ਨੈਸ਼ਨਲ ਗਰਾਊਂਡ ਬਣੀ ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ !

ਏਜੰਸੀ

ਖ਼ਬਰਾਂ, ਪੰਜਾਬ

ਆਮ ਲੋਕਾਂ ਨੇ ਪ੍ਰਸਾਸ਼ਨ ਨੂੰ ਪਾਈਆਂ ਲਾਹਨਤਾਂ

Hoshiarpur Ground

ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਦੇ ਖੇਤਰ 'ਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉੱਥੇ ਹੀ ਹੁਸ਼ਿਆਰਪੁਰ ਦੀ ਸਭ ਤੋਂ ਵੱਡੀ ਗਰਾਊਂਡ ਭੰਗ, ਅਵਾਰਾ ਜਾਨਵਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣੀ ਹੋਈ ਹੈ। ਦਅਰਸਲ ਇਹ ਜੋ ਤੁਸੀ ਤਸਵੀਰਾਂ ਦੇਖ ਰਹੇ ਹੋ ਹੁਸ਼ਿਆਰਪੁਰ ਦੀ ਸਭ ਤੋਂ ਵੱਡੀ ਗਰਾਊਡ ਦੇ ਨੇ ਜਿੱਥੇ ਜੋ ਕਿ ਗਰਾਊਂਡ ਤੋਂ ਜ਼ਿਆਦਾ ਭੰਗ ਦਾ ਖੇਤ ਲੱਗ ਰਿਹਾ ਹੈ।

ਗਰਾਊਡ ‘ਚ ਆਉਣ ਵਾਲੇ ਆਮ ਲੋਕਾਂ ਦਾ ਕੀ ਕਹਿਣਾ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਇੱਥੇ ਆਉਂਦੇ ਹਨ। ਪਰ ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਹੀ ਦੇਖਿਆ ਹੈ। ਇਸ ਵਿਚ ਕੋਈ ਬਦਲਾਅ ਨਹੀਂ ਆਇਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਹੁਣ ਤੱਕ ਇਸ ਗਰਾਊਂਡ ਵਾਸਤੇ ਕੁੱਝ ਨਹੀਂ ਕੀਤਾ। ਉਹ ਆਪ ਹੀ ਦਵਾਈਆਂ ਛਿੜਕ ਕੇ ਇਸ ਦੀ ਸਾਫ ਸਫਾਈ ਕਰਦੇ ਹਨ। ਪ੍ਰਸ਼ਾਸ਼ਨ ਅਤੇ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ।

ਜੋ ਖੇਡਣ ਲਈ ਗਰਾਊਂਡ ਬਣਾਏ ਗਏ ਸਨ ਉੱਥੇ ਵੀ ਘਾਹ ਉੱਗਿਆ ਹੋਇਆ ਹੈ। ਇੱਥੇ ਹਾਕੀ, ਫੁੱਟਬਾਲ ਦਾ ਅਤੇ ਹੋਰ ਕਈ ਖੇਡਾਂ ਲਈ ਸਥਾਨ ਬਣਾਏ ਗਏ ਹਨ। ਲੋਕਾਂ ਨੇ ਕਿਹਾ ਕਿ ਸਰਕਾਰ ਅਪਣੀਆਂ ਹੀ ਜੇਬਾਂ ਭਰ ਰਹੀ ਹੈ। ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਕੋਈ ਨਸ਼ੇੜੀ ਬਣ ਰਿਹਾ ਹੈ ਜਾਂ ਮਰ ਰਿਹਾ ਹੈ। ਇਸ ਪਾਸੋਂ ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ ਹੈ।  ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਨੌਜਵਾਨ ਇਸ ਗਰਾਊਂਡ ਵਿਚ ਖੇਡਣ ਲਈ ਆਉਂਦੇ ਸਨ ਪਰ ਫਿਰ ਇਸ ਦਾ ਗਲਤ ਇਸਤੇਮਾਲ ਕੀਤਾ ਜਾਣ ਲੱਗਿਆ।

ਨੌਜਵਾਨ ਨਸ਼ੇ ਕਰਨ ਲਈ ਇਸ ਗਰਾਊਂਡ ਨੂੰ ਅਪਣਾ ਸਹਾਰਾ ਬਣਾਉਂਦੇ ਹਨ। ਦੱਸ ਦੇਈਏ ਕਿ ਇਹ ਰੇਲਵੇ ਮੰਡੀ ਗਰਾਉਂਡ ਹੁਸ਼ਿਆਰਪੂਰ ਦੇ ਸਰਕਾਰੀ ਕਾਲਜ ਦੀ ਗਰਾਉਂਡ ਹੈ। ਜਿਥੇ ਦੇਸ਼ ਦੇ ਸਾਬਕਾ ਪ੍ਰਧਾਨਮੰਤਰੀ ਸ.ਮਨਮੋਹਨ ਸਿੰਘ ਵਰਗੀਆਂ ਹਸਤੀਆਂ ਪੜ੍ਹੀਆਂ ਹਨ ਅਤੇ ਕਈ ਨਾਮੀ ਖਿਡਾਰੀ ਖੇਡ ਕੇ ਉੱਥੇ ਅਹੁਦਿਆ ‘ਤੇ ਲੱਗੇ ਹਨ।ਪਰ ਹੁਣ ਇਹ ਗਰਾਊਡ ਸਿਰਫ਼ ਨਸ਼ੇੜੀਆਂ ‘ਤੇ ਅਵਾਰਾ ਪਸ਼ੂਆਂ ਦੇ ਹੀ ਕੰਮ ਆ ਰਹੀ ਹੈ।ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਇਸ ਗਰਾਊਂਡ ਨੂੰ ਵਧੀਆਂ ਬਣਾਉਣ ਲਈ ਕੀ ਉਪਰਾਲੇ ਕੀਤੇ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।