ਪੰਜਾਬ ਪੁਲਿਸ ਨੇ ਕੀਤਾ ਜਾਅਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਲੋਂ ਖ਼ਤਰਨਾਕ ਬਦਮਾਸ਼ਾਂ ਦੇ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੱਖਾਂ ਰੁਪਏ...

Fake currency captured by police

ਚੰਡੀਗੜ੍ਹ (ਸਸਸ) : ਪੰਜਾਬ ਪੁਲਿਸ ਵਲੋਂ ਖ਼ਤਰਨਾਕ ਬਦਮਾਸ਼ਾਂ ਦੇ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਲੱਖਾਂ ਰੁਪਏ ਦੀ ਜਾਅਲੀ ਕਰੰਸੀ, ਨਸ਼ੀਲੀਆਂ ਦਵਾਈਆਂ ਅਤੇ ਗ਼ੈਰ ਕਾਨੂੰਨੀ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਪ੍ਰਮੁੱਖ ਮਨਧੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਖ਼ਤਰਨਾਕ ਬਦਮਾਸ਼ਾਂ ਦੇ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ,

ਜਦੋਂ ਡੀ.ਐਸ.ਪੀ. ਮਾਨਸਾ ਸਿਮਰਨਜੀਤ ਸਿੰਘ ਲੰਗ ਦੀ ਅਗਵਾਈ ‘ਚ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਭੋਲੇ-ਭਾਲੇ ਲੋਕਾਂ ਨੂੰ ਠੱਗਣ ਵਾਲਿਆਂ ਨੂੰ ਜਾਅਲੀ ਕਰੰਸੀ ਅਤੇ ਜਾਅਲੀ ਕਰੰਸੀ ਬਣਾਉਣ ਵਾਲੇ ਪ੍ਰਿੰਟਰ ਸਮੇਤ ਕਾਬੂ ਕਰਕੇ ਉਨ੍ਹਾਂ ਦੇ ਗਿਰੋਹ ਦਾ ਪਰਦਾਫ਼ਾਸ਼ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਅੰਕੂ ਪੁੱਤਰ ਬਲਜੀਤ ਸਿੰਘ ਨਿਵਾਸੀ ਬਰਨਾਲਾ ਅਤੇ ਵਰਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਜਗਤਗੜ੍ਹ ਬਾਦਰਾ ਨੂੰ ਕਾਬੂ ਕਰਕੇ ਇਨ੍ਹਾਂ ਤੋਂ 1 ਲੱਖ 67 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ।

ਇਸ ਕਰੰਸੀ ਵਿਚ ਜ਼ਿਆਦਾਤਰ ਨਵੇਂ 2 ਹਜ਼ਾਰ ਰੁਪਏ ਦੇ ਨੋਟ ਹਨ। ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਕਿੰਨੇ ਸਮੇਂ ਤੋਂ ਇਹ ਧੰਦਾ ਸ਼ੁਰੂ ਕੀਤਾ ਹੋਇਆ ਸੀ ਅਤੇ ਹੁਣ ਤੱਕ ਇਹ ਵਿਅਕਤੀ ਕਿੰਨੀ ਜਾਅਲੀ ਕਰੰਸੀ ਛਾਪ ਕੇ ਬਾਜ਼ਾਰ ਵਿਚ ਚਲਾ ਜਾਂ ਵੇਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਸਿਮਰਨਜੀਤ ਸਿੰਘ ਲੰਗ, ਸੀ.ਆਈ.ਏ. ਸਟਾਫ਼ ਪ੍ਰਮੁੱਖ ਬਲਜੀਤ ਸਿੰਘ ਬਰਾੜ, ਥਾਣਾ ਸਿਟੀ-1 ਦੇ ਪ੍ਰਮੁੱਖ ਜਸਵੀਰ ਸਿੰਘ, ਸੀ.ਆਈ.ਏ. ਸਟਾਫ਼ ਮੁਨਸ਼ੀ ਸਵਦਿਲ ਸਿੰਘ ਆਦਿ ਵੱਡੀ ਸੰਖਿਆ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੌਜੂਦ ਸਨ।