ਸਿੱਧੂ ਦਾ ਕੈਪਟਨ 'ਤੇ ਅਸਿੱਧਾ ਹਮਲਾ, ਪਾਰਟੀ ਮੈਂਬਰਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿਚ ਤੁਹਾਨੂੰ ਕੌਣ ਬਚਾਏਗਾ?

Navjot Sidhu's indirect attack on Captain Amarinder Singh

ਚੰਡੀਗੜ੍ਹ: ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਵਿਚਕਾਰ ਸ਼ੁਰੂ ਹੋਈ ਖੁਲ੍ਹੀ ਜੰਗ ਹੁਣ ਫ਼ੈਸਲਾਕੁੰਨ ਮੋੜ ਵਲ ਵਧਦੀ ਵਿਖਾਈ ਦੇ ਰਹੀ ਹੈ। ਇਸ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਲਗਾਤਾਰ ਸੋਸ਼ਲ ਮੀਡੀਆ ਜ਼ਰੀਏ ਕੈਪਟਨ ਸਰਕਾਰ ’ਤੇ ਹਮਲੇ ਬੋਲ ਰਹੇ ਹਨ।

ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਬਿਨ੍ਹਾਂ ਕਿਸੇ ਨਾਮ ਲਏ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਇਨਸਾਫ ਨਾ ਮਿਲਣ ਲਈ ਤੁਸੀਂ ਸਿੱਧੇ ਤੌਰ ’ਤੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ, ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿਚ ਤੁਹਾਨੂੰ ਕੌਣ ਬਚਾਏਗਾ?

ਨਵਜੋਤ ਸਿੱਧੂ ਨੇ ਟਵੀਟ ਕੀਤਾ, ‘ਕੱਲ੍ਹ, ਅੱਜ ਤੇ ਕੱਲ੍ਹ - ਮੇਰੀ ਆਤਮਾ ਗੁਰੂ ਸਾਹਿਬ ਦੇ ਇਨਸਾਫ਼ ਦੀ ਮੰਗ ਕਰਦੀ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਕਰਦੀ ਰਹੇਗੀ। ਗੁਰੂ ਦੀ ਬੇਅਦਬੀ ਦੇ ਇਨਸਾਫ਼ ਦੀ ਮੰਗ ਪਾਰਟੀਆਂ ਤੋਂ ਉਪਰ ਹੈ ... ਪਾਰਟੀ ਮੈਂਬਰਾਂ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਉਣੀ ਬੰਦ ਕਰੋ। ਤੁਸੀਂ ਆਪ ਸਿੱਧੇ ਤੌਰ ’ਤੇ ਇਸ ਦੇ ਜ਼ਿੰਮੇਵਾਰ ਅਤੇ ਜਵਾਬਦੇਹ ਹੋ- ਗੁਰੂ ਸਾਹਿਬ ਦੀ ਸੱਚੀ ਕਚਿਹਰੀ ਵਿਚ ਤੁਹਾਨੂੰ ਕੌਣ ਬਚਾਏਗਾ?’

ਇਸ ਤੋਂ ਪਹਿਲਾਂ ਬੀਤੇ ਦਿਨ ਬਰਗਾੜੀ ਕਾਂਢ ਨੂੰ ਲੈ ਕੇ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਇਨਸਾਫ਼ ਤਾਂ ਹੋ ਕੇ ਰਹੇਗਾ, ਭਾਵੇਂ ਕੋਈ ਵੀ ਕੀਮਤ ਚੁਕਾਉਣੀ ਪਵੇ। ਉਹਨਾਂ ਲ਼ਿਖਿਆ , 'ਕਿਸੇ ਰਾਜਨੇਤਾ ਦੀ ਸਭ ਤੋਂ ਵੱਡੀ ਪੂੰਜੀ ਉਸ ਦੇ ਕਿਰਦਾਰ ਉੱਪਰ ਲੋਕਾਂ ਦਾ ਭਰੋਸਾ ਹੁੰਦਾ ਹੈ। ਸਾਲ 2020- ਲਾਕਡਾਉਨ ਦੌਰਾਨ ਲੋਕਾਂ ਦੀ ਮਦਦ ਕਰਨ 'ਚ ਮੇਰਾ ਸਹਿਯੋਗ ਕਰਨ ਲਈ ਸਿੱਖ ਸੰਗਤਾਂ ਤੇ ਪੁਲਿਸ ਤਸ਼ੱਦਦ ਦੇ ਸ਼ਿਕਾਰ ਬੇਕਸੂਰ, ਬਰਗਾੜੀ ਤੋਂ ਚੱਲ ਕੇ ਮੇਰੇ ਘਰ ਪਹੁੰਚੇ ਸਨ। ਮੈਂ ਉਹਨਾਂ ਦੇ ਵਿਸ਼ਵਾਸ ਤੇ ਇਸ ਆਸ ਨੂੰ ਕਿੱਦਾਂ ਤੋੜ ਸਕਦਾ ਹਾਂ?