ਕਤਲ ਮਾਮਲੇ ‘ਚ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਪੱਟੀ ਦੀ ਅਦਾਲਤ ‘ਚ ਹੋਏ ਪੇਸ਼
ਡਾ. ਤ੍ਰੇਹਣ ਦੇ ਕਤਲ ਮਾਮਲੇ ਵਿਚ ਖੇਮਕਰਨ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅੱਜ ਪੱਟੀ ਦੀ ਮਾਣਯੋਗ ਅਦਾਲਤ
ਤਰਨਤਾਰਨ : ਡਾ. ਤ੍ਰੇਹਣ ਦੇ ਕਤਲ ਮਾਮਲੇ ਵਿਚ ਖੇਮਕਰਨ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਅੱਜ ਪੱਟੀ ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਨੇ ਅਪਣਾ ਪੱਖ ਰੱਖਿਆ। ਅਦਾਲਤ ਨੇ ਕੇਸ ਦੀ ਅਗਲੀ ਤਰੀਕ 3 ਅਪ੍ਰੈਲ ਮਿੱਥੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਲਟੋਹਾ ਨੇ ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਪਾਰਟੀ ਕਾਂਗਰਸ ਉੱਤੇ ਇਲਜ਼ਾਮ ਲਗਾਏ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਨ੍ਹਾਂ ਵਿਰੁੱਧ ਝੂਠਾ ਅਤੇ ਬੇਬੁਨਿਆਦ ਕੇਸ ਦਰਜ ਕੀਤਾ ਹੈ, ਜਿਸ ਵਿਚ ਉਹ ਪਹਿਲਾਂ ਹੀ ਬਰੀ ਹੋ ਚੁੱਕੇ ਹਨ। ਇਸ ਸਬੰਧੀ ਜਾਕਾਰੀ ਦਿੰਦਿਆ ਵਿਰਸਾ ਸਿੰਘ ਵਲਟੋਹਾ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਕਾਗਜ਼ਾਤ ਉਹ ਅਦਾਲਤ ਵਿਚ ਪੇਸ਼ ਕਰ ਚੁੱਕੇ ਹਨ ਅਤੇ ਬਾਕੀ ਗੁੰਮੇ ਹੋਏ ਡਿਸਟਾਰਜ ਦੇ ਪੇਪਰ ਵੀ ਜਲਦੀ ਅਦਾਲਤ ਵਿਚ ਪੇਸ਼ ਕੀਤੇ ਜਾਣਗੇ।
ਇੱਥੇ ਦੱਸ ਦਈਏ ਕਿ ਇਹ ਕਤਲ ਮਾਮਲਾ ਖਾੜਕੂਬਾਦ ਦੇ ਸਮੇਂ ਦਾ ਹੈ। ਡਾਕਟਰ ਤ੍ਰੇਹਣ ਦੇ ਕਤਲ ਵਿਚ ਫੜੇ ਗਏ ਦੋ ਦੋਸ਼ੀਆਂ ਨੇ ਵਲਟੋਹਾ ਦਾ ਨਾਂ ਲਿਆ ਸੀ। ਵਲਟੋਹ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਬਰੀ ਹੋ ਚੁੱਕੇ ਹਨ ਪਰ ਹੁਣ ਤੱਕ ਉਹ ਬਰੀ ਹੋਣ ਦਾ ਕੋਈ ਸਬੂਤ ਨਹੀਂ ਦੇ ਸਕੇ।