ਏਅਰ ਇੰਡੀਆ ਮੁੜ ਸ਼ੁਰੂ ਕਰੇਗੀ ਅੰਮ੍ਰਿਤਸਰ ਤੋਂ ਮੁੰਬਈ ਜਾਣ ਵਾਲੀ ਉਡਾਣ, ਗੋ-ਫ਼ਰਸਟ ਦੀਆਂ ਉਡਾਣਾਂ ਬੰਦ ਹੋਣ ਮਗਰੋਂ ਲਿਆ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਟ 20 ਮਈ ਤੋਂ ਉਡਾਣ ਭਰੇਗੀ।

Air India will resume flight from Amritsar to Mumbai



ਅੰਮ੍ਰਿਤਸਰ: ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਗੋ-ਫ਼ਰਸਟ ਏਅਰਲਾਈਨਜ਼ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ ਨੇ ਹੁਣ ਨਵਾਂ ਕਦਮ ਚੁਕਿਆ ਹੈ। ਏਅਰ ਇੰਡੀਆ ਅਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ, ਜੋ ਇਸ ਸਾਲ ਫਰਵਰੀ 2023 ਵਿਚ ਬੰਦ ਹੋ ਗਈ ਸੀ। ਏਅਰ-ਇੰਡੀਆ ਨੇ ਇਸ ਲਈ ਬੁਕਿੰਗ ਵੀ ਸ਼ੁਰੂ ਕਰ ਦਿਤੀ ਹੈ। ਏਅਰ ਇੰਡੀਆ ਨੇ ਸੈਰ-ਸਪਾਟੇ ਅਤੇ ਕਾਰੋਬਾਰ ਨੂੰ ਧਿਆਨ 'ਚ ਰੱਖਦੇ ਹੋਏ ਇਸ ਉਡਾਣ ਦਾ ਸਮਾਂ ਚੁਣਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਟ 20 ਮਈ ਤੋਂ ਉਡਾਣ ਭਰੇਗੀ।

ਇਹ ਵੀ ਪੜ੍ਹੋ: ਜੇਕਰ ਸਬੂਤ 'ਤੇ ਸਪੱਸ਼ਟੀਕਰਨ ਨਹੀਂ ਮੰਗਿਆ ਤਾਂ ਨਹੀਂ ਕੀਤੀ ਜਾ ਸਕਦੀ ਦੋਸ਼ੀ ਵਿਰੁਧ ਇਸ ਦੀ ਵਰਤੋਂ : ਸੁਪ੍ਰੀਮ ਕੋਰਟ

ਏਅਰ-ਇੰਡੀਆ ਦਾ ਏਅਰਬੱਸ ਏ320/321 (140-180 ਸੀਟਾਂ) ਰੋਜ਼ਾਨਾ ਰਾਤ 1.35 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ ਅਤੇ ਸਵੇਰੇ 4.20 ਵਜੇ ਮੁੰਬਈ ਪਹੁੰਚੇਗਾ। ਇਸ ਦੇ ਨਾਲ ਹੀ ਇਹ ਫਲਾਈਟ ਮੁੰਬਈ ਦੇ ਛਤਰਪਤੀ ਸ਼ਿਵਾਜੀ ਰਾਓ ਇੰਟਰਨੈਸ਼ਨਲ ਏਅਰਪੋਰਟ ਤੋਂ ਰਾਤ 10 ਵਜੇ ਟੇਕ ਆਫ ਕਰੇਗੀ, ਜੋ 2 ਘੰਟੇ 55 ਮਿੰਟ ਦਾ ਸਫ਼ਰ ਕਰਨ ਤੋਂ ਬਾਅਦ ਰਾਤ 12.55 ਵਜੇ ਅੰਮ੍ਰਿਤਸਰ ਏਅਰਪੋਰਟ 'ਤੇ ਲੈਂਡ ਕਰੇਗੀ।

ਇਹ ਵੀ ਪੜ੍ਹੋ: ਕੈਨੇਡਾ ’ਚ ਪੰਜਾਬੀ ਨੌਜਵਾਨ ਦੇ ਕਤਲ ਮਾਮਲੇ ਚ ਮੁਲਜ਼ਮ ਨੂੰ 9 ਸਾਲ ਦੀ ਸਜ਼ਾ

ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਯੋਗੇਸ਼ ਕਾਮਰਾ ਨੇ ਦਸਿਆ ਕਿ ਇਸ ਸਮੇਂ ਸਿਰਫ ਇੰਡੀਗੋ ਦੀ ਫਲਾਈਟ ਹੀ ਅੰਮ੍ਰਿਤਸਰ-ਮੁੰਬਈ ਨੂੰ ਜੋੜ ਰਹੀ ਸੀ। ਏਅਰ-ਇੰਡੀਆ ਦੇ ਇਸ ਫ਼ੈਸਲੇ ਦਾ ਸਭ ਤੋਂ ਜ਼ਿਆਦਾ ਫਾਇਦਾ ਕਾਰੋਬਾਰੀਆਂ ਅਤੇ ਸੈਲਾਨੀਆਂ ਨੂੰ ਹੋਣ ਵਾਲਾ ਹੈ। ਮੁੰਬਈ ਵਿਚ ਰਹਿਣ ਵਾਲੇ ਸਿੱਖ ਰਾਤ ਨੂੰ ਮੁੰਬਈ ਤੋਂ ਅੰਮ੍ਰਿਤਸਰ ਜਾ ਸਕਦੇ ਹਨ। ਸਵੇਰੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਅਤੇ ਵਾਹਗਾ ਬਾਰਡਰ ਜਾਣ ਕਰਨ ਤੋਂ ਬਾਅਦ, ਉਸੇ ਦਿਨ ਮੁੰਬਈ ਵਾਪਸ ਆ ਸਕਦੇ ਹਨ।

ਇਹ ਵੀ ਪੜ੍ਹੋ: ਗੁੱਡੂ ਮੁਸਲਿਮ ਤੋਂ ਲੈ ਕੇ ਬਿਲਾਵਲ ਭੁੱਟੋ ਤਕ, ਪੜ੍ਹੋ ਸਪੋਕਸਮੈਨ ਦੇ Top 5 Fact Checks

ਅੰਮ੍ਰਿਤਸਰ ਤੋਂ ਮੁੰਬਈ ਲਈ ਰਵਾਨਾ ਹੋਣ ਵਾਲੀ ਇਹ ਫਲਾਈਟ ਕਾਰੋਬਾਰੀਆਂ ਲਈ ਵੀ ਲਾਹੇਵੰਦ ਸਾਬਤ ਹੋਣ ਵਾਲੀ ਹੈ। ਅੰਮ੍ਰਿਤਸਰ ਦੇ ਕਾਰੋਬਾਰੀ ਰਾਤ 1.35 ਵਜੇ ਅੰਮ੍ਰਿਤਸਰ ਤੋਂ ਫਲਾਈਟ ਫੜ ਸਕਦੇ ਹਨ ਅਤੇ ਸਵੇਰੇ ਮੁੰਬਈ ਵਿਚ ਅਪਣੇ ਕੰਮ-ਕਾਜ ਅਤੇ ਮੀਟਿੰਗਾਂ ਖਤਮ ਕਰਨ ਤੋਂ ਬਾਅਦ ਰਾਤ 10 ਵਜੇ ਦੀ ਫਲਾਈਟ ਫੜ ਕੇ ਅੰਮ੍ਰਿਤਸਰ ਪਹੁੰਚ ਸਕਦੇ ਹਨ।