ਅਤਿਵਾਦੀ ਜਾਕੀਰ ਮੂਸਾ ਦਾ ਅੰਮ੍ਰਿਤਸਰ ‘ਚ ਹੋਣ ਦਾ ਸ਼ੱਕ, ਪੰਜਾਬ ਪੁਲਿਸ ਨੇ ਜਾਰੀ ਕੀਤੇ ਪੋਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਤਿਵਾਦੀ ਜਾਕੀਰ ਮੂਸਾ ਦਾ ਪੰਜਾਬ ਦੇ ਨਾਲ ਸਬੰਧ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡਾ ਸਿਰਦਰਦੀ...

Punjab Police release poster of Zakir Moosa

ਪਠਾਨਕੋਟ (ਪੀਟੀਆਈ) : ਅਤਿਵਾਦੀ ਜਾਕੀਰ ਮੂਸਾ ਦਾ ਪੰਜਾਬ ਦੇ ਨਾਲ ਸਬੰਧ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਲਈ ਵੱਡਾ ਸਿਰਦਰਦੀ ਦਾ ਕਾਰਨ ਬਣ ਗਿਆ ਹੈ। ਜਲੰਧਰ ਵਿਚ ਫੜੇ ਗਏ ਕਸ਼ਮੀਰੀ ਵਿਦਿਆਰਥੀਆਂ ਦੇ ਖੁਲਾਸੇ ਨਾਲ ਜਾਕੀਰ ਮੂਸਾ ਦੁਆਰਾ ਪੰਜਾਬ ਵਿਚ ਬਣਾਏ ਨੈੱਟਵਰਕ ਦਾ ਪਰਦਾਫ਼ਾਸ਼ ਹੋਇਆ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੁਆਰਾ ਜਾਕੀਰ ਮੂਸੇ ਦੇ ਪੰਜਾਬ ਦੇ ਅੰਦਰ ਚੱਲ ਰਹੇ ਨੈੱਟਵਰਕ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾ ਦਿਤਾ ਗਿਆ ਹੈ।

ਬੁੱਧਵਾਰ ਦੀ ਸਵੇਰੇ ਪੰਜਾਬ ਦੇ ਪਠਾਨਕੋਟ ਜ਼ਿਲ੍ਹੇ ਦੇ ਮਾਧੋਪੁਰ ਇਲਾਕੇ ਵਿਚ 4 ਸ਼ੱਕੀਆਂ ਦੁਆਰਾ ਗਨ ਪੁਆਇੰਟ ‘ਤੇ ਇਕ ਇਨੋਵਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਦਾ ਅਨੁਮਾਨ ਹੈ ਕਿ ਪਠਾਨਕੋਟ ਤੋਂ ਸਟੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਇਹ ਸ਼ੱਕੀ ਕਾਰ ਦੇ ਨਾਲ ਲੁਕੇ ਹੋ ਸਕਦੇ ਹਨ। ਉਥੇ ਹੀ, ਫਿਰੋਜ਼ਪੁਰ ਰੇਲ ਮੰਡਲ ਦੇ ਅਧੀਨ ਪੈਣ ਵਾਲੇ ਸਾਰੇ ਛੋਟੇ-ਵੱਡੇ ਰੇਲਵੇ ਸਟੇਸ਼ਨਾਂ ‘ਤੇ ਚੌਕਸੀ ਵਧਾਉਣ ਅਤੇ ਆਰ.ਪੀ.ਐਫ. ਅਤੇ ਜੀ.ਆਰ.ਪੀ. ਦੇ ਸੁਰੱਖਿਆ ਕਰਮਚਾਰੀਆਂ ਨੂੰ ਚੇਤੰਨ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।