ਪਟਿਆਲਾ ਮਾਮਲਾ : ਬੈਂਸ ਦੀਆਂ ਟਿੱਪਣੀਆਂ 'ਤੇ ਮੰਤਰੀਆਂ ਨੇ ਕੀਤੀ FIR ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਤੱਕ ਪੰਜਾਬ ਵਿਚ 167 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 11 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

Simranjeet Singh Bains

ਜਲੰਧਰ : ਪਟਿਆਲਾ ਵਿਚ ਬੀਤੀ ਦਿਨੀਂ ਨਿਹੰਸਾਂ ਦੇ ਵੱਲੋਂ ਕੀਤੇ ਗਏ ਪੁਸਿਲ ਕਰਮੀਆਂ ਤੇ ਹਮਲੇ ਨੂੰ ਲੈ ਕੇ ਪ੍ਰਤਕ੍ਰਿਆ ਦਿੰਦਿਆ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਪੁਲਿਸ ਦੀਆਂ ਵਧੀਕੀਆਂ ਦੇ ਕਾਰਣ ਜਨਤਾ ਦਾ ਗੁੱਸਾ ਫੁੱਟਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਏ.ਐੱਸ.ਆਈ ਹਰਜੀਤ ਸਿੰਘ ਦਾ ਹੱਥ ਵੱਢ ਦਿੱਤਾ ਗਿਆ ਸੀ।

ਬੈਂਸ ਦੇ ਇਸ ਬਿਆਨ ਤੇ ਪੰਜਾਬ ਦੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੱਧੂ ਅਤੇ ਅਰੂਣ ਚੋਧਰੀ ਨੇ ਕਿਹਾ ਕਿ ਬੈਂਸ ਖਿਲਾਫ ਐੱਪੇਡੈਮਿਕ ਐਕਟ 1897 ਤੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ਼ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਮੰਤਰੀਆਂ ਨੇ ਬੈਂਸ ਤੇ ਟਿੱਪਣੀ ਕਰਦਿਆਂ ਕਿਹਾ ਕੇ ਜੇਕਰ ਉਨ੍ਹਾਂ ਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਛੱਡ ਦੇਣੀ ਚਾਹੀਦੀ ਹੈ।

ਮੰਤਰੀਆਂ ਦਾ ਕਹਿਣਾ ਹੈ ਕਿ ਇਸ ਔਖੇ ਸਮੇਂ ਵਿਚ ਪੁਲਿਸ ਇਕ ਪਾਸੇ ਦਿਨ ਰਾਤ ਕਰੋਨਾ ਵਾਇਰਸ ਨਾਲ ਲੜ ਰਹੀ ਹੈ ਅਤੇ ਨਾਲ ਹੀ ਲੋੜਵੰਦਾ ਤੱਕ ਰਾਸ਼ਨ ਪਹੁੰਚਾ ਰਹੀ ਹੈ ਪਰ ਦੂਜੇ ਪਾਸੇ ਬੈਂਸ ਵਰਗੇ ਨੇਤਾ ਅਜਿਹੀ ਰਾਜਨੀਤੀ ਕਰਕੇ ਸਸਤੀ ਲੋਕਪ੍ਰਿਅਤਾ ਪਾਉਂਣੀ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਮੰਤਰੀ ਬਲਬੀਰ ਸਿੱਧੂ ਨੇ ਇਕ ਪਾਸੇ ਪੰਜਾਬ ਪੁਲਿਸ ਦੇ ਕੰਮ ਦੀ ਸ਼ੰਲਾਘਾ ਕੀਤੀ ਅਤੇ ਦੂਜੇ ਪਾਸੇ ਪਟਿਆਲਾ ਵਿਚ ਜੋ ਘਟਨਾਕ੍ਰਮ ਹੋਇਆ ਉਸ ਦੀ ਸਖਤ ਸਬਦਾਂ ਵਿਚ ਨਿੰਦਿਆ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੈਂਸ ਨੇ ਅਜਿਹਾ ਬਿਆਨ ਦੇ ਕੇ ਉਨ੍ਹਾਂ ਜਵਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।

ਇਸ ਤੋਂ ਇਲਾਵਾ ਹੋਰ ਕਈ ਮੰਤਰੀਆਂ ਵੱਲੋਂ ਸਿਮਰਨਜੀਤ ਸਿੰਘ ਬੈਂਸ ਦੇ ਬਿਆਨ ਦੀ ਅਲੋਚਨਾ ਕੀਤੀ ਗਈ ਅਤੇ ਨਾਲ ਹੀ ਬੈਂਸ ਨੂੰ ਮੁਆਫੀ ਮੰਗਣ ਲਈ ਵੀ ਕਿਹਾ ਹੈ। ਦੱਸ ਦੱਈਏ ਕਿ ਮੰਤਰੀਆਂ ਨੇ ਏ.ਐੱਸ.ਆਈ ਹਰਜੀਤ ਸਿੰਘ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ ਅਤੇ ਨਾਲ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਤੇ ਪੂਰਾ ਮਾਣ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਵਿਚ 167 ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 11 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।