ਮਨਰੇਗਾ ਮੁਲਾਜ਼ਮ 10000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਵਿਜ਼ੀਲੈਂਸ ਬਿਉਰੋ ਦੀ ਟੀਮ ਨੇ ਸ਼ਿਕਾਇਤ ‘ਤੇ ਕੀਤੀ ਗਿਰਫਤਾਰੀ

Vigilance Bureau Team

ਮੁਕਤਸਰ ਸਾਹਿਬ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿਜੀਲੈਂਸ ਬਿਊਰੋ ਨੇ ਇੱਕ ਮਨਰੇਗਾ ਏਪੀਓ ਹਰਪ੍ਰੀਤ ਸਿੰਘ ਨੂੰ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜ਼ੀਲੈਂਸ ਬਿਉਰੋ ਨੇ ਇਹ ਗ੍ਰਿਫ਼ਤਾਰੀ ਅਜਮੇਰ ਸਿੰਘ, ਸਰਾਂ ਜੀ ਕਿ ਇੰਟਰਲਾਕ ਤੇ ਸ਼ਟਰਿੰਗ ਦਾ ਕੰਮ ਕੋਟ ਭਾਈ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਚ ਕਰਦਾ ਹੈ, ਉਸ ਦੀ ਸ਼ਿਕਾਇਤ ਤੇ ਕੀਤੀ ਗਈ ਹੈ।

ਉਸ ਨੇ ਦੱਸਿਆ ਕਿ ਫਰਮ ਦੇ ਬਿੱਲ ਪਾਸ ਕਰਾਉਣ ਬਦਲੇ 70000 ਮਨਰੇਗਾ ਮੁਲਾਜ਼ਮ ਨੇ ਪਹਿਲਾਂ ਲੈ ਲਏ ਸੀ ਅਤੇ 20000 ਦੀ ਹੋਰ ਮੰਗ ਕਰ ਰਿਹਾ ਸੀ। ਇਸ ਨੂੰ ਵਿਜ਼ੀਲੈਂਸ ਨੇ ਕੋਟਭਾਈ ਵਿਖੇ 10000 ਦੀ ਰਿਸ਼ਵਤ ਲੈਦੇ ਰੰਗੇ ਹੱਥੀਂ ਗਿਰਫ਼ਤਾਰ ਕਰ ਲਿਆ ਹੈ। ਸ਼ਿਕਾਇਤ ਕਰਤਾ ਨੇ ਦਸਿਆ ਕਿ ਉਹਨਾਂ ਨੇ ਮਨਰੇਗਾ ਵਿਚ ਮਟੀਰੀਅਲ ਦਿੱਤਾ ਸੀ ਉਸ ਦੇ ਬਦਲੇ ਚ ਉਹਨਾਂ ਤੋਂ 70000 ਰੁਪਏ ਲੈ ਲਿਆ ਗਿਆ ਅਤੇ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਸੀ।

ਉਹਨਾਂ ਕਿਹਾ ਸੀ ਕਿ ਉਹ ਮਨਰੇਗਾ ਦੇ 2 ਫ਼ੀਸਦੀ ਪੈਸੇ ਲੈਣਗੇ। ਇਹਨਾਂ ਨੇ ਮਹਿਕਮੇ ਨੂੰ ਸਮਾਨ ਦਿੱਤਾ ਸੀ ਜਿਸ ਕਰ ਕੇ ਇਹਨਾਂ ਦਾ ਭੁਗਤਾਨ ਵੀ ਰੁਕ ਗਿਆ ਤੇ ਇਹਨਾਂ ਨੂੰ ਵਿਆਜ ਵੀ ਬਹੁਤ ਪੈ ਗਈ ਸੀ। ਲਗਭਗ 1 ਕਰੋੜ ਦਾ ਭੁਗਤਾਨ ਸੀ ਜਿਸ ਤੇ 30 ਲੱਖ ਵਿਆਜ ਪੈ ਚੁੱਕੀ ਹੈ। ਫਿਲਹਾਲ ਉਹ 20000 ਰੁਪਏ ਮੰਗ ਰਹੇ ਸਨ। ਪਰ ਇਹਨਾਂ ਨੇ 10000 ਰੁਪਏ ਦਿੱਤੇ ਹਨ।

ਸ਼੍ਰੀ ਮੁਕਤਸਰ ਸਾਹਿਬ ਦੇ ਡੀਐਸਪੀ ਸ਼੍ਰੀ ਰਾਜ ਕੂਮਾਰ ਸਾਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ ਨੂੰ 10000 ਵਿਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੋ। ਇਸ ਦੀ ਲਗਭਗ 50000 ਰੁਪਏ ਦੀ ਮੰਗ ਕੀਤੀ ਸੀ। 30000 ਰੁਪਏ ਤਾਂ ਪਹਿਲਾਂ ਹੀ ਲੈ ਚੁੱਕਿਆ ਸੀ। ਦੱਸ ਦਈਏ ਕਿ ਫਿਲਹਾਲ ਦੋਸ਼ੀ ਵਿਜ਼ੀਲੈਂਸ ਵਿਭਾਗ ਦੀ ਗ੍ਰਿਫ਼ਤ ’ਚ ਹੈ ਜਿਥੇ ਉਸ ਉੱਤੇ ਪੀ ਸੀ ਐਕਟ ਥਾਣਾ ਵਿਜ਼ੀਲੈਂਸ ਬਿਓਰੋ ਬਠਿੰਡਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਹਨਾਂ ਦਸਿਆ ਕਿ ਇਸ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।