ਮੋਗਾ ਦੇ ਟਰੈਫਿਕ ਇੰਚਾਰਜ ਨੂੰ ਸਲਾਮ, ਨੌਕਰੀ ਦੇ ਨਾਲ-ਨਾਲ ਕਰਦਾ ਹੈ ਹਸਪਤਾਲ 'ਚ ਮਰੀਜ਼ਾਂ ਦੀ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਰੀਜ਼ਾਂ ਦੇ ਜਲਦੀ ਠੀਕ ਹੋਣ ਲਈ ਵਾਹਿਗੁਰੂ ਅੱਗੇ ਕਰਦੇ ਹਨ ਅਰਦਾਸ

Serves patients in hospital along with job

ਮੋਗਾ ( ਦਲੀਪ ਕੁਮਾਰ)  ਪੰਜਾਬ ਪੁਲਿਸ ( Punjab Police)  ਅਕਸਰ ਹੀ ਆਪਣੇ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ  ਭਾਵੇਂ ਉਹ ਕੰਮ ਚੰਗੇ  ਹੋਣ ਤਾਂ ਫਿਰ ਮਾੜੇ ਪਰ ਮੋਗਾ (Moga)  ਦੇ ਇਸ ਟਰੈਫਿਕ ਪੁਲਿਸ( Traffic police)  ਦੇ ਇੰਚਾਰਜ  ਨੂੰ ਸਲਾਮ ਕਰਨਾ ਬਣਦਾ ਹੈ ਕਿਉਂਕ ਟਰੈਫਿਕ ਪੁਲਿਸ( Traffic police)  ਦਾ ਇਹ ਇੰਚਾਰਜ ਨੌਕਰੀ ਦੇ ਨਾਲ ਨਾਲ ਹਸਪਤਾਲ ( Hospital)  ਵਿੱਚ ਮਰੀਜ਼ਾਂ ਦੀ ਸੇਵਾ ਕਰਦਾ ਹੈ। 

 ਮਰੀਜ਼ਾਂ ਦੀ ਚੰਗੀ ਸਿਹਤ ਲਈ  ਵਾਹਿਗੁਰੂ ਅੱਗੇ ਅਰਦਾਸ ਕਰਦਾ ਰਹਿੰਦਾ ਹੈ ਕਿ ਉਹ ਜਲਦੀ ਠੀਕ ਹੋ ਕੇ ਹਸਪਤਾਲ ਤੋਂ ਆਪਣੇ ਘਰ ਵਾਪਸ ਜਾਣ ਅਤੇ ਇਸ ਦੇ ਨਾਲ ਨਾਲ ਉਨ੍ਹਾਂ ਨੂੰ ਦਵਾਈਆਂ ਅਤੇ ਫਲ ਆਦਿ ਵੀ ਲਿਆ ਕੇ  ਦਿੰਦਾ ਹੈ।

ਟਰੈਫਿਕ( Traffic) ਇੰਚਾਰਜ ਹਰਜੀਤ ਸਿੰਘ ਜੀ ਹਾਂ ਅਸੀਂ ਅਕਸਰ ਇਸ ਤਰ੍ਹਾਂ ਦੀਆਂ ਵੀਡੀਓ  ਦੇਖਦੇ ਹਾਂ ਕਿ ਜਿਸ ਦੇ ਵਿਚ ਪੁਲਿਸ ਕਰਮਚਾਰੀ ਦੁਆਰਾ ਕੋਈ ਨਾ ਕੋਈ ਤਸ਼ੱਦਦ ਕੀਤਾ ਜਾਂਦਾ ਹੈ ਅਤੇ ਅਸੀਂ ਉਸ ਵੀਡੀਓ  ਨੂੰ ਦੇਖ ਕੇ ਉਸ ਕਰਮਚਾਰੀ ਨੂੰ ਹਜ਼ਾਰਾਂ ਵਾਰ ਗ਼ਲਤ ਕਹਿ ਦਿੰਦੇ ਹਾਂ ਪਰ ਅਸੀਂ ਕਦੇ ਉਸ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਹਰ ਪੁਲਸ ਕਰਮਚਾਰੀ ਗ਼ਲਤ ਨਹੀਂ ਹੁੰਦਾ।

ਅੱਜ ਅਸੀਂ ਤੁਹਾਨੂੰ ਪੰਜਾਬ ਪੁਲਿਸ ( Punjab Police)  ਦੇ ਇਕ ਅਜਿਹੇ ਜਾਬਾਜ਼ ਅਧਿਕਾਰੀ ਬਾਰੇ ਦੱਸਾਂਗੇ ਜੋ ਮੋਗਾ( Moga) ਜ਼ਿਲ੍ਹੇ ਵਿੱਚ ਮੋਗਾ( Moga)  ਟ੍ਰੈਫਿਕ ਇੰਚਾਰਜ ਹੈ। ਏਐੱਸ ਆਈ ਹਰਜੀਤ ਸਿੰਘ( Harjit Singh)  ਜਿਸ ਨੂੰ ਮੋਗਾ (Moga)  ਦੇ ਲੋਕ ਹੀ ਨਹੀਂ ਬਲਕਿ ਪੂਰੇ ਪੰਜਾਬ(Punjab) ਦੇ ਲੋਕ ਫਖਰ ਦੇ ਨਾਲ ਇਸ ਦਾ ਨਾਮ ਲੈਂਦੇ ਹਨ ਅਤੇ ਇਸ ਦੇ ਨਾਲ ਬੈਠ ਕੇ ਗੱਲਬਾਤ ਕਰਨਾ ਵੀ ਪਸੰਦ ਕਰਦੇ ਹਨ।

