ਦਿਨੋਂ ਦਿਨ ਵੱਧਦੀ ਜਾ ਰਹੀ ਹੈ ਲੁਧਿਆਣੇ ਵਿਚ ਟ੍ਰੈਫਿਕ ਦੀ ਸਮੱਸਿਆ
ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ......
ਲੁਧਿਆਣਾ: ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਪਰ ਪੁਲਿਸ ਮੁਲਾਜ਼ਮ ਅਪਣੇ ਹੀ ਕੰਮ ਵਿਚ ਰੁੱਝੇ ਹੋਏ ਹਨ। ਬਹੁਤ ਦੇਰ ਤਕ ਟ੍ਰੈਫਿਕ ਵਿਚ ਫਸੇ ਰਹਿਣਾ ਲੋਕਾਂ ਲਈ ਆਮ ਗੱਲ ਹੋ ਗਈ ਹੈ। ਸ਼ਹਿਰ ਦੀ ਵਧਦੀ ਆਬਾਦੀ, ਵਪਾਰਿਕ ਗਤੀਵਿਧੀਆਂ, ਤੇਜੀ ਨਾਲ ਵਧਦੇ ਨਵੇਂ ਵਾਹਨਾਂ ਦੀ ਗਿਣਤੀ ਸਮੱਸਿਆ ਦਾ ਮੁਖ ਕਾਰਨ ਬਣੇ ਹੋਏ ਹਨ।
ਸਮੱਸਿਆਵਾਂ ਤੋਂ ਪਾਸਾ ਵੱਟਣਾ ਸ਼ਾਇਦ ਸਾਡੀ ਆਦਤ ਬਣ ਗਈ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਜਲਦ ਸ਼ਹਿਰ ਵਿਚ ਟ੍ਰੈਫਿਕ ਨੂੰ ਨਿਯੰਤਰਣ ਵਿਚ ਕਰਨ ਲਈ ਕੋਈ ਕਾਰਵਾਈ ਨਾ ਕੀਤੀ ਤਾਂ ਟ੍ਰੈਫਿਕ ਦੀ ਸਮੱਸਿਆ ਹੋਰ ਭਿਆਨਕ ਰੂਪ ਧਾਰਨ ਕਰ ਲਵੇਗੀ।
ਟ੍ਰੈਫਿਕ ਕਰਕੇ ਵਿਦਿਆਰਥੀਆ, ਮਰੀਜ਼ਾਂ, ਅਤੇ ਨੌਕਰੀ ਪੇਸ਼ਾ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ। ਐਂਬੂਲੈਂਸ ਦੇ ਟ੍ਰੈਫਿਕ ਵਿਚ ਫਸਣ ਕਾਰਨ ਮਰੀਜ਼ਾਂ ਨੂੰ ਸਮੇਂ ਤੇ ਇਲਾਜ ਨਹੀਂ ਹੁੰਦਾ, ਜਿਸ ਕਰਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਮੁਲਾਜ਼ਮ ਜਾਂ ਤਾਂ ਅਪਣੀਆਂ ਜੇਬਾਂ ਵਿਚ ਹੱਥ ਪਾ ਕੇ ਤਮਾਸ਼ਾ ਵੇਖਦੇ ਹਨ ਜਾਂ ਫਿਰ ਦਰੱਖ਼ਤਾਂ ਥੱਲੇ ਖੜੇ ਰਹਿੰਦੇ ਹਨ। ਸ਼ਹਿਰ ਦੇ ਲੋਕਾਂ ਵੱਲੋਂ ਕਈ ਵਾਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸੁਚੇਤ ਕਰਨ ਦੇ ਬਾਵਜੂਦ ਪ੍ਰਸ਼ਾਸ਼ਨ ਕੋਈ ਧਿਆਨ ਨਹੀਂ ਦੇ ਰਿਹਾ।