CBI ਦੀ ਚੇਤਾਵਨੀ, ਅਧਿਆਪਕ ਦੇ ਰੂਪ ’ਚ ਘੁੰਮ ਰਹੇ ਨੇ ਦਰਿੰਦੇ!

ਏਜੰਸੀ

ਖ਼ਬਰਾਂ, ਪੰਜਾਬ

ਨਾ ਹੀ ਵਿਭਾਗ ਵਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਂ ਪੱਤਰ ਜਾਰੀ ਕੀਤਾ ਗਿਆ ਹੈ

Faridkot girls teacher in punjab

ਫਰੀਦਕੋਟ: ਸੀਬੀਆਈ ਨੇ ਸਕੂਲ ਸਿੱਖਿਆ ਵਿਭਾਗ ਨੂੰ ਪੱਤਰ ਜਾਰੀ ਕੀਤਾ ਹੈ। ਇਸ ਵਿਚ ਉਹਨਾਂ ਨੇ ਵਿਦਿਆਰਥਣਾਂ ਨੂੰ ਅਗਵਾ ਕਰਨ ਵਾਲੇ ਅਧਿਆਪਕ ਬਾਰੇ ਆਗਾਹ ਕੀਤਾ ਹੈ। ਸੀਰੀਅਲ ਕਿਡਨੈਪਰ ਅੰਗਰੇਜ਼ੀ ਦਾ ਅਧਿਆਪਕ ਹੈ ਤੇ ਉਹ ਫਰਜ਼ੀ ਨਾਂ ਤੇ ਪਤਾ ਦੇ ਕੇ ਰਹਿੰਦਾ ਹੈ। ਮੁਲਜ਼ਮ ਕਈ ਵਿਦਿਆਰਥਣਾਂ ਦੇ ਅਗਵਾ ਮਾਮਲੇ 'ਚ ਭਗੌੜਾ ਹੈ। ਉਹ ਪਹਿਲਾਂ ਮਾਨਸਾ ਤੇ ਕਪੂਰਥਲਾ ਦੇ ਨਿੱਜੀ ਸਕੂਲਾਂ 'ਚ ਕੰਮ ਕਰ ਚੁੱਕਾ ਹੈ।

ਉਹ ਸਕੂਲ 'ਚ ਪੜ੍ਹਦੀਆਂ ਨਾਬਾਲਿਗ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ। ਇਸ ਤੋਂ ਪਹਿਲਾਂ ਉਹ ਟੀਡੀਕੇ ਚੰਦਰ, ਟੇਕੇਡੀ ਚੰਦਰ, ਡੀ ਕੁਮਾਰ ਤੇ ਧਰਮਿੰਦਰ ਕੁਮਾਰ ਆਦਿ ਫਰਜ਼ੀ ਨਾਵਾਂ ਦਾ ਇਸਤੇਮਾਲ ਕਰ ਚੁੱਕਾ ਹੈ। ਉਸਨੇ ਹਰਿਆਣਾ ਦੇ ਕਾਲਕਾ, ਪੰਚਕੁਲਾ 'ਚ ਇਕ ਫਰਜ਼ੀ ਵੋਟਰ ਪਛਾਣ ਪੱਤਰ ਤੇ ਰਾਸ਼ਨ ਕਾਰਡ ਵੀ ਬਣਵਾਇਆ ਸੀ, ਜਿਸਦੇ ਆਧਾਰ 'ਤੇ ਉਸ ਨੇ ਮਾਨਸਾ ਦੇ ਬੁਢਲਾਡਾ ਸਥਿਤ ਇਕ ਨਿੱਜੀ ਸਕੂਲ 'ਚ ਨੌਕਰੀ ਕੀਤੀ ਸੀ।

ਸਿੱਖਿਆ ਵਿਭਾਗ ਨੇ ਅਧਿਆਪਕ ਬਣ ਕੇ ਵਿਦਿਆਰਥੀਆਂ ਨੂੰ ਅਗਵਾ ਕਰਨ ਵਾਲੇ ਧਵਲ ਤ੍ਰਿਵੇਦੀ ਦੀ ਫੋਟੋ ਸੂਬੇ ਦੇ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਗੁਜਰਾਤ 'ਚ 11 ਅਗਸਤ, 2019 ਨੂੰ ਨਿਧੀ ਖੱਖਰ ਦੀ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਸੀਬੀਆਈ ਵੱਲੋਂ ਲੋੜੀਂਦੇ ਧਵਲ ਤ੍ਰਿਵੇਦੀ ਸਬੰਧੀ ਭੇਜੀ ਗਈ ਇਕ ਚਿੱਠੀ 'ਤੇ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਧਵਲ ਤ੍ਰਿਵੇਦੀ ਨਾਲ ਅਗਵਾ ਕੀਤੀ ਗਈ ਕੁੜੀ ਨਿਧੀ ਦੀ ਫੋਟੋ ਵੀ ਸਾਰੇ ਨਿੱਜੀ ਤੇ ਸਰਕਾਰੀ ਸਕੂਲਾਂ 'ਚ ਭੇਜਣ ਦੀ ਹਦਾਇਤ ਦਿੱਤੀ ਹੈ।

ਜਾਂਚ 'ਚ ਸਾਹਮਣੇ ਆਇਆ ਹੈ ਕਿ ਧਵਲ, ਨਾਂ ਬਦਲ ਕੇ ਕਿਸੇ ਸਕੂਲ 'ਚ ਅੰਗਰੇਜ਼ੀ ਦਾ ਅਧਿਆਪਕ ਬਣ ਜਾਂਦਾ ਹੈ ਤੇ ਉਥੋਂ ਕਿਸੇ ਔਰਤ ਜਾਂ ਨਾਬਾਲਗ ਵਿਦਿਆਰਥੀ ਨੂੰ ਅਗਵਾ ਕਰ ਲੈਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।