ਲੰਮੇ ਸਮੇਂ ਤੋਂ ਬੇਰੌਣਕ ਪਏ ਪੰਜਾਬ ਸਕੱਤਰੇਤ 'ਚ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਲਗਭਗ ਦੋ ਸਾਲ ਦੇ ਸਮੇਂ ਤੋਂ ਮੁੱਖ ਮੰਤਰੀ ਨੇ ਵੀ ਘਰੇ ਦਫ਼ਤਰ ਬਣਾ ਕੇ ਹੀ ਕੰਮ ਨਿਪਟਾਉਣੇ ਸ਼ੁਰੂ ਕਰ ਦਿਤੇ ਸਨ

Punjab Secretariat

ਚੰਡੀਗੜ੍ਹ (ਭੁੱਲਰ) : ਲੰਮੇ ਸਮੇਂ ਤੋਂ ਮੰਤਰੀਆਂ ਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ 'ਚ ਨਾ ਬੈਠਣ ਕਾਰਨ ਬੇਰੌਣਕ ਪਏ ਪੰਜਾਬ ਸਿਵਲ ਸਕੱਤਰੇਤ 'ਚ ਚੰਨੀ ਸਰਕਾਰ ਦੇ ਗਠਨ ਤੋਂ ਬਾਅਦ ਮੁੜ ਪਹਿਲਾਂ ਵਾਲੀ ਚਹਿਲ-ਪਹਿਲ ਪਰਤ ਆਈ ਹੈ | 

ਹੋਰ ਪੜ੍ਹੋ: ਕੋਰੋਨਾ ਮ੍ਰਿਤਕਾਂ ਦੇ ਵਾਰਸਾਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਪੰਜਾਬ ਸਰਕਾਰ 

ਜ਼ਿਕਰਯੋਗ ਹੈ ਕਿ ਪਿਛਲੇ ਲਗਭਗ ਦੋ ਸਾਲ ਦੇ ਸਮੇਂ ਤੋਂ ਮੁੱਖ ਮੰਤਰੀ ਨੇ ਵੀ ਘਰੇ ਦਫ਼ਤਰ ਬਣਾ ਕੇ ਹੀ ਕੰਮ ਨਿਪਟਾਉਣੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਤੋਂ ਬਾਅਦ ਮੰਤਰੀ ਤੇ ਉੱਚ ਅਧਿਕਾਰੀ ਵੀ ਦਫਤਰ 'ਚੋਂ ਗ਼ੈਰ ਹਾਜ਼ਰ ਹੋਣ ਲੱਗ ਪਏ ਸਨ | ਪਰ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਾਰਜ ਸੰਭਾਲਣ ਬਾਅਦ ਲਗਾਤਾਰ ਖ਼ੁਦ ਸਕੱਤਰੇਤ 'ਚ ਅਪਣੇ ਦਫ਼ਤਰ ਵਿਚ ਬੈਠ ਕੇ ਕੰਮ ਕਰਨਾ ਤੇ ਲੋਕਾਂ ਨੂੰ ਸਿੱਧਾ ਮਿਲਣਾ ਸ਼ੁਰੂ ਕੀਤਾ ਹੈ ਤਾਂ ਇਸ ਦਾ ਅਸਰ ਮੰਤਰੀਆਂ ਤੇ ਅਫ਼ਸਰਾਂ 'ਤੇ ਵੀ ਪਿਆ ਹੈ |

 ਹੋਰ ਪੜ੍ਹੋ: ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ ’ਚੋਂ ਸਿੱਖਾਂ ਨੂੰ ਉਜਾੜਨ ਦੀ ਤਿਆਰੀ

ਪੰਜਾਬ ਸਕੱਤਰੇਤ 'ਚ ਇਸ ਹਫ਼ਤੇ ਸੋਮਵਾਰ ਤੋਂ ਹੀ ਕੈਬਨਿਟ ਮੀਟਿੰਗ ਨਾਲ ਕੰਮ ਸ਼ੁਰੂ ਹੋ ਗਿਆ ਹੈ ਅਤੇ  ਉਸ ਤੋਂ ਬਾਅਦ ਸਾਰੇ ਹੀ ਨਵੇਂ ਤੇ ਪੁਰਾਣੇ ਮੰਤਰੀ ਵੀ ਅਪਣੇ ਦਫ਼ਤਰਾਂ 'ਚ ਬੈਠ ਕੇ ਲਗਾਤਾਰ ਕੰਮ ਕਰ  ਰਹੇ ਹਨ | ਸਕੱਤਰੇਤ 'ਚ ਹੁਣ ਕਾਂਗਰਸੀ ਵਿਧਾਇਕਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਵੀ ਸਕੱਤਰੇਤ ਕੰਮਾਂਕਾਰਾਂ ਲਈ ਆ ਰਹੇ ਹਨ | ਸਕੱਤਰੇਤ 'ਚ ਪਾਸ ਸਿਸਟਮ 'ਚ ਥੋੜੀ ਢਿੱਲ ਦੇਣ ਨਾਲ ਆਮ ਲੋਕਾਂ ਤੇ ਵੱਖ-ਵੱਖ ਜਨ ਪ੍ਰਤੀਨਿਧਾਂ ਦੀ ਗਿਣਤੀ ਵੀ ਕਾਫ਼ੀ ਵਧ ਰਹੀ ਹੈ | ਲੰਮੇ ਸਮੇਂ ਬਾਅਦ ਪੰਜਾਬ ਸਕੱਤਰੇਤ 'ਚ ਸਰਕਾਰ ਕੰਮ ਕਰਦੀ ਵਿਖਾਈ ਦੇਣ ਲੱਗੀ ਹੈ |