ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਬਣੀ ਜੱਜ; PCS (ਜੁਡੀਸ਼ੀਅਲ) ਵਿਚ ਹਾਸਲ ਕੀਤਾ 5ਵਾਂ ਰੈਂਕ
ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਦੇਵੇਗੀ ਸੇਵਾਵਾਂ
Shefalika suneja
ਐਸ.ਏ.ਐਸ. ਨਗਰ: ਮੁਹਾਲੀ ਫੇਜ਼ 2 ਦੀ ਸ਼ੈਫਾਲਿਕਾ ਸੁਨੇਜਾ ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ (ਪੀ.ਸੀ.ਐਸ.ਜੇ.) ਵਿਚ 5ਵਾਂ ਰੈਂਕ ਹਾਸਲ ਕੀਤਾ ਹੈ। ਸ਼ੈਫਾਲਿਕਾ ਸੁਨੇਜਾ ਦੇ ਜੱਜ ਬਣਨ ਨਾਲ ਹੁਣ ਉਨ੍ਹਾਂ ਦੇ ਪ੍ਰਵਾਰ ਦੀ ਤੀਜੀ ਪੀੜੀ ਜੱਜ ਵਜੋਂ ਸੇਵਾਵਾਂ ਨਿਭਾਏਗੀ।
ਸ਼ੈਫਾਲਿਕਾ ਦੇ ਦਾਦਾ ਸੈਸ਼ਨ ਜੱਜ ਸਨ, ਉਸ ਦੇ ਮਾਤਾ ਪੂਨਮ ਸੁਨੇਜਾ ਹਰਿਆਣਾ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ। ਸ਼ੈਫਾਲਿਕਾ ਨੇ ਦੂਜੀ ਕੋਸ਼ਿਸ਼ ’ਚ ਪੀ.ਸੀ.ਐਸ. ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਉਸ ਨੇ ਦਿੱਲੀ, ਯੂਪੀ ਅਤੇ ਹਰਿਆਣਾ ਮੇਨਜ਼ ਵੀ ਕਲੀਅਰ ਕੀਤਾ ਸੀ।
ਸ਼ੈਫਾਲਿਕਾ ਨੇ ਅਪਣੀ ਸਫ਼ਲਤਾ ਦਾ ਸਿਹਰਾ ਅਪਣੇ ਪਤੀ ਸ਼ਿਵਦੀਪ ਸਿੰਘ ਹੰਸ ਨੂੰ ਦਿਤਾ ਹੈ, ਜੋ ਕਿ ਪੰਜਾਬ ਪੁਲਿਸ ਵਿਚ ਸਹਾਇਕ ਲੀਗਲ ਅਫ਼ਸਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਸ ਨੇ ਅਪਣੇ ਪ੍ਰਵਾਰ ਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।