮ੍ਰਿਤਕ ਦੀ ਭੈਣ ਮਨਜੀਤ ਕੌਰ ਰੋਂਦੇ ਵਿਲਕਦੇ ਦਸਿਆ ਕਿ ਉਸ ਦੇ ਮਾਤਾ-ਪਿਤਾ ਪਿਛਲੇ ਕਰੀਬ 10 ਸਾਲਾਂ ਤੋਂ ਅਮਰੀਕਾ ’ਚ ਰਹਿ ਰਹੇ ਹਨ। ਉਹ ਤਿੰਨ ਭੈਣ-ਭਰਾ ਹਨ ਤੇ ਕੁਲਦੀਪ ਸਿੰਘ (Kuldeep Singh) ਸੱਭ ਤੋਂ ਛੋਟਾ ਹੈ। ਕਰੀਬ ਢਾਈ ਸਾਲ ਪਹਿਲਾਂ ਕੁਲਦੀਪ ਸਿੰਘ ਅਮਰੀਕਾ ਗਿਆ ਸੀ ਤੇ ਪਿਛਲੇ ਦੋ ਮਹੀਨਿਆਂ ਤੋਂ ਰਾਈਡ ਸ਼ੇਅਰਿੰਗ ਕੰਪਨੀ ਦੀ ਕੈਬ (Cab Driver) ਚਲਾ ਰਿਹਾ ਸੀ।

ਹੋਰ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਇਕ ਹੋਰ ਕਿਸਾਨ ਦੀ ਹੋਈ ਮੌਤ

ਹੋਰ ਪੜ੍ਹੋ: ਅਮਰੀਕਾ ਵਿਚ ਮੁਸਲਮਾਨਾਂ, ਸਿੱਖਾਂ ਆਦਿ ਵਿਰੁਧ ਅਪਰਾਧਾਂ ’ਚ ਹੋਇਆ ਵਾਧਾ: ਕਾਂਗਰਸ ਮੈਂਬਰ

ਮਾਤਾ-ਪਿਤਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਨਿਚਰਵਾਰ ਜਦੋਂ ਕੁਲਦੀਪ ਸਿੰਘ ਕੈਬ ਲੈ ਕੇ ਨਿਊਯਾਰਕ ਦੇ ਹਰਲੇਮ ’ਚੋਂ ਲੰਘ ਰਿਹਾ ਸੀ ਤਾਂ ਅਚਾਨਕ ਦੋ ਲੋਕਾਂ ਦੇ ਝਗੜੇ ਦੌਰਾਨ ਇਕ 15 ਸਾਲਾ ਬੰਦੂਕਧਾਰੀ ਨੌਜਵਾਨ ਵਲੋਂ ਚਲਾਈ ਗੋਲੀ ਮਨਜੀਤ ਦੇ ਸਿਰ ਦੇ ਪਿਛਲੇ ਹਿੱਸੇ ’ਚ ਲੱਗਣ ਕਾਰਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਨਿਊਯਾਰਕ ਪੁਲਿਸ ਵਲੋਂ ਕੁਲਦੀਪ ਨੂੰ ਜ਼ਖ਼ਮੀ ਹਾਲਤ ’ਚ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਥੇ ਬੀਤੇ ਦਿਨ ਦੌਰਾਨ ਇਲਾਜ ਮਨਜੀਤ ਦੀ ਮੌਤ (Death) ਹੋ ਗਈ।