ਵਿਸਾਖੀ ਮੌਕੇ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪਹੁੰਚੇ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਿਖੇ ਨਤਮਸਤਕ ਹੋਏ ਸਿੱਧੂ

Navjot Sidhu at Burj Jawahar Singh

ਬਰਗਾੜੀ : ਵਿਸਾਖੀ ਮੌਕੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਬਰਗਾੜੀ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਸਬੰਧੀ ਉਹਨਾਂ ਨੇ ਫੇਸਬੁੱਕ ’ਤੇ ਫੋਟੋ ਸਾਂਝੀ ਕੀਤੀ। ਉਹਨਾਂ ਲਿਖਿਆ ਕਿ ਉਹ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਬੁਰਜ ਜਵਾਹਰ ਸਿੰਘ ਵਾਲਾ ਤੋਂ ਲਾਈਵ ਹੋਣਗੇ। 

ਇਸ ਤੋਂ ਇਲਾਵਾ ਨਵਜੋਤ ਸਿੱਧੂ ਨੇ ਅੱਜ ਸ਼ਾਇਰਾਨਾ ਅੰਦਾਜ਼ ਵਿਚ ਇਕ ਟਵੀਟ ਵੀ ਕੀਤਾ। ਉਹਨਾਂ ਲ਼ਿਖਿਆ, ‘ਮੰਜ਼ਿਲ ਤੋ ਮਿਲ ਜਾਨੇ ਦੋ...ਜਵਾਬ ਭੀ ਦੇਂਗੇ, ਹਿਸਾਬ ਭੀ ਦੇਂਗੇ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਰੋਜ਼ਾਨਾ ਸ਼ਾਇਰਾਨਾ ਅੰਦਾਜ਼ 'ਚ ਨਵਾਂ ਟਵੀਟ ਕਰਦੇ ਹਨ। ਬੀਤੇ ਦਿਨ ਉਹਨਾਂ ਨੇ ਟਵੀਟ ਲਿਖਿਆ, 'ਖਵਾਹਿਸ਼ੇ ਮੇਰੀ ਅਧੂਰੀ ਹੀ ਸਹੀ ਪਰ ਕੋਸ਼ਿਸ਼ੇਂ ਪੂਰੀ ਕਰਤਾ ਹੂੰ।'