ਸ਼ਹੀਦ ਦੇ ਸਕੂਲ ਨੂੰ ਅਪਗ੍ਰੇਡ ਕਰਨ ਲਈ ਮੁੱਖ ਮੰਤਰੀ ਨਾਲ ਵਿਚਾਰ ਕਰਨ ਦਾ ਦਿੱਤਾ ਭਰੋਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਜੀਦ ਕੇ ਖ਼ੁਰਦ ਦੇ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ...

Kulwant Singh pandori

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵਜੀਦ ਕੇ ਖ਼ੁਰਦ ਦੇ ਸ਼ਹੀਦ ਰਹਿਮਤ ਅਲੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਨੂੰ ਬਾਰ੍ਹਵੀਂ ਤੱਕ ਅਪਗ੍ਰੇਡ ਕਰਨ ਦੇ ਸਵਾਲ 'ਤੇ ਸਿੱਖਿਆ ਮੰਤਰੀ ਓ.ਪੀ ਸੋਨੀ ਨੂੰ 6 ਕਿੱਲੋਮੀਟਰ ਦੀ ਸ਼ਰਤ ਰੱਖ ਕੇ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ। ਪੰਡੋਰੀ ਨੇ ਦੱਸਿਆ ਕਿ ਇਸ ਸਕੂਲ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੰਸਦ ਮੈਂਬਰ ਹੁੰਦਿਆਂ (ਜੋ ਹੁਣ ਕੈਬਿਨੇਟ ਮੰਤਰੀ ਹਨ) ਨੇ ਵੀ ਵਜੀਦਪੁਰ ਦਾ ਸਕੂਲ ਅਪਗ੍ਰੇਡ ਕਰਨ ਦੇ ਭਰੋਸੇ ਦਿੱਤੇ 'ਤੇ ਲੋਕਾਂ ਤੋਂ ਤਾੜੀਆਂ ਮਰਵਾਈਆਂ, ਪਰੰਤੂ ਇਨ੍ਹਾਂ ਦੇ ਐਲਾਨ ਲਾਰੇ ਨਿਕਲੇ।

ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਪਲੀਮੈਂਟਰੀ ਸਵਾਲ ਕਰਦਿਆਂ ਕਿਹਾ ਕਿ ਜੇਕਰ ਸ਼ਰਤ ਦਾ ਸਵਾਲ ਹੈ ਤਾਂ ਮੰਤਰੀ, ਸੰਸਦ ਮੈਂਬਰ ਜਾਂ ਮੁੱਖ ਮੰਤਰੀ ਸ਼ਰਤਾਂ ਦੂਰ ਕੀਤੇ ਬਿਨਾ ਅਜਿਹੇ ਫੋਕੇ ਐਲਾਨ ਸ਼ਹੀਦਾਂ ਦਾ ਅਪਮਾਨ ਹਨ। ਬਾਅਦ 'ਚ ਮੰਤਰੀ ਓ.ਪੀ ਸੋਨੀ ਨੇ ਭਰੋਸਾ ਦਿੱਤਾ ਕਿ ਉਹ ਸ਼ਹੀਦ ਰਹਿਮਤ ਅਲੀ ਦੇ ਮੱਦੇਨਜ਼ਰ ਇਸ ਸਕੂਲ ਨੂੰ ਅਪਗ੍ਰੇਡ ਕਰਨ ਦਾ ਮਾਮਲਾ ਮੁੱਖ ਮੰਤਰੀ ਨਾਲ ਵਿਚਾਰਨਗੇ। 2- ਜੰਗਲੀ ਜਾਨਵਰਾਂ ਦੇ ਉਜਾੜੇ ਦਾ ਮੁੱਦਾ, ਰੋੜੀ ਦੇ ਸਵਾਲ 'ਤੇ ਕੈਪਟਨ ਨੇ ਦਿੱਤਾ ਭਰੋਸਾ।

ਆਪ' ਦੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਹੁਸ਼ਿਆਰਪੁਰ ਦੇ ਕੰਢੀ ਇਲਾਕੇ 'ਚ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਨੁਕਸਾਨ ਦਾ ਮੁੱਦਾ ਉਠਾਇਆ। ਵਣ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਫ਼ਸਲਾਂ ਦੇ ਬਚਾਅ ਲਈ ਵਾੜ ਲਈ ਵਰਤੀ ਜਾਂਦੀ ਤਾਰ 'ਤੇ 50 ਪ੍ਰਤੀਸ਼ਤ ਸਬਸਿਡੀ ਵਾਲੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਜਾਣਕਾਰੀ ਦਿੱਤੀ। ਜਿਸ 'ਤੇ ਰੋੜੀ ਨੇ ਪੁੱਛਿਆ ਕਿ ਵਿੱਤੀ ਗੁੰਜਾਇਸ਼ ਵਾਲੇ ਕਿਸਾਨ ਹੀ ਇਸ ਯੋਜਨਾ ਦਾ ਲਾਭ ਲੈ ਸਕਣਗੇ ਪਰੰਤੂ ਵੱਡੀ ਗਿਣਤੀ 'ਚ ਗ਼ਰੀਬ ਕਿਸਾਨ ਇਸ 50 ਫ਼ੀਸਦੀ ਸਬਸਿਡੀ ਦਾ ਲਾਭ ਨਹੀਂ ਲੈ ਸਕਣਗੇ, ਉਨ੍ਹਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ।

ਜਿਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਅਜਿਹੇ ਗ਼ਰੀਬ ਕਿਸਾਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਸਵਾਲ 'ਤੇ ਹੀ ਬੋਲਦਿਆਂ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵਣ ਮੰਤਰੀ ਨੂੰ ਪੁੱਛਿਆ ਕਿ ਵਾੜ (ਤਾਰ) ਲਈ ਸਬਸਿਡੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ। ਜਿਸ 'ਤੇ ਵਣ ਮੰਤਰੀ ਨੇ ਕਿਹਾ ਕਿ ਉਹ ਜਾਗਰੂਕ ਕੈਂਪ ਲਗਾਉਣਗੇ। ਮੀਤ ਹੇਅਰ ਨੇ ਉਠਾਇਆ ਰਜਿੰਦਰ ਕੌਰ ਭੱਠਲ ਦੇ ਪਿੰਡ 'ਚ ਬੱਸ ਸੇਵਾ ਨਾ ਹੋਣ ਦਾ ਮਾਮਲਾ ਬਰਨਾਲਾ ਤੋਂ 'ਆਪ' ਦੇ ਵਿਧਾਇਕ ਮੀਤ ਹੇਅਰ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਜੱਦੀ ਪਿੰਡ ਭੱਠਲ 'ਚ ਬੱਸ ਸੇਵਾ ਨਾ ਹੋਣ ਕਾਰਨ ਲੋਕਾਂ ਨੂੰ ਹੁੰਦੀ ਖਂਜਲ-ਖ਼ੁਆਰੀ ਦਾ ਮੁੱਦਾ ਉਠਾਇਆ।

ਜਿਸ 'ਤੇ ਟਰਾਂਸਪੋਰਟ ਮੰਤਰੀ ਅਰੁਣ ਚੌਧਰੀ ਨੇ ਦੋ-ਟੁੱਕ ਕਹਿ ਦਿੱਤਾ ਕਿ ਵਿੱਤੀ ਤੌਰ 'ਤੇ ਫ਼ਾਇਦੇਮੰਦ ਰੂਟਾਂ 'ਤੇ ਹੀ ਬੱਸ ਸੇਵਾ ਸੰਭਵ ਹੈ ਜੋ ਰੂਟ ਕਫ਼ਾਇਤੀ ਨਹੀਂ ਉੱਥੇ ਬੱਸ ਸੇਵਾ ਸ਼ੁਰੂ ਨਹੀਂ ਕੀਤੀ ਜਾ ਸਕਦੀ। ਇਸ 'ਤੇ ਜ਼ਿਮਨੀ ਸਵਾਲ ਕਰਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੁੱਛਿਆ ਕਿ ਫਿਰ ਸਰਕਾਰ ਤੇ ਪ੍ਰਾਈਵੇਟ ਬੱਸ ਅਪਰੇਟਰਾਂ 'ਚ ਕੀ ਫ਼ਰਕ ਰਹਿ ਗਿਆ ਜੇ ਸਰਕਾਰ ਵੀ ਲਾਭ ਵਾਲੇ ਰੂਟਾਂ 'ਤੇ ਹੀ ਬੱਸਾਂ ਚਲਾਏਗੀ। ਅਰੋੜਾ ਨੇ ਟਰਾਂਸਪੋਰਟ ਮੰਤਰੀ ਨੂੰ ਤਜਵੀਜ਼ ਦਿੱਤੀ ਕਿ ਉਹ ਸਾਰੇ ਪੰਜਾਬ ਦੇ ਗੈਰ ਕਫ਼ਾਇਤੀ ਰੂਟਾਂ ਦਾ ਰਿਵਿਊ ਕਰ ਕੇ ਉੱਥੇ ਸਰਕਾਰੀ ਬੱਸ ਸੇਵਾਵਾਂ ਸ਼ੁਰੂ ਕਰਵਾਉਣ।