 

 ਇਹ ਵੀ ਪੜ੍ਹੋ: ਦੇਸ਼ ’ਚ 71 ਦਿਨਾਂ ਬਾਅਦ ਆਏ ਸੱਭ ਤੋਂ ਘੱਟ ਮਾਮਲੇ :24 ਘੰਟਿਆਂ ’ਚ ਮਿਲੇ 80,834 ਨਵੇਂ ਪਾਜ਼ੇਟਿਵ ਮਰੀਜ਼

 

ਹਰਜੀਤ ਸਿੰਘ( Harjit Singh) ਜਦੋਂ ਵੀ ਸਿਵਲ ਹਸਪਤਾਲ ਆਉਂਦਾ ਹੈ ਤਾਂ ਉਹ ਹਸਪਤਾਲ ਵਿਚ ਦਾਖਲ ਮਰੀਜ਼ਾਂ ਦੇ ਨਾਲ ਉਨ੍ਹਾਂ ਦਾ ਦੁੱਖ ਸੁੱਖ ਸੁਣਦਾ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਤੇ ਲਈ ਵਾਹਿਗੁਰੂ ਅੱਗੇ ਅਰਦਾਸ ਵੀ ਕਰਦਾ ਰਹਿੰਦਾ ਹੈ ਅੱਜ ਉਨ੍ਹਾਂ ਨੇ ਹਸਪਤਾਲ ( Hospital)  ਵਿੱਚ ਪਹੁੰਚ ਕੇ ਮਰੀਜ਼ਾਂ ਦਾ ਹਾਲ  ਚਾਲ ਪੁੱਛਿਆ ਅਤੇ ਫ਼ਲ ਵੀ ਦਿੱਤੇ

 

 ਇਹ ਵੀ ਪੜ੍ਹੋ: ਦੇਸ਼ ਦੇ ਕਈ ਹਿੱਸਿਆਂ ’ਚ ਭਾਰੀ ਬਾਰਸ਼ ਦੀ ਚਿਤਾਵਨੀ

 

ਹਰਜੀਤ ਸਿੰਘ( Harjit Singh) ਕਦੇ ਵੀ ਮੀਡੀਆ ਸਾਹਮਣੇ ਨਹੀਂ ਆਏ ਪਰ ਅੱਜ ਜਦੋਂ ਸਾਡੇ ਸਪੋਕਸਮੈਨ ਦੇ ਪੱਤਰਕਾਰ ਦਲੀਪ ਕੁਮਾਰ( Dilip Kumar)  ਨੇ ਟ੍ਰੈਫਿਕ ਇੰਚਾਰਜ ਨੂੰ ਦੇਖਿਆ ਕਿ ਉਹ ਮਰੀਜ਼ਾਂ ਨੂੰ ਫਲ ਵੰਡ ਰਹੇ ਸਨ ਤਾਂ ਸਾਡੇ ਪੱਤਰਕਾਰ ਦਲੀਪ ਕੁਮਾਰ ਨੇ ਆਪਣੇ ਕੈਮਰੇ ਵਿੱਚ ਉਹਨਾਂ ਦੀਆਂ ਤਸਵੀਰਾਂ ਨੂੰ ਕੈਦ ਕਰ ਲਿਆ। ਗੱਲ ਬਾਤ ਕਰਦਿਆਂ ਹਰਜੀਤ ਸਿੰਘ( Harjit Singh)  ਨੇ ਕਿਹਾ ਕਿ ਉਹ ਆਪ ਕੁਝ ਨਹੀਂ ਕਰਦਾ ਸਗੋਂ ਵਾਹਿਗੁਰੂ ਉਸਤੋਂ ਕਰਵਾਉਂਦਾ ਹੈ

 ਅਸੀਂ ਤਾਂ ਸਿਰਫ ਇਕ ਸੇਵਾਦਾਰ ਦੇ ਰੂਪ ਵਿੱਚ ਇਨ੍ਹਾਂ ਦਾ ਦੁੱਖ ਸੁੱਖ ਸੁਣਨ ਲਈ ਆਉਂਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਸੇਵਾ ਭਾਵਨਾ ਕਰਨ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਸਕੂਨ ਮਿਲਦਾ ਹੈ ਅਤੇ ਮੈਨੂੰ ਮੇਰੇ ਮਾਤਾ ਪਿਤਾ ਜੀ ਨੇ ਇਹੀ ਗੱਲ ਸਿਖਾਈ ਹੈ ਕਿ ਤੁਸੀਂ ਨੌਕਰੀ ਦੇ ਨਾਲ ਨਾਲ ਹਰ ਦੁਖੀ ਇਨਸਾਨ ਦੀ ਮਦਦ  ਕਰਨੀ ਹੈ ਅਤੇ ਮੈਂ ਉਨ੍ਹਾਂ ਪੂਰਨਿਆਂ ਤੇ ਚੱਲ ਰਿਹਾ ਹਾਂ।