ਮੁੱਖ ਮੰਤਰੀ ਨੇ ਨਵਾਂਸ਼ਹਿਰ ਨੂੰ ਦਿੱਤਾ ਤੋਹਫ਼ਾ, ਪੀਏਯੂ ਖੇਤੀਬਾੜੀ ਕਾਲਜ ਦਾ ਰੱਖਿਆ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੀਂਹ ਰੱਖਣ ਉਪਰੰਤ ਬੇਜ਼ਮੀਨੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਦੇ ਵੰਡੇ ਚੈੱਕ

PAU College of Agriculture

 

ਨਵਾਂਸ਼ਹਿਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh)   ਨੇ ਅੱਜ ਨਵਾਂਸ਼ਹਿਰ ਨੂੰ ਵੱਡਾ ਤੋਹਫਾ ਦਿੱਤਾ ਹੈ। ਦਰਅਸਲ, ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੱਲੋਵਾਲ ਸੌਂਖੜੀ ਵਿਖੇ ਪੀਏਯੂ ਖੇਤੀਬਾੜੀ ਕਾਲਜ ਦਾ (PAU College of Agriculture)  ਨੀਂਹ ਪੱਥਰ ਰੱਖਿਆ।

 

 

 

 

ਇਸ ਦੌਰਾਨ ਉਨ੍ਹਾਂ 25 ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਵੀ ਵੰਡੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵਿਕਾਸ ਹੁੰਦਾ ਹੈ ਤਾਂ ਖੁਸ਼ੀ ਹੁੰਦੀ ਹੈ।

  ਹੋਰ ਵੀ ਪੜ੍ਹੋ: ਦਿੱਲੀ ਦੀ ਸਬਜ਼ੀ ਮੰਡੀ 'ਚ ਚਾਰ ਮੰਜ਼ਿਲਾ ਇਮਾਰਤ ਹੋਈ ਢਹਿ ਢੇਰੀ

 

 

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ (Amarinder Singh)  ਨੇ ਨਵਾਂਸ਼ਹਿਰ ’ਚ ਖੇਤੀਬਾੜੀ ਰਿਸਰਚ ਸੈਂਟਰ ਬਣਾਉਣ ਦਾ ਵੀ ਐਲਾਨ ਕੀਤਾ। ਇਸ ਦੇ ਇਲਾਵਾ ਨਵਾਂਸ਼ਹਿਰ ਦੀਆਂ ਸੜਕਾਂ ਲਈ 80 ਕਰੋੜ ਦੇਣ ਜਾ ਵੀ ਐਲਾਨ ਕੀਤਾ।  

 

 

 

  ਹੋਰ ਵੀ ਪੜ੍ਹੋ: ਢਾਈ ਸਾਲਾਂ ਬਾਅਦ ਦੁਬਾਰਾ ਭਰੇਗੀ ਉਡਾਣ ਜੈੱਟ ਏਅਰਵੇਜ਼, ਘਾਟੇ ਦੇ ਚਲਦੇ ਬੰਦ ਹੋ ਗਈ ਸੀ ਏਅਰਲਾਈਨ