ਅਕਾਲੀ ਲੀਡਰ ਵਲਟੋਹਾ ਦੀ ਭਿਖੀਵਿੰਡ ਦੇ SHO ਨਾਲ ਬਹਿਸ ਦੀ ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸੀਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਲਟੋਹਾ ਤੇ ਪੁਲਿਸ ਦੀ ਬਹਿਸ

Virsa Singh Valtoha

ਚੰਡੀਗੜ੍ਹ: ਮਿਊਂਸੀਪਲ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਦੀ ਭਿਖੀਵਿੰਡ ਦੇ ਐਸਐਚਓ ਨਾਲ ਤਿੱਖੀ ਬਹਿਸ ਹੋ ਗਈ। ਇਸ ਬਹਿਸ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਅਕਾਲੀ ਆਗੂ ਵੱਲੋਂ ਪੁਲਿਸ ਅਧਿਕਾਰੀ 'ਤੇ ਬਦਮਾਸ਼ੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਵੀਡੀਓ ਵਿਚ ਵਿਰਸਾ ਸਿੰਘ ਘਰ ਦੀ ਛੱਤ 'ਤੇ ਚੜ੍ਹ ਕੇ ਐਸਐਚਓ ਸਰਬਜੀਤ ਸਿੰਘ ਨਾਲ ਬਹਿਸ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਵਿਰਸਾ ਸਿੰਘ ਵਲਟੋਹਾ ਅਕਾਲੀ ਉਮੀਦਵਾਰ ਦੇ ਘਰ ਪਹੁੰਚੇ ਸਨ। ਇਸ ਦੌਰਾਨ ਉਹ ਸਥਾਨਕ ਆਗੂਆਂ ਸਮੇਤ ਘਰ ਦੀ ਛੱਤ ਤੋਂ ਐਸਐਚਓ ਨਾਲ ਬਹਿਸ ਕਰਦੇ ਦਿਖਾਈ ਦਿੱਤੇ।

ਵੀਡੀਓ ਵਿਚ ਪੁਲਿਸ ਅਧਿਕਾਰੀ ਵਿਰਸਾ ਸਿੰਘ ਵਲਟੋਹਾ ਨੂੰ ਘਰ ਵਿਚ ਹਥਿਆਰਬੰਦ ਲੋਕਾਂ ਦੇ ਹੋਣ ਦੀ ਗੱਲ ਕਹਿ ਰਹੇ। ਪੁਲਿਸ ਵੱਲੋਂ ਅਕਾਲੀ ਆਗੂ ਨੂੰ ਘਰੋਂ ਬਾਹਰ ਆਉਣ ਲਈ ਕਿਹਾ ਜਾ ਰਿਹਾ ਹੈ।  ਦੱਸ ਦਈਏ ਕਿ ਵਿਰਸਾ ਸਿੰਘ ਵਲਟੋਹਾ ਖੇਮਕਰਨ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਹਨ।