ਮਨੀ ਲਾਂਡਰਿੰਗ ਮਾਮਲੇ ਵਿਚ ਭੁਪਿੰਦਰ ਸਿੰਘ ਹਨੀ ਅਤੇ ਸਾਥੀ ਕੁਦਰਤ ਦੀਪ ਖ਼ਿਲਾਫ਼ ਦੋਸ਼ ਤੈਅ
1 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਅਗਲੀ ਸੁਣਵਾਈ
ਜਲੰਧਰ : ਮਨੀ ਲਾਂਡਰਿੰਗ ਮਾਮਲੇ ’ਚ ਘਿਰੇ ਭੁਪਿੰਦਰ ਸਿੰਘ ਹਨੀ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। ਤਾਜ਼ਾ ਜਾਣਕਾਰੀ ਅੰਸਾਰ ਅੱਜ ਭੁਪਿੰਦਰ ਸਿੰਘ ਹਨੀ ਦੀ ਜਲੰਧਰ ਸੈਸ਼ਨ ਅਦਾਲਤ ਵਿਚ ਪੇਸ਼ੀ ਹੋਈ ਜਿਥੇ ਰੁਪਿੰਦਰਜੀਤ ਸਿੰਘ ਚਾਹਲ ਵੱਲੋਂ ਭੁਪਿੰਦਰ ਸਿੰਘ ਹਨੀ ਅਤੇ ਉਨ੍ਹਾਂ ਦੇ ਦੋਸਤ ਕੁਦਰਤ ਦੀਪ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ ਹਨ।
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਇੱਕ ਨਵੰਬਰ ਨੂੰ ਹੋਵੇਗੀ। ਇਹ ਦੋਸ਼ ਜਲੰਧਰ ਦੀ ਸੈਸ਼ਨ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਇਰ ਨਾਜਾਇਜ਼ ਰੇਤ ਖਣਨ ਦੇ ਮਾਮਲੇ ’ਚ ਤੈਅ ਕੀਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ 12 ਜਨਵਰੀ ਨੂੰ ਭੁਪਿੰਦਰ ਸਿੰਘ ਹਨੀ ਦੇ ਮੋਹਾਲੀ ਸਥਿਤ ਘਰ ’ਚ ਈ.ਡੀ. ਵੱਲੋਂ ਛਾਪੇਮਾਰੀ ਕੀਤੀ ਸੀ।
ਇਸ ਦੌਰਾਨ ਉਥੋਂ 8 ਕਰੋੜ ਰੁਪਏ ਮਿਲੇ ਸਨ। ਬਾਅਦ ’ਚ ਹਨੀ ਦੇ ਇਕ ਦੋਸਤ ਦੇ ਘਰੋਂ ਵੀ ਦੋ ਕਰੋੜ ਮਿਲੇ ਸਨ। ਇੰਨੀ ਵੱਡੀ ਰਕਮ ਉਸ ਦੇ ਕੋਲ ਕਿੱਥੋ ਆਈ, ਇਸ ਦੇ ਬਾਰੇ ਹਨੀ ਕੋਈ ਉੱਤਰ ਨਹੀਂ ਦੇ ਸਕਿਆ ਸੀ। ਇਸ ਦੇ ਬਾਅਦ ਹਨੀ ਨੂੰ ਈ. ਡੀ. ਨੇ 3 ਅਤੇ 4 ਫਰਵਰੀ ਦੀ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